ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਤੇ ਨਵਜੰਮੀ ਬੇਟੀ ਵਾਮਿਕਾ ਦੀ ਪਿਆਰੀ ਜਿਹੀ ਤਸਵੀਰ ਕੀਤੀ ਸਾਂਝੀ

Virat Kohli shares a lovely picture : ਕੱਲ੍ਹ 8 ਮਾਰਚ ਯਾਨੀਕਿ ਪੂਰੀ ਦੁਨੀਆ ਅੰਤਰਰਾਸ਼ਟਰੀ ਮਹਿਲਾ ਦਿਵਸ ਸੈਲੀਬ੍ਰੇਟ ਕਰ ਰਹੀ ਸੀ। ਔਰਤ ਨਾਲ ਜੁੜਿਆ ਹਰ ਰਿਸ਼ਤਾ ਖੂਬਸੂਰਤ ਹੈ, ਭਾਵੇਂ ਉਹ ਮਾਂ, ਭੈਣ, ਧੀ ਜਾਂ ਫਿਰ ਘਰ ਦੀ ਬਜ਼ੁਰਗ ਬੀਬੀ ਹੋਵੇ। ਅਜਿਹੇ ‘ਚ ਹਰ ਇਨਸਾਨ ਇਸ ਖ਼ਾਸ ਦਿਨ ਆਪਣੇ ਢੰਗ ਦੇ ਨਾਲ ਸੈਲੀਬ੍ਰੇਟ ਕਰ ਰਿਹਾ ਹੈ। ਜਿਸਦੇ ਚੱਲਦੇ ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਨੇ ਖਾਸ ਪੋਸਟ ਪਾ ਕੇ ਸਭ ਨੂੰ ਵੂਮੈਨ ਡੇਅ ਦੀ ਵਧਾਈ ਦਿੱਤੀ ਸੀ।

ਉਨ੍ਹਾਂ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਤੇ ਨਵਜੰਮੀ ਬੇਟੀ ਵਾਮਿਕਾ ਦੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, ‘ਬੱਚੇ ਦਾ ਜਨਮ ਹੁੰਦੇ ਹੋਏ ਦੇਖਣਾ ਬਹੁਤ ਸੁੱਖਦ ਅਹਿਸਾਸ ਹੈ। ਇਹ ਬਹੁਤ ਹੀ ਸ਼ਾਨਦਾਰ ਅਨੁਭਵ ਹੈ, ਜਿਸ ਚ ਮਨੁੱਖ ਜੀ ਸਕਦਾ ਹੈ। ਇਸ ਗੱਲ ਦਾ ਗਵਾਹੀ ਹੈ ਕਿ ਤੁਸੀਂ ਅਸਾਨੀ ਦੇ ਨਾਲ ਔਰਤਾਂ ਦੀ ਅਸਲ ਸ਼ਕਤੀ ਅਤੇ ਬ੍ਰਹਮਤਾ ਨੂੰ ਸਮਝਦੇ ਹੋ ਅਤੇ ਕਿਉਂਕਿ ਪ੍ਰਮਾਤਮਾ ਨੇ ਉਨ੍ਹਾਂ ਦੇ ਅੰਦਰ ਜੀਵਨ ਬਣਾਇਆ।

Virat Kohli shares a lovely picture
Virat Kohli shares a lovely picture

ਇਹ ਇਸ ਲਈ ਕਿਉਂਕਿ ਉਹ ਸਾਡੇ ਨਾਲੋਂ ਵਧੇਰੇ ਤਾਕਤਵਰ ਹਨ।ਇਸ ਸੰਸਾਰ ਦੀਆਂ ਸਾਰੀਆਂ ਔਰਤਾਂ ਨੂੰ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ’ ।ਇਹ ਪੋਸਟ ਸ਼ੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ। ਕੁਝ ਹੀ ਸਮੇਂ ‘ਚ ਪੰਜ ਮਿਲੀਅਨ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ। ਇਸ ਤਸਵੀਰ ‘ਚ ਅਨੁਸ਼ਕਾ ਸ਼ਰਮਾ ਨੇ ਆਪਣੀ ਬੇਟੀ ਵਾਮਿਕਾ ਨੂੰ ਗੋਦੀ ਚੁੱਕਿਆ ਹੋਇਆ ਹੈ ਤੇ ਪਿਆਰ ਦੇ ਨਾਲ ਆਪਣੀ ਬੇਟੀ ਵੱਲ ਦੇਖ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਤਸਵੀਰ ਦੀ ਤਾਰੀਫ ਕਰ ਰਹੇ ਨੇ।

ਇਹ ਵੀ ਦੇਖੋ : ਬੰਗਾਲ ਜਾ ਰਹੇ ਨੇ ਕਿਸਾਨ ਆਗੂ, ਬੰਗਾਲੀਆਂ ਨੂੰ ਬੀਜੇਪੀ ਨੂੰ ਸਬਕ ਸਿਖਾਉਣ ਦਾ ਦੇਣਗੇ ਸੁਨੇਹਾਂ- ਡਾ. ਦਰਸ਼ਨ ਪਾਲ

The post ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਤੇ ਨਵਜੰਮੀ ਬੇਟੀ ਵਾਮਿਕਾ ਦੀ ਪਿਆਰੀ ਜਿਹੀ ਤਸਵੀਰ ਕੀਤੀ ਸਾਂਝੀ appeared first on Daily Post Punjabi.



Previous Post Next Post

Contact Form