women police bus attack: ਇਕ 25 ਸਾਲਾ ਮਹਿਲਾ ਪੁਲਿਸ ਕਾਂਸਟੇਬਲ ਨਾਲ ਕਥਿਤ ਤੌਰ ‘ਤੇ ਇਕ ਵਿਅਕਤੀ ਨੇ ਦਿੱਲੀ ਦੇ ਦੁਆਰਕਾ ਖੇਤਰ ਵਿਚ ਚਲਦੀ ਬੱਸ ਵਿਚ ਛੇੜਛਾੜ ਕੀਤੀ ਅਤੇ ਉਸ ‘ਤੇ ਹਮਲਾ ਕੀਤਾ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੁਪਹਿਰ ਉਸ ਸਮੇਂ ਵਾਪਰੀ ਜਦੋਂ ਪੀਸੀਆਰ ਯੂਨਿਟ ਵਿੱਚ ਤਾਇਨਾਤ ਕਾਂਸਟੇਬਲ ਡਿਊਟੀ ‘ਤੇ ਜਾ ਰਹੀ ਸੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕਾਂਸਟੇਬਲ ਦੇ ਨਾਲ ਕਲੱਸਟਰ ਬੱਸ ਵਿੱਚ ਸਵਾਰ ਹੋਇਆ ਅਤੇ ਉਸਦੇ ਪਿੱਛੇ ਖੜ੍ਹਾ ਹੋ ਗਿਆ। ਇਸ ਤੋਂ ਬਾਅਦ, ਉਸਨੇ ਉਸਨੂੰ ਗਲਤ ਢੰਗ ਨਾਲ ਛੂਹਿਆ। ਜਦੋਂ ਕਾਂਸਟੇਬਲ ਨੇ ਇਸ ‘ਤੇ ਇਤਰਾਜ਼ ਜਤਾਇਆ ਤਾਂ ਉਸਨੇ ਹੈਲਮੇਟ ਨਾਲ ਹਮਲਾ ਕਰ ਦਿੱਤਾ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਮਲੇ ਵਿੱਚ ਕਾਂਸਟੇਬਲ ਜ਼ਖਮੀ ਹੋ ਗਈ ਜਦੋਂਕਿ ਦੋਸ਼ੀ ਬੱਸ ਤੋਂ ਉਤਰ ਕੇ ਭੱਜ ਗਏ। ਕਾਂਸਟੇਬਲ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ ਲਿਜਾਇਆ ਗਿਆ। ਇਸ ਸਮੇਂ, ਉਸ ਦੀ ਸਿਹਤ ਸਥਿਰ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਮਹਿਲਾ ਕਾਂਸਟੇਬਲ ਦੀ ਮਦਦ ਲਈ ਅੱਗੇ ਨਹੀਂ ਆਈ। ਇਥੋਂ ਤਕ ਕਿ ਬੱਸ ਚਾਲਕ ਨੇ ਵੀ ਕੋਈ ਸਹਾਇਤਾ ਨਹੀਂ ਕੀਤੀ। ਡਰਾਈਵਰ ਦਾ ਕਹਿਣਾ ਹੈ ਕਿ ਘਟਨਾ ਬੱਸ ਦੇ ਬਾਹਰ ਵਾਪਰੀ। ਦੁਆਰਕਾ ਦੇ ਡਿਪਟੀ ਕਮਿਸ਼ਨਰ ਪੁਲਿਸ ਸੰਤੋਸ਼ ਕੁਮਾਰ ਮੀਨਾ ਨੇ ਕਿਹਾ, ‘ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਜਾਰੀ ਹੈ।
ਦੇਖੋ ਵੀਡੀਓ : Delhi Police ਦੀ ਕਰਤੂਤ, 2 ਸਾਲ ਦੀ ਬੱਚੀ ਵੀ ਨਹੀਂ ਬਖਸ਼ੀ, ਕਿਸਾਨੀ ਝੰਡਾ ਲਾਉਣ ਕਰਕੇ ਹਿਰਾਸਤ ‘ਚ ਲਈ
The post ਚਲਦੀ ਬੱਸ ‘ਚ ਮਹਿਲਾ ਪੁਲਿਸ ਮੁਲਾਜ਼ਮ ਨਾਲ ਹੋਈ ਛੇੜਛਾੜ, ਵਿਰੋਧ ਕਰਨ ‘ਤੇ ਕੀਤਾ ਹਮਲਾ appeared first on Daily Post Punjabi.