ਗਾਇਕਾ ਹਰਸ਼ਦੀਪ ਕੌਰ ਦੇ ਘਰ ਗੂੰਜੀ ਬੱਚੇ ਦੀ ਕਿਲਕਾਰੀ , ਦਿੱਤਾ ਬੇਟੇ ਨੂੰ ਜਨਮ

Harshdeep Kaur gives birth to a son : ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਜੋ ਕਿ ਇਕ ਪ੍ਰਸਿੱਧ ਗਾਇਕਾ ਹੈ ਜਿਸ ਨੇ ਬਾਲੀਵੁੱਡ ਤੇ ਪੋਲੀਵੁਡ ਦੋਹਾ ਦੇ ਵਿੱਚ ਬਹੁਤ ਨਾਮ ਕਮਾਇਆ ਹੈ ਅੱਜ ਉਸ ਦੇ ਘਰ ਇਕ ਮਹਿਮਾਨ ਦੀ ਕਿਲਕਾਰੀ ਗੂੰਜੀ ਹੈ। ਅੱਜ ਹਰਸ਼ਦੀਪ ਦੇ ਘਰ ਬੇਟੇ ਨੇ ਜਨਮ ਲਿਆ ਹੈ। ਕੁੱਝ ਦਿਨ ਪਹਿਲਾ ਹਰਸ਼ਦੀਪ ਨੇ ਸੋਸ਼ਲ ਮੀਡੀਆ ਤੇ babby shower ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।

ਹਰਸ਼ਦੀਪ ਕੌਰ ਨੇ ਇਹ ਖ਼ਬਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਹੀ ਕੁੱਝ ਸਮੇ ਪਹਿਲਾ ਹੀ ਸਾਂਝੀ ਕੀਤੀ ਹੈ। ਉਸਨੇ ਲਿਖਿਆ ਹੈ ਕਿ -ਸਵਰਗ ਦਾ ਇੱਕ ਛੋਟਾ ਜਿਹਾ ਹਿੱਸਾ ਹੁਣੇ ਹੀ ਧਰਤੀ ਤੇ ਆਇਆ ਅਤੇ ਉਸਨੇ ਸਾਨੂੰ ਮੰਮੀ ਅਤੇ ਡੈਡੀ ਬਣਾ ਦਿੱਤਾ 💕 “ਸਾਡਾ ਜੂਨੀਅਰ ‘ਸਿੰਘ’ ਆ ਗਿਆ ਹੈ ਅਤੇ ਅਸੀਂ ਬਹੁਤ ਖੁਸ਼ ਹਾਂ। ਹਰਸ਼ਦੀਪ ਨੇ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਹੈ ਜਿਸ ਤੇ ਲਿਖਿਆ ਹੈ – its a baby boy .

Harshdeep Kaur gives birth to a son
Harshdeep Kaur gives birth to a son

ਹਰਸ਼ਦੀਪ ਕੌਰ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਸਨੇ ਬਹੁਤ ਸਾਰੇ ਹੁਣ ਤੱਕ ਹਿੱਟ ਗੀਤ ਦਿਤੇ ਹਨ। ਦਰਸ਼ਕਾਂ ਨੂੰ ਸੂਫ਼ੀ ਗਾਇਕਾ ਦਾ ਇਹ ਅੰਦਾਜ ਅਕਸਰ ਬਹੁਤ ਪਸੰਦ ਆਉਂਦਾ ਹੈ। ਹਰਸ਼ਦੀਪ ਕੌਰ ਦੀ ਇਸ ਪੋਸਟ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਉਸਨੂੰ ਵਧਾਈ ਦੇ ਰਹੇ ਹਨ।

ਇਹ ਵੀ ਦੇਖੋ : BREAKING NEWS! Ajay Devgn ਨੂੰ ਘੇਰ ਕੇ ਲਾਹਣਤਾਂ ਪਾਉਣ ਵਾਲਾ Nihang Sinhg ਖਿਲਾਫ ਦੇਖੋ ਕੀ ਹੋਈ ਕਾਰਵਾਈ

The post ਗਾਇਕਾ ਹਰਸ਼ਦੀਪ ਕੌਰ ਦੇ ਘਰ ਗੂੰਜੀ ਬੱਚੇ ਦੀ ਕਿਲਕਾਰੀ , ਦਿੱਤਾ ਬੇਟੇ ਨੂੰ ਜਨਮ appeared first on Daily Post Punjabi.



source https://dailypost.in/news/entertainment/harshdeep-kaur-gives-birth-to-a-son/
Previous Post Next Post

Contact Form