ਅੱਜ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਨਿੰਜਾ ਦਾ ਜਨਮਦਿਨ , ਆਓ ਜਾਣੀਏ ਕੁੱਝ ਖਾਸ ਗੱਲਾਂ

Punjabi Singer Ninja’s Birthday : ਨਿੰਜਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹੁਣ ਤੱਕ ਹਿੱਟ ਗੀਤ ਦਿੱਤੇ ਹਨ। ਅੱਜ ਨਿੰਜਾ ਦਾ ਜਨਮਦਿਨ ਹੈ। ਉਹਨਾਂ ਦਾ ਜਨਮ 6 ਮਾਰਚ 1991 ਨੂੰ ਲੁਧਿਆਣਾ ਦੇ ਢੋਲੇਵਾਲ ਚੌਂਕ ਵਿੱਚ ਹੋਇਆ ਸੀ। ਅੱਜ ਉਹ 30 ਸਾਲ ਦੇ ਹੋ ਗਏ ਹਨ। ਨਿੰਜਾ ਦਾ ਅਸਲ ਨਾਮ ‘ ਅਮਿਤ ਭੱਲਾ ‘ ਹੈ। ਨਿੰਜਾ ਦਾ ਇੱਕ ਭਰਾ ਵੀ ਹੈ। ਉਹਨਾਂ ਨੇ ਆਰਿਆ ਕਾਲਜ ਤੋਂ B.A ਕੀਤੀ ਹੋਈ ਹੈ।

ਨਿੰਜਾ ਪੰਜਾਬੀ ਇੰਡਸਟਰੀ ਦੇ ਬਹੁਤ ਮਸ਼ਹੂਰ ਗਾਇਕ ਹਨ। ਹੁਣ ਤੱਕ ਉਹਨਾਂ ਨੇ ਬਹੁਤ ਸਾਰੀਆਂ ਫਿਲਮ ਦੇ ਵਿੱਚ ਕੰਮ ਵੀ ਕੀਤਾ ਹੈ ਤੇ ਆਪਣੇ ਨਵੇਂ ਨਵੇਂ ਗੀਤਾਂ ਦੇ ਰਹੀ ਪ੍ਰਸ਼ੰਸਕਾਂ ਦਾ ਦਿਲ ਵੀ ਜਿੱਤਿਆ ਹੈ। ਫਿਲਮਾਂ ਦੇ ਵਿੱਚ ਉਹਨਾਂ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਦੇ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਨਿੰਜਾ ਨੇ ਹੁਣ ਤੱਕ ਬਹੁਤ ਸਾਰੇ ਐਵਾਰਡ ਵੀ ਜਿਤੇ ਹਨ। ਨਿੰਜਾ ਨੇ ਹੁਣ ਤੱਕ ਬਹੁਤ ਸਾਰੀਆਂ ਅਦਾਕਾਰਾ ਦੇ ਨਾਲ ਕੰਮ ਕੀਤਾ ਹੋਇਆ ਹੈ ਤੇ ਹੁਣ ਤੱਕ ਉਹ ਬਹੁਤ ਹਿੱਟ ਰਹੇ ਹਨ।

ਪਿਛਲੇ ਕੁੱਝ ਸਮੇ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਪੰਜਾਬੀ ਗਾਇਕ ਨਿੰਜਾ ਲਗਾਤਾਰ ਸੁਪੋਰਟ ਕਰ ਰਹੇ ਹਨ ਤੇ ਕਿਸਾਨਾਂ ਦੇ ਸਮਰਥਨ ਦੇ ਵਿਚ ਹੁਣ ਤੱਕ ਉਹਨਾਂ ਨੇ ਬਹੁਤ ਸਾਰੇ ਗੀਤ ਵੀ ਗਾਏ ਹਨ। ਦਿੱਲੀ ਧਰਨੇ ਤੇ ਜਾ ਕੇ ਵੀ ਕਿਸਾਨਾਂ ਨੂੰ ਨਿੰਜਾ ਵਲੋਂ ਬਹੁਤ ਸੁਪੋਰਟ ਕੀਤਾ ਗਿਆ ਹੈ ਤੇ ਉੱਥੇ ਸੇਵਾ ਵੀ ਕੀਤੀ ਗਈ ਹੈ। ਨਿੰਜਾ ਦੇਰ ਅੱਜ ਜਨਮਦਿਨ ਤੇ ਓਹਨਾ ਨੂੰ ਪ੍ਰਸ਼ੰਸਕ ਸੋਸ਼ਲ ਮੀਡੀਆ ਤੇ ਬਹੁਤ ਵਧਾਇਦੇ ਰਹੇ ਹਨ ਤੇ ਪੋਸਟਾਂ ਸਾਂਝੀਆਂ ਕਰ ਰਹੇ ਹਨ।

ਇਹ ਵੀ ਦੇਖੋ : ਬੇਟੇ ਅਲਾਪ ਨੇ ਦੱਸਿਆ Sardool ਦੇ ਜਾਣ ਤੋਂ ਬਾਅਦ ਕਿ ਹੈ ਨੂਰੀ ਦਾ ਹਾਲ, ਗੱਲਾਂ ਸੁਣ ਭਰ ਆਉਣਗੀਆਂ ਅੱਖਾਂ

The post ਅੱਜ ਹੈ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਨਿੰਜਾ ਦਾ ਜਨਮਦਿਨ , ਆਓ ਜਾਣੀਏ ਕੁੱਝ ਖਾਸ ਗੱਲਾਂ appeared first on Daily Post Punjabi.



source https://dailypost.in/news/entertainment/punjabi-singer-ninjas-birthday/
Previous Post Next Post

Contact Form