ਅਮਰੀਕਾ ਦੀ ਸੁਪਰਮਾਰਕਿਟ ‘ਚ ਫਾਇਰਿੰਗ, ਪੁਲਿਸ ਅਧਿਕਾਰੀ ਸਣੇ ਕਈ ਲੋਕਾਂ ਦੀ ਮੌਤ

US Boulder shooting: ਅਮਰੀਕਾ ਦੇ ਇੱਕ ਸੁਪਰਮਾਰਟ ਵਿੱਚ ਫਾਇਰਿੰਗ ਦੀ ਵਾਰਦਾਤ ਹੋਈ ਹੈ। ਕੋਲੋਰਾਡੋ ਦੇ ਬੋਲਡਰ ਇਲਾਕੇ ਦੇ ਇੱਕ ਸੁਪਰਮਾਰਟ ਵਿੱਚ ਇੱਕ ਸ਼ੱਕੀ ਨੇ ਫਾਇਰਿੰਗ ਕੀਤੀ, ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਸਣੇ ਕਈ ਲੋਕਾਂ ਦੀ ਮੌਤ ਹੋ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ । ਸੁਪਰਮਾਰਟ ਤੋਂ ਇੱਕ ਵਿਅਕਤੀ ਨੂੰ ਪੁਲਿਸ ਨੇ ਬਾਹਰ ਕੱਢਿਆ, ਜਿਸਦੇ ਹੱਥਾਂ ਵਿੱਚ ਹੱਥਕੜੀਆਂ ਲੱਗੀਆਂ ਹੋਈਆਂ ਸਨ ਅਤੇ ਉਹ ਖੂਨ ਨਾਲ ਲੱਥਪੱਥ ਸੀ। ਬੋਲਡਰ ਪੁਲਿਸ ਕਮਾਂਡਰ ਕੇਰੀ ਯਾਮਾਗੁਚੀ ਨੇ ਕਿਹਾ ਕਿ ਸ਼ੱਕੀ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ ਅਤੇ ਅਜੇ ਤੱਕ ਕੋਈ ਖ਼ਤਰਾ ਨਹੀਂ ਹੈ, ਪਰ ਅਧਿਕਾਰੀਆਂ ਨੇ ਮੌਤ ਦੇ ਅੰਕੜੇ ਅਤੇ ਫਾਇਰਿੰਗ ਦਾ ਕਾਰਨ ਮੀਡੀਆ ਨੂੰ ਦੱਸਿਆ ਗਿਆ ਹੈ।

US Boulder shooting
US Boulder shooting

ਇਸ ਸਬੰਧੀ ਬੋਲਡਰ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਮਾਈਕਲ ਡੋਗਾਰਟੀ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕਰ ਰਹੇ ਲੋਕ ਜਾਣਦੇ ਹਨ ਕਿ ਕਿੰਨੇ ਲੋਕਾਂ ਦੀ ਮੌਤ ਹੋਈ, ਪਰ ਉਨ੍ਹਾਂ ਦੇ ਪਰਿਵਾਰਾਂ ਬਾਰੇ ਦੱਸਿਆ ਜਾ ਰਿਹਾ ਹੈ, ਇਸ ਲਈ ਪੀੜਤਾਂ ਦੀ ਗਿਣਤੀ ਅਜੇ ਜਾਰੀ ਨਹੀਂ ਕੀਤੀ ਗਈ ਸੀ । ਉਨ੍ਹਾਂ ਨੇ ਕਿਹਾ ਕਿ ਇਹ ਇੱਕ ਦੁਖਾਂਤ ਹੈ ਤੇ ਬੋਲਡਰ ਕਾਉਂਟੀ ਲਈ  ਇੱਕ ਬੁਰੇ ਸੁਪਨਾ ਵਰਗਾ ਹੈ।

US Boulder shooting
US Boulder shooting

ਬੋਲਡਰ ਦੇ ਪੁਲਿਸ ਕਮਾਂਡਰ ਕੈਰੀ ਯਾਮਾਗੁਚੀ ਨੇ ਕਿਹਾ ਕਿ ਪੁਲਿਸ ਅਜੇ ਜਾਂਚ ਕਰ ਰਹੀ ਹੈ ਅਤੇ ਬੋਲਡਰ ਦੇ ਕਿੰਗ ਸ਼ਾਪਰਜ਼ ਸਟੋਰ ‘ਤੇ ਫਾਇਰਿੰਗ ਕਰਨ ਦੇ ਉਦੇਸ਼ ਦਾ ਪਤਾ ਨਹੀਂ ਲੱਗ ਸਕਿਆ ਹੈ । ਇਸ ਬਾਰੇ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਉਹ ਸੁਪਰਮਾਰਕੀਟ ਵਿੱਚ ਫਾਇਰਿੰਗ ਦੀ ਆਵਾਜ਼ ਸੁਣ ਕੇ ਉਹ ਭੱਜਣ ਲੱਗਿਆ । ਇਸ ਦੌਰਾਨ ਤਿੰਨ ਲੋਕ ਸੁਪਰ ਮਾਰਕੀਟ ਦੇ ਅੰਦਰ, ਦੋ ਪਾਰਕਿੰਗ ਵਿੱਚ ਅਤੇ ਇੱਕ ਦਰਵਾਜ਼ੇ ਦੇ ਨੇੜੇ ਡਿੱਗ ਪਏ।

US Boulder shooting

ਇਸ ਘਟਨਾ ਸਬੰਧੀ ਚਸ਼ਮਦੀਦ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਲੋਕ ਸਾਹ ਲੈ ਰਹੇ ਸਨ ਜਾਂ ਨਹੀਂ। ਇਸ ਪੂਰੀ ਘਟਨਾ ਦੀਆਂ ਕਈ ਵੀਡੀਓ ਫੁਟੇਜ ਵੀ ਵਾਇਰਲ ਹੋ ਰਹੀਆਂ ਹਨ, ਜਿਸ ਵਿੱਚ ਬਹੁਤ ਸਾਰੇ ਲੋਕ ਜ਼ਮੀਨ ‘ਤੇ ਡਿੱਗਦੇ ਦਿਖਾਈ ਦੇ ਰਹੇ ਹਨ । ਫਾਇਰਿੰਗ ਤੋਂ ਬਾਅਦ ਸੁਪਰਮਾਰਕਿਟ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਤਾਇਨਾਤ ਹਨ।  ਫਾਇਰਿੰਗ ਦੌਰਾਨ ਸੁਪਰ ਮਾਰਕੀਟ ਦੀ ਛੱਤ ‘ਤੇ ਪੁਲਿਸ ਦੇ ਤਿੰਨ ਹੈਲੀਕਾਪਟਰ ਲੈਂਡ ਕੀਤੇ ਸਨ। 

ਇਹ ਵੀ ਦੇਖੋ: ਮੋਗਾ ‘ਚ ਦੋ ਭੈਣਾਂ ਦੇ ਕਤਲ ਮਾਮਲੇ ‘ਚ ਆਇਆ ਨਵਾਂ ਮੋੜ, ਕਾਤਲ ਦੇ ਹੱਕ ‘ਚ ਪਿੰਡ ਵਾਲੇ ? ਖੁਦਕੁਸ਼ੀ ਕਰਨ ਲੱਗਿਆ ਸੀ ਕਾਤਲ,

The post ਅਮਰੀਕਾ ਦੀ ਸੁਪਰਮਾਰਕਿਟ ‘ਚ ਫਾਇਰਿੰਗ, ਪੁਲਿਸ ਅਧਿਕਾਰੀ ਸਣੇ ਕਈ ਲੋਕਾਂ ਦੀ ਮੌਤ appeared first on Daily Post Punjabi.



source https://dailypost.in/news/international/us-boulder-shooting/
Previous Post Next Post

Contact Form