Himmat Sandhu got engaged : ਪੰਜਾਬੀ ਗਾਇਕ ਹਿੰਮਤ ਸੰਧੂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹਨਾਂ ਵੱਲੋਂ ਆਪਣੇ ਗਾਣਿਆਂ ਨੂੰ ਲੈ ਕੇ ਹਰ ਅਪਡੇਟ ਸ਼ੇਅਰ ਕੀਤੀ ਜਾਂਦੀ ਹੈ । ਪਰ ਹਾਲ ਹੀ ਵਿੱਚ ਉਹਨਾਂ ਨੇ ਜਿਹੜੀ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ, ਉਸ ਨੂੰ ਲੈ ਕੇ ਉਹ ਸੁਰਖੀਆਂ ਵਿੱਚ ਆ ਗਏ ਹਨ । ਹਿੰਮਤ ਸੰਧੂ ਦੀ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਦੋ ਹੱਥ ਦਿਖਾਈ ਦਿੰਦੇ ਹਨ । ਇੱਕ ਹੱਥ ਕੁੜੀ ਦਾ ਹੈ ਤੇ ਦੂਜਾ ਮੁੰਡੇ ਦਾ ।ਕੁੜੀ ਦੇ ਹੱਥ ਵਿੱਚ ਇੱਕ ਕੜਾ ਪਾਇਆ ਹੋਇਆ ਹੈ ਜਿਸ ’ਤੇ ਹਿੰਮਤ ਸੰਧੂ ਦਾ ਉਪ ਨਾਂਅ ਸੰਧੂ ਉਕਰਿਆ ਹੋਇਆ ਹੈ। ਜਿਸ ਕਰਕੇ ਇਹ ਤਸਵੀਰ ਸੁਰਖੀਆਂ ਵਿੱਚ ਹੈ । ਕੁਝ ਲੋਕ ਇਸ ਤਸਵੀਰ ਨੂੰ ਦੇਖ ਕੇ ਅੰਦਾਜਾ ਲਗਾ ਰਹੇ ਹਨ ਕਿ ਹਿੰਮਤ ਸੰਧੂ ਨੇ ਮੰਗਣੀ ਕਰਵਾ ਲਈ ਹੈ ।
ਉਹਨਾਂ ਦੇ ਕੁਝ ਪ੍ਰਸ਼ੰਸਕਾਂ ਨੇ ਤਾਂ ਹਿੰਮਤ ਸੰਧੂ ਨੂੰ ਵਧਾਈ ਵੀ ਦੇ ਦਿੱਤੀ ਹੈ । ਜਦੋਂ ਕਿ ਕੁਝ ਲੋਕਾਂ ਦਾ ਇਸ ਤਸਵੀਰ ਨੂੰ ਲੈ ਕੇ ਕਹਿਣਾ ਹੈ ਕਿ ਹਿੰਮਤ ਸੰਧੂ ਕੋਈ ਨਵਾਂ ਗਾਣਾ ਲੈ ਕੇ ਆ ਰਹੇ ਹਨ । ਜਿਸ ਦੀ ਪ੍ਰਮੋਸ਼ਨ ਲਈ ਸੰਧੂ ਨੇ ਇਹ ਸਟੰਟ ਵਰਤਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਤੋਂ ਪਹਿਲਾਂ ਗੁਰੁ ਰੰਧਾਵਾ ਦੀ ਇੱਕ ਤਸਵੀਰ ਨੂੰ ਲੈ ਕੇ ਇਸ ਤਰ੍ਹਾਂ ਦੇ ਅੰਦਾਜੇ ਲਗਾਏ ਗਏ ਸਨ । ਪਰ ਬਾਅਦ ਵਿੱਚ ਗੁਰੂ ਰੰਧਾਵਾ ਨੇ ਖੁਦ ਇਸ ਦਾ ਖੁਲਾਸਾ ਕੀਤਾ ਸੀ ਕਿ ਉਹਨਾਂ ਨੇ ਕੋਈ ਮੰਗਣੀ ਨਹੀਂ ਕੀਤੀ ਬਲਕਿ ਉਹ ਗਾਣਾ ਲੈ ਕੇ ਆ ਰਹੇ ਹਨ । ਹੁਣ ਹਿੰਮਤ ਸੰਧੂ ਦੇ ਮਾਮਲੇ ਵਿੱਚ ਕੀ ਸਚਾਈ ਹੈ ਇਹ ਤਾਂ ਸਮਾਂ ਹੀ ਦੱਸੇਗਾ । ਹਿੰਮਤ ਸੰਧੂ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ।
The post ਕੀ ਅਫਸਾਨਾ ਖਾਨ ਤੋਂ ਬਾਅਦ ਹਿੰਮਤ ਸੰਧੂ ਨੇ ਵੀ ਕਰਵਾਈ ਮੰਗਣੀ , ਸੋਸ਼ਲ ਮੀਡੀਆ ਤੇ ਮਿਲ ਰਹੀਆਂ ਹਨ ਵਧਾਈਆਂ ! appeared first on Daily Post Punjabi.
source https://dailypost.in/news/entertainment/himmat-sandhu-got-engaged/