ਤਖਤਾਪਲਟ ਤੋਂ ਬਾਅਦ ਮਿਆਂਮਾਰ ਫੌਜ ਦਾ ਕਹਿਰ ਜਾਰੀ, ਭੱਜ ਕੇ ਭਾਰਤ ਆ ਰਹੇ ਲੋਕ, ਬਾਰਡਰਾਂ ‘ਤੇ ਵਧਾਈ ਗਈ ਸੁਰੱਖਿਆ

Myanmar army fury continues: ਮਿਆਂਮਾਰ ਵਿੱਚ ਜਦੋਂ ਤੋਂ ਫੌਜ ਨੇ ਸੱਤਾ ਨੂੰ ਆਪਣੇ ਹੱਥ ਵਿੱਚ ਲਿਆ ਹੈ, ਹਾਲਾਤ ਲਗਾਤਾਰ ਬੇਕਾਬੂ ਹੁੰਦੇ ਜਾ ਰਹੇ ਹਨ । ਪਿਛਲੇ ਕਈ ਦਿਨਾਂ ਤੋਂ ਜਾਰੀ ਵਿਰੋਧ ਪ੍ਰਦਰਸ਼ਨ ਹਮਲਾਵਰ ਹੋ ਰਿਹਾ ਹੈ ਅਤੇ ਫੌਜ ਵੱਲੋਂ ਪ੍ਰਦਰਸ਼ਨਕਾਰੀਆਂ ‘ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ।  ਇਸ ਵਿਚਾਲੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਿਆਂਮਾਰ ਤੋਂ ਵੱਡੀ ਗਿਣਤੀ ਵਿੱਚ ਲੋਕ ਬਾਰਡਰ ਪਾਰ ਕਰਕੇ ਭਾਰਤ ਵੱਲ ਵਧ ਰਹੇ ਹਨ । ਫਰਵਰੀ ਤੋਂ ਲੈ ਕੇ ਹੁਣ ਤੱਕ ਲਗਭਗ 400 ਤੋਂ ਵੱਧ ਲੋਕ ਭਾਰਤ ਆ ਚੁੱਕੇ ਹਨ, ਜਿਨ੍ਹਾਂ ਵਿੱਚ ਕਈ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹਨ। ਨਿਊਜ਼ ਏਜੰਸੀ ਅਨੁਸਾਰ ਮਿਜ਼ੋਰਮ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਤੋਂ ਹੀ ਮਿਆਂਮਾਰ ਤੋਂ ਸਿਰਫ 116 ਲੋਕ ਭਾਰਤ ਆਏ, ਜਿਨ੍ਹਾਂ ਵਿੱਚ ਫਾਇਰਮੈਨ-ਪੁਲਿਸ ਵਾਲੇ ਆਦਿ ਲੋਕ ਸ਼ਾਮਿਲ ਸਨ। ਮਿਆਂਮਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਜੇ ਉਹ ਉੱਥੇ ਰੁਕਦੇ ਹਨ, ਤਾਂ ਉਨ੍ਹਾਂ ਨੂੰ ਉੱਥੇ ਦੀ ਫੌਜ ਦਾ ਆਦੇਸ਼ ਮੰਨਣਾ ਪਵੇਗਾ।

Myanmar army fury continues
Myanmar army fury continues

ਦਰਅਸਲ, ਮਿਜ਼ੋਰਮ ਵਰਗੇ ਰਾਜਾਂ ਵਿੱਚ ਵੱਧ ਰਹੀ ਘੁਸਪੈਠ ਦੀ ਚਿੰਤਾ ਤੋਂ ਬਾਅਦ ਹੁਣ ਭਾਰਤ ਸਰਕਾਰ ਵੱਲੋਂ ਬਾਰਡਰ ‘ਤੇ ਸਖਤੀ ਅਪਣਾਉਣ ਲਈ ਕਿਹਾ ਗਿਆ ਹੈ। ਬਾਰਡਰ ਦੇ ਨੇੜੇ ਸੁਰੱਖਿਆ ਕਰਮਚਾਰੀਆਂ ਨੂੰ ਗਸ਼ਤ ਵਧਾਉਣ ਅਤੇ ਹਰੇਕ ਦੀ ਜਾਂਚ ਕਰਨ ਹਦਾਇਤ ਕੀਤੀ ਗਈ ਹੈ ।

Myanmar army fury continues
Myanmar army fury continues

ਦੱਸ ਦੇਈਏ ਕਿ ਮਿਆਂਮਾਰ ਵਿੱਚ 1 ਫਰਵਰੀ ਦੇ ਆਸ-ਪਾਸ ਫੌਜ ਨੇ ਸੱਤਾ ‘ਤੇ ਕਬਜ਼ਾ ਕਰਦਿਆਂ ਸਰਕਾਰ ਨੂੰ ਬੇਦਖਲ ਕੀਤਾ ਸੀ । ਇੰਨਾ ਹੀ ਨਹੀਂ, ਆਂਗ ਸੈਨ ਸੂ ਕੀ ਸਮੇਤ ਕਈ ਨੇਤਾਵਾਂ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ ਹੈ । ਉਸ ਸਮੇਂ ਤੋਂ ਮਿਆਂਮਾਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਹੁਣ ਤੱਕ 140 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।

Myanmar army fury continues

ਜਿੱਥੇ ਇੱਕ ਪਾਸੇ ਮਿਆਂਮਾਰ ਵਿੱਚ ਲੋਕਾਂ ਦਾ ਪ੍ਰਦਰਸ਼ਨ ਜਾਰੀ ਹੈ ਤਾਂ ਉੱਥੇ ਫੌਜ ਵੱਲੋਂ ਵੀ ਲਗਾਤਾਰ ਹਮਲਾਵਰ ਰੁੱਖ ਅਪਣਾਇਆ ਜਾ ਰਿਹਾ ਹੈ। ਮਿਆਂਮਾਰ ਦੇ ਮੰਡਾਲੇ ਖੇਤਰ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ । ਇਸ ਤੋਂ ਬਾਅਦ ਇੱਕ ਵਾਰ ਫਿਰ ਫੌਜ ਨੇ ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ ਕੀਤੀ ਹੈ । ਰਿਪੋਰਟਾਂ ਅਨੁਸਾਰ ਸੋਮਵਾਰ ਨੂੰ ਹੋਏ ਇਸ ਪ੍ਰਦਰਸ਼ਨ ਵਿੱਚ ਲਗਭਗ 25 ਲੋਕਾਂ ਦੀ ਮੌਤ ਹੋ ਗਈ ਹੈ । ਇਸ ਤੋਂ ਪਹਿਲਾਂ ਐਤਵਾਰ ਨੂੰ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ।

ਇਹ ਵੀ ਦੇਖੋ: ਇਸ Punjabi ਕੋਲ ਹੈ Maharaja Ranjit Singh ਦਾ ਅਨਮੋਲ ਖਜ਼ਾਨਾ, ਹੈ ਕੋਈ ਕਦਰਦਾਨ ਜੋ ਸਾਂਭ ਸਕੇ

The post ਤਖਤਾਪਲਟ ਤੋਂ ਬਾਅਦ ਮਿਆਂਮਾਰ ਫੌਜ ਦਾ ਕਹਿਰ ਜਾਰੀ, ਭੱਜ ਕੇ ਭਾਰਤ ਆ ਰਹੇ ਲੋਕ, ਬਾਰਡਰਾਂ ‘ਤੇ ਵਧਾਈ ਗਈ ਸੁਰੱਖਿਆ appeared first on Daily Post Punjabi.



source https://dailypost.in/news/international/myanmar-army-fury-continues/
Previous Post Next Post

Contact Form