ਮੋਦੀ ਸਰਕਾਰ ‘ਤੇ ਕੈਪਟਨ ਦਾ ਵਾਰ, ਕਿਹਾ – ਇਹ ਹਿਟਲਰ ਦਾ ਜਰਮਨੀ ਨਹੀਂ, ਜ਼ਿੱਦ ਅਤੇ ਹੰਕਾਰ ਛੱਡ ਤੁਰੰਤ ਰੱਦ ਕੀਤੇ ਜਾਣ ਖੇਤੀਬਾੜੀ ਕਾਨੂੰਨ

Cm captain attack on central government : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲਈ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਅਗਲੀਆਂ ਚੋਣਾਂ ਜ਼ਰੂਰ ਲੜਨਗੇ। ਕੈਪਟਨ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਨੂੰ ਸੰਕਟ ਤੋਂ ਬਾਹਰ ਨਹੀਂ ਕੱਢਿਆ ਜਾਂਦਾ ਓਦੋਂ ਤੱਕ ਉਹ ਰਾਜਨੀਤੀ ਦਾ ਹਿੱਸਾ ਬਣੇ ਰਹਿਣਗੇ। ਇਸ ਦੇ ਨਾਲ ਉਨ੍ਹਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ‘ਤੇ ਵੀ ਬਿਆਨ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਹੱਲ ਵਿੱਚ ਦੇਰੀ ਨਾਲ ਕੇਂਦਰ ਸਰਕਾਰ ਪਾਕਿਸਤਾਨ ਨੂੰ ਰਾਜ ਵਿੱਚ ਵੱਧ ਰਹੀ ਬੇਚੈਨੀ ਦਾ ਲਾਭ ਲੈਣ ਦੀ ਆਗਿਆ ਦੇ ਰਹੀ ਹੈ।

Cm captain attack on central government
Cm captain attack on central government

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਹੋਰ ਕਾਰਨ ਕਰਕੇ ਨਹੀਂ ਤਾਂ ਉਹ ਘੱਟੋ ਘੱਟ ਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਖੇਤੀ ਕਾਨੂੰਨਾਂ ਨੂੰ ਰੱਦ ਕਰਨ। ਮੁੱਖ ਮੰਤਰੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਜ਼ਿੱਦ ਅਤੇ ਹੰਕਾਰ ਛੱਡਣ ਅਤੇ ਤੁਰੰਤ ਖੇਤੀਬਾੜੀ ਕਾਨੂੰਨ ਵਾਪਿਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਨਾ ਹਿਟਲਰ ਦਾ ਜਰਮਨੀ ਹੈ ਅਤੇ ਨਾ ਹੀ ਮਾਓ ਜੇਦੋਂਗ ਦਾ ਚੀਨ। ਉਨ੍ਹਾਂ ਨੂੰ ਲੋਕਾਂ ਦੀ ਆਵਾਜ਼ ਸੁਣਨੀ ਪਏਗੀ। CM ਨੇ ਕਿਹਾ, “ਤੁਸੀਂ ਕਿਉਂ ਨਹੀਂ ਸੋਚਦੇ ਕਿ ਪਾਕਿਸਤਾਨ ਅਜਿਹੇ ਸਮੇਂ ਵਿੱਚ ਕੀ ਕਰੇਗਾ?” ਮੁੱਖ ਮੰਤਰੀ ਨੇ ਇਤਿਹਾਸ ਤੋਂ ਸਿੱਖਣ ‘ਤੇ ਜ਼ੋਰ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਪਾਕਿਸਤਾਨ ਪੰਜਾਬ ਦੇ ਨੌਜਵਾਨਾਂ ਦੀ ਨਾਰਾਜ਼ਗੀ ਦਾ ਫਾਇਦਾ ਚੁੱਕੇਗਾ। ਜਿਵੇਂ ਉਸ ਨੇ ਪਿੱਛਲੇ ਸਮੇਂ ਵਿੱਚ ਕੀਤਾ ਹੈ। ਕਿਸਾਨਾਂ ਦਾ ਅੰਦੋਲਨ ਤੇਜ਼ ਹੋਣ ਤੋਂ ਬਾਅਦ ਪੰਜਾਬ ਵਿੱਚ ਡਰੋਨਾਂ ਦੁਆਰਾ ਹਥਿਆਰਾਂ ਦੀ ਵੱਧ ਰਹੀ ਤਸਕਰੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸੁੱਤੀ ਪਈ ਹੈ?

ਇਹ ਵੀ ਦੇਖੋ : ਕਿਸਾਨ ਸੰਘਰਸ਼ ਨੇ ਪੰਜਾਬੀਆਂ ਨੂੰ ਕੀਤਾ ਮਾਲਾਮਾਲ, ਰੋਜ਼ਾਨਾ ਬਚਾਅ ਰਹੇ ਕਰੋੜਾਂ ਰੁਪਏ ! ਦੇ ਰਹੇ ਕਿਸਾਨਾਂ ਨੂੰ ਦੁਆਵਾਂ

The post ਮੋਦੀ ਸਰਕਾਰ ‘ਤੇ ਕੈਪਟਨ ਦਾ ਵਾਰ, ਕਿਹਾ – ਇਹ ਹਿਟਲਰ ਦਾ ਜਰਮਨੀ ਨਹੀਂ, ਜ਼ਿੱਦ ਅਤੇ ਹੰਕਾਰ ਛੱਡ ਤੁਰੰਤ ਰੱਦ ਕੀਤੇ ਜਾਣ ਖੇਤੀਬਾੜੀ ਕਾਨੂੰਨ appeared first on Daily Post Punjabi.



Previous Post Next Post

Contact Form