Donald trump attacks on india : ਵਾਸ਼ਿੰਗਟਨ: ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪਹਿਲੇ ਜਨਤਕ ਭਾਸ਼ਣ ਵਿੱਚ ਜਲਵਾਯੂ ਦੇ ਮੁੱਦੇ ਨੂੰ ਚੁੱਕਿਆ ਅਤੇ ਆਪਣੇ ਉੱਤਰਾਧਿਕਾਰੀ ਜੋ ਬਿਡੇਨ ਦੀ ਅਤਿ ਵਿਵੇਕਸ਼ੀਲ (ਬੇਹੱਦ ਪੱਖਪਾਤੀ) ਪੈਰਿਸ ਸਮਝੌਤੇ ਵਿੱਚ ਮੁੜ ਸ਼ਾਮਿਲ ਹੋਣ ਲਈ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ ਪਹਿਲਾਂ ਹੀ ਸਾਫ ਹੈ ਪਰ ਚੀਨ, ਰੂਸ ਅਤੇ ਭਾਰਤ ਸਾਫ਼ ਨਹੀਂ ਹਨ ਤਾਂ ਇਸ ਤਰ੍ਹਾਂ ਇਸ ਨਾਲ ਜੁੜੇ ਹੋਣ ਦਾ ਕੀ ਫਾਇਦਾ ਹੈ। ਐਤਵਾਰ ਨੂੰ ਫਲੋਰਿਡਾ ਦੇ ਓਰਲੈਂਡੋ ਵਿੱਚ ਕੰਜ਼ਰਵੇਟਿਵ ਰਾਜਨੀਤਿਕ ਐਕਸ਼ਨ ਕਮੇਟੀ ਵਿੱਚ ਆਪਣੇ ਸੰਬੋਧਨ ਵਿੱਚ, 74 ਸਾਲਾ ਨੇਤਾ ਨੇ ਬਿਹਤਰ ਸਮਝੌਤੇ ਤੋਂ ਬਿਨਾਂ ਅਮਰੀਕਾ ਨੂੰ ਪੂਰਨ ਪੱਖਪਾਤੀ ਅਤੇ ਮਹਿੰਗੇ ਪੈਰਿਸ ਸਮਝੌਤੇ ਉੱਤੇ ਵਾਪਿਸ ਲਿਆਉਣ ਲਈ ਬਿਡੇਨ ਪ੍ਰਸ਼ਾਸਨ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਟਰੰਪ ਨੇ 20 ਜਨਵਰੀ ਨੂੰ ਵ੍ਹਾਈਟ ਹਾਊਸ ਛੱਡ ਦਿੱਤਾ ਸੀ।
ਟਰੰਪ ਨੇ ਆਪਣੇ ਸਮਰਥਕਾਂ ਦੀ ਤਾੜੀਆਂ ਵਿੱਚ ਕਿਹਾ, “ਸਾਡੇ ਕੋਲ ਸਾਫ ਹਵਾ ਅਤੇ ਪਾਣੀ ਹੈ ਪਰ ਕੀ ਫਾਇਦਾ ਹੈ ਜਦੋਂ ਅਸੀਂ ਸਾਫ਼ ਹਾਂ ਪਰ ਚੀਨ ਨਹੀਂ, ਰੂਸ ਨਹੀਂ ਅਤੇ ਭਾਰਤ ਸਾਫ਼ ਨਹੀਂ ਹੈ, ਉਹ ਧੂੰਆਂ ਛੱਡ ਰਹੇ ਹਨ। ਤੁਹਾਨੂੰ ਪਤਾ ਹੈ ਕਿ ਸਾਡੀ ਦੁਨੀਆ ਬ੍ਰਹਿਮੰਡ ਦਾ ਇੱਕ ਛੋਟਾ ਟੁਕੜਾ ਹੈ ਅਤੇ ਅਸੀਂ ਸਭ ਕੁੱਝ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।” 19 ਫਰਵਰੀ ਨੂੰ ਸੰਯੁਕਤ ਰਾਜ ਅਧਿਕਾਰਤ ਤੌਰ ‘ਤੇ ਇਤਿਹਾਸਕ ਪੈਰਿਸ ਜਲਵਾਯੂ ਸਮਝੌਤੇ ‘ਤੇ ਵਾਪਿਸ ਆਇਆ ਸੀ। ਜਦਕਿ ਇਸ ਤੋਂ 107 ਦਿਨ ਪਹਿਲਾਂ ਉਹ ਤਤਕਾਲੀ ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ਾਂ ‘ਤੇ ਇਸ ਤੋਂ ਵੱਖ ਹੋ ਗਿਆ ਸੀ।
ਇਹ ਵੀ ਦੇਖੋ : ਰਾਜੇਵਾਲ, ਬਲਦੇਵ ਸਿਰਸਾ ਤੇ ਮਨਜੀਤ ਰਾਏ ਦੀ ਸਟੇਜ ਤੋਂ ਜ਼ਬਰਦਸਤ ਤਕਰੀਰ , ਦੇਖੋ LIVE
The post ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਡੋਨਾਲਡ ਟਰੰਪ ਨੇ ਆਪਣੇ ਪਹਿਲੇ ਭਾਸ਼ਣ ‘ਚ ਇਸ ਗੱਲ ਲਈ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰ appeared first on Daily Post Punjabi.
source https://dailypost.in/news/international/donald-trump-attacks-on-india/