ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖ਼ੁਦ ਟਰੈਕਟਰ ਚਲਾ ਟਿਕਰੀ ਬਾਰਡਰ ਪਹੁੰਚੀਆਂ ਹਜ਼ਾਰਾਂ ਮਹਿਲਾਵਾਂ

Thousands Of Women Farmers: ਨਵੀਂ ਦਿੱਲੀ: ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸਦੇ ਨਾਲ ਹੀ ਅੱਜ ਪੂਰੇ ਦੇਸ਼ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ-ਹਰਿਆਣਾ ਤੋਂ ਲਗਭਗ 40 ਹਜ਼ਾਰ ਮਹਿਲਾਵਾਂ ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ਲਈ ਵਿੱਚ ਟਿਕਰੀ ਬਾਰਡਰ ‘ਤੇ ਪਹੁੰਚੀਆਂ ਹਨ। ਇਨ੍ਹਾਂ ਮਹਿਲਾਵਾਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਲਵੋ । ਦੱਸ ਦੇਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਲਗਭਗ 100 ਦਿਨਾਂ ਤੋਂ ਵੱਧ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ ।

Thousands Of Women Farmers
Thousands Of Women Farmers

ਦਰਅਸਲ, ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾਵਾਂ ਨੇ ਧਰਨਾ ਪ੍ਰਦਰਸ਼ਨ ਵਾਲੀ ਥਾਂ ‘ਤੇ ਪਹੁੰਚ ਕੇ ਸਰਕਾਰ ਨੂੰ ਚੇਤਾਵਨੀ ਦਿੱਤੀ। ਇਨ੍ਹਾਂ ਮਹਿਲਾਵਾਂ ਦੇ ਟਿਕਰੀ ਬਾਰਡਰ ‘ਤੇ ਪਹੁੰਚਣ ਨੂੰ ਲੈ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖੇਤੀ ਅਤੇ ਸਾਡੇ ਜੀਵਨ ਵਿੱਚ ਮਹਿਲਾਵਾਂ ਦੀ ਭੂਮਿਕਾ ਨੂੰ ਸਵੀਕਾਰ ਕਰਨ ਅਤੇ ਇਸ ਦਿਨ ਨੂੰ ਮਨਾਉਣ ਪੂਰੀ ਵਿਵਸਥਾ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਾਰੀਆਂ ਮਹਿਲਾਵਾਂ ਅੱਜ ਬਾਰਡਰ ‘ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣਗੀਆਂ।

Thousands Of Women Farmers

ਦੱਸ ਦੇਈਏ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਮਹਿਲਾਵਾਂ ਆਪਣੇ ਅਧਿਕਾਰਾਂ ਦੀ ਮੰਗ ਕਰਨਗੀਆਂ । ਇਸ ਮੌਕੇ ਦੇਸ਼ ਵਿੱਚ ਮਹਿਲਾਵਾਂ ‘ਤੇ ਹੁਣ ਤੱਕ ਹੋਏ ਅਤੇ ਲਗਾਤਾਰ ਹੋ ਰਹੇ ਅੱਤਿਆਚਾਰਾਂ ਬਾਰੇ ਗੱਲ ਕਰਨਗੀਆਂ। ਸੰਘਰਸ਼ ਦੇ ਰਾਹ ‘ਤੇ ਚੱਲਣ ਤੋਂ ਬਾਅਦ ਮਹਿਲਾਵਾਂ ਨੇ ਕੀ ਪਾਇਆ ਹੈ ਅਤੇ ਕਿ ਗੁਆਇਆ ਹੈ, ਇਸ ਬਾਰੇ ਵੀ ਇੱਥੇ ਚਰਚਾ ਕੀਤੀ ਜਾਵੇਗੀ। ਹਰਿਦਰ ਕੌਰ ਬਿੰਦੂ ਨੇ ਕਿਹਾ ਹੈ ਕਿ ਪੰਜਾਬ ਤੋਂ ਦਿੱਲੀ ਪਹੁੰਚੇ ਕਿਸਾਨਾਂ ਦਾ ਅੰਦੋਲਨ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ। ਜਿਸ ਵਿੱਚ ਹੁਣ ਹਰੇਕ ਵਿਅਕਤੀ ਅਤੇ ਸਮਾਜ ਦਾ ਜ਼ਿਕਰ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਕਿਸੇ ਨੂੰ ਪਤਾ ਨਹੀਂ ਸੀ ਕਿ ਇਹ ਦੁਨੀਆ ਨੂੰ ਦਿਖਾਈ ਦੇ ਰਹੀ ਸੀ ਜਾਂ ਨਹੀਂ, ਪਰ ਇਹ ਸੱਚ ਹੈ ਕਿ ਪਹਿਲੇ ਦਿਨ ਤੋਂ ਹਜ਼ਾਰਾਂ ਮਹਿਲਾਵਾਂ ਮੋਰਚੇ ਨਾਲ ਖੜੀਆਂ ਸਨ।

ਇਹ ਵੀ ਦੇਖੋ: Women Day ‘ਤੇ ਜਦੋਂ ਸਟੇਜ ‘ਤੇ ਚੜ੍ਹ ਗਈਆਂ ਪਿੰਡਾਂ ਦੀਆਂ ਜਾਈਆਂ, ਵੱਡੇ-ਵੱਡਿਆਂ ਦੀ ਬੋਲਤੀ ਕਰਤੀ ਬੰਦ

The post ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਖ਼ੁਦ ਟਰੈਕਟਰ ਚਲਾ ਟਿਕਰੀ ਬਾਰਡਰ ਪਹੁੰਚੀਆਂ ਹਜ਼ਾਰਾਂ ਮਹਿਲਾਵਾਂ appeared first on Daily Post Punjabi.



Previous Post Next Post

Contact Form