Neha Dhupia will play the : ਡਾਇਰੈਕਟਰ – ਟੂ – ਡਿਜੀਟਲ ਥ੍ਰੀਲਰ ‘ A Thursday ‘ ਨਾਲ ਅਦਾਕਾਰਾ ਨੇਹਾ ਧੂਪੀਆ ਦੀ ਪਹਿਲੀ ਲੁੱਕ ਸਾਂਝੀ ਕੀਤੀ ਗਈ ਹੈ। ਆਰ.ਐੱਸ.ਵੀ.ਪੀ ਮੂਵੀਜ਼ ਨੇ ਆਪਣੇ ਸੋਸ਼ਲ ਮੀਡਿਆ ਤੇ ਨੇਹਾ ਦੀਆ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ – ਸ਼ਹਿਰ ਵਿੱਚ ਇਕ ਨਵੀਂ ਕਾਪ ਆਈ ਹੈ। ਏ.ਸੀ.ਪੀ ਅਲਵਾਰੇਜ ਦੇ ਕਿਰਦਾਰ ‘ਚ ਅਦਾਕਾਰਾ ਨੇਹਾ ਧੂਪੀਆ। ਨੇਹਾ ਦੀ ਲੁਕ ਦੀ ਗੱਲ ਕਰੀਏ ਤਾਂ ਤਸਵੀਰਾਂ ਚ ਉਹ ਪੈਂਟ , ਸ਼ਰਟ ਤੇ ਬਲੇਜ਼ਰ ਦੇ ਵਿੱਚ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਬੇਹਜ਼ਾਦ ਖਮਬਾਟਾ ਨੇ ਕੀਤਾ ਹੈ। ਦੱਸ ਦੇਈਏ ਕਿ ਇਸ ਫਿਲਮ ਦੇ ਵਿੱਚ ਅਦਾਕਾਰਾ ਯਾਮੀ ਗੌਤਮ ਵੀ ਕੰਮ ਕਰ ਰਹੀ ਹੈ।
ਯਾਮੀ ਪਹਿਲੀ ਵਾਰ ਇਸ ਦੇ ਵਿੱਚ ਇੱਕ ਗ੍ਰੇ ਕਿਰਦਾਰ ਦੇ ਵਿੱਚ ਨਜ਼ਰ ਆਵੇਗੀ। ਫਿਲਮ ਦੇ ਵਿੱਚ ਉਹ ਇੱਕ play ਸਕੂਲ ਟੀਚਰ ਦਾ ਕਿਰਦਾਰ ਨਿਭਾ ਰਹੀ ਹੈ ਜੋ 16 ਬੱਚਿਆਂ ਨੂੰ ਬੰਦੀ ਬਣਾ ਲੈਂਦੀ ਹੈ। ਨੇਹਾ ਤੇ ਯਾਮੀ ਦੇ ਨਾਲ ਇਸ ਫਿਲਮ ਦੇ ਵਿੱਚ ਅਦਾਕਾਰਾ ਡਿੰਪਲ ਕਪਾਡੀਆ , ਅਤੁਲ ਕੁਲਕਰਣੀ , ਮਾਇਆ ਸਰਾਓ ਵਰਗੇ ਕਈ ਸਿਤਾਰੇ ਵੀ ਨਜ਼ਰ ਆਉਣਗੇ। ਵਰਨਣਯੋਗ ਹੈ ਕਿ ਆਰ.ਐੱਸ.ਵੀ.ਪੀ ਅਤੇ ਬਲਿਊ ਮੰਕੀ ਫਿਲਮਜ ਦੇ ਰਾਹੀ ਨਿਰਮਿਤ ‘ A Thursday ‘ 2021 ਦੇ ਵਿੱਚ ਡਿਜੀਟਲ ਰੂਪ ਦੇ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਹਾਲ ਹੀ ਵਿੱਚ ਸ਼ੁਰੂ ਹੋਈ ਸੀ।
ਇਹ ਵੀ ਦੇਖੋ : ਦੋ ਸਕੀਆਂ ਭੈਣਾਂ ਦਾ ਇਸ ਦਰਿੰਦੇ ਨੇ ਕਿਉਂ ਕੀਤਾ ਸੀ ਕਤਲ, ਸਾਰੀ ਸੱਚਾਈ ਆਈ ਸਾਹਮਣੇ, ਕੀ ਮਿਲੇ ਸਜ਼ਾ ?
The post ਆਪਣੀ ਆਉਣ ਵਾਲੀ ਫਿਲਮ ਦੇ ਵਿੱਚ ਨੇਹਾ ਧੂਪੀਆ ਨਿਭਾਏਗੀ ਪੁਲਿਸ ਦਾ ਕਿਰਦਾਰ , ਵਾਇਰਲ ਹੋਈਆਂ ਕੁੱਝ ਤਸਵੀਰਾਂ appeared first on Daily Post Punjabi.