ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ਨੂੰ ਮਿਲੀ BJP ਦੀ ਟਿਕਟ, ਮੋਇਨਾ ਸੀਟ ਤੋਂ ਲੜਨਗੇ ਚੋਣ

Former cricketer Ashok Dinda: ਨਵੀਂ ਦਿੱਲੀ: ਭਾਜਪਾ ਨੇ ਪਹਿਲੇ ਦੋ ਪੜਾਵਾਂ ਦੀਆਂ ਸੀਟਾਂ ਲਈ 57 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਸਾਬਕਾ ਤੇਜ਼ ਗੇਂਦਬਾਜ਼ ਅਸ਼ੋਕ ਡਿੰਡਾ ਨੂੰ ਮੋਇਨਾ ਸੀਟ ਤੋਂ ਟਿਕਟ ਦਿੱਤੀ ਗਈ ਹੈ। ਪਹਿਲੀ ਸੂਚੀ ਵਿੱਚ ਨੰਦੀਗਰਾਮ ਤੋਂ ਸ਼ੁਹੇਂਦੂ ਅਧਿਕਾਰੀ ਦਾ ਨਾਂ ਸਭ ਤੋਂ ਪ੍ਰਮੁੱਖ ਹੈ, ਜੋ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਦੇ ਖਿਲਾਫ ਚੋਣ ਲੜਨਗੇ । ਭਾਜਪਾ ਦੀ ਪਹਿਲੀ ਸੂਚੀ ਵਿੱਚ ਕਈ ਮਹਿਲਾ ਉਮੀਦਵਾਰਾਂ ਦਾ ਨਾਮ ਵੀ ਸ਼ਾਮਿਲ ਹੈ।

Former cricketer Ashok Dinda
Former cricketer Ashok Dinda

ਪੁਰੂਲਿਆ ਤੋਂ ਸੁਦੀਪ ਮੁਖਰਜੀ, ਗੋਸਾਵਾ ਤੋਂ ਚਿਤਾ ਪ੍ਰਮਣਿਕ, ਪਥਪ੍ਰਤਿਮਾ ਤੋਂ ਅਸ਼ੀਸ਼ ਹਲਦਰ, ਕੱਕਦੀਪ ਤੋਂ ਦੀਪੰਕਰ ਜਨਾ, ਛਠਨਾ ਤੋਂ ਸੱਤਨਰਾਇਨ ਮੁਖਰਜੀ, ਰਾਣੀਬੰਧ (ਐਸ.ਟੀ.) ਸੀਟ ਤੋਂ ਖੁਦੀਰਾਮ ਟੁਡੂ, ਸਲਤੌਰਾ (ਐਸ.ਸੀ.) ਤੋਂ ਚੰਦਨਾ ਬੌਰੀ , ਰਘੁਨਾਥਪੁਰ (ਐਸ.ਸੀ.) ਸੀਟ ਤੋਂ ਐਡਵੋਕੇਟ ਵਿਵੇਕਾਨੰਦ ਬੌਰੀ, ਮਨਬਾਜ਼ਾਰ (ਐਸ.ਟੀ.) ਗੌਰੀ ਸਿੰਘ ਸਦਰ, ਬਿਨਪੁਰ (ਐਸ.ਟੀ.) ਤੋਂ ਪਾਲਨ ਸਰੀਨ, ਮੇਦਨੀਪੁਰ ਤੋਂ ਸ਼ਮੀਤ ਦਾਸ, ਕੇਸ਼ਰੀ (ਐਸ.ਟੀ.) ਸੋਨਾਲੀ ਮਰਮੂ, ਖੜਗਪੁਰ ਤੋਂ ਤਪਨ ਭੁਈਆ, ਗਰਬੇਟਾ ਰੁਇਦਾਸ ਨੂੰ ਟਿਕਟ ਦਿੱਤੀ ਗਈ ਹੈ।

Former cricketer Ashok Dinda

ਦੱਸ ਦੇਈਏ ਕਿ ਇਸ ਜਾਰੀ ਕੀਤੀ ਗਈ ਸੂਚੀ ਵਿੱਚ ਕਿਹਾ ਗਿਆ ਹੈ ਕਿ ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ 4 ਮਾਰਚ ਨੂੰ ਪਾਰਟੀ ਪ੍ਰਧਾਨ ਜੇਪੀ ਨੱਡਾ ਦੀ ਅਗਵਾਈ ਵਿੱਚ ਹੋਈ ਸੀ। ਇਸ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਅਤੇ ਚੋਣ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ। ਚੋਣ ਕਮੇਟੀ ਨੇ 57 ਨਾਵਾਂ ‘ਤੇ ਆਪਣੀ ਮੋਹਰ ਲਗਾਈ ਹੈ । ਸੋਨਮੁੱਖੀ ਤੋਂ ਦੀਵਾਕਰ, ਹਲਦੀਆ ਤੋਂ ਤਾਪਸੀ ਮੰਡਲ, ਸਾਗਰ ਤੋਂ ਵਿਕਾਸ ਨੂੰ ਟਿਕਟ ਦਿੱਤੀ ਗਈ ਹੈ। ਨੀਲੰਜਨ ਅਧਿਕਾਰ ਨੰਦਕੁਮਾਰ ਤੋਂ ਨਾਮਜ਼ਦ ਕੀਤੇ ਗਏ ਹਨ।

ਇਹ ਵੀ ਦੇਖੋ: ਇਸ ਥਾਂ ‘ਤੇ ਦੁਨੀਆਂ ਅੱਜ ਆਖਰੀ ਸਲਾਮ ਕਹੇਗੀ ਸਰਦੂਲ ਸਿਕੰਦਰ ਨੂੰ, ਸ਼ਰਧਾਂਜਲੀ ਸਮਾਗਮ ਤੋਂ LIVE…

The post ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ਨੂੰ ਮਿਲੀ BJP ਦੀ ਟਿਕਟ, ਮੋਇਨਾ ਸੀਟ ਤੋਂ ਲੜਨਗੇ ਚੋਣ appeared first on Daily Post Punjabi.



Previous Post Next Post

Contact Form