ਤਪਦੀ ਧੁੱਪ ‘ਚ ਮਮਤਾ ਨੇ ਵ੍ਹੀਲਚੇਅਰ ‘ਤੇ ਬੈਠ ਕੀਤਾ ਰੋਡ ਸ਼ੋਅ, BJP ਦੇ ਸੁਵੇਂਦੂ ਅਧਿਕਾਰੀ ਨੂੰ ਦੱਸਿਆ ‘ਘਰ ਦਾ ਨਾ ਘਾਟ ਦਾ’

Mamata banerjee holds roadshow : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਨੰਦੀਗ੍ਰਾਮ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ ਹੈ, ਇਸ ਵਾਰ ਮਮਤਾ ਆਪਣੇ ਸਾਬਕਾ ਸਹਿਯੋਗੀ ਅਤੇ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਸੁਵੇਂਦੂ ਅਧਿਕਾਰੀ ਦੇ ਖਿਲਾਫ ਚੋਣ ਲੜ ਰਹੀ ਹੈ। ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੀ ਇਸ ਮਹੱਤਵਪੂਰਨ ਸੀਟ ‘ਤੇ 1 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿੱਚ ਵੋਟਾਂ ਪੈਣਗੀਆਂ। ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੇ ਨਾਲ ਰੋਡ ਸ਼ੋਅ ‘ਚ ਬੈਨਰਜੀ ਨੇ ਰਿਆਪਾੜਾ ਖੁਦੀਰਾਮ ਮੋਰ ਤੋਂ ਠਾਕੁਰ ਚੌਕ ਤੱਕ ਅੱਠ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਇਸ ਸਮੇਂ ਦੌਰਾਨ ਉਹ ਵ੍ਹੀਲਚੇਅਰ ‘ਤੇ ਹੀ ਰਹੇ। ਰੋਡ ਸ਼ੋਅ ਵਿੱਚ ਸੈਂਕੜੇ ਸਥਾਨਕ ਲੋਕਾਂ ਅਤੇ ਪਾਰਟੀ ਵਰਕਰਾਂ ਨੇ ਹਿੱਸਾ ਲਿਆ ਅਤੇ ‘ਮਮਤਾ ਬੈਨਰਜੀ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਤ੍ਰਿਣਮੂਲ ਦੀ ਪ੍ਰਧਾਨ ਨੇ ਘੋਸ਼ਣਾ ਕੀਤੀ ਹੈ ਕਿ ਵੀਰਵਾਰ ਨੂੰ ਵੋਟਿੰਗ ਹੋਣ ਤੱਕ ਉਹ ਨੰਦੀਗ੍ਰਾਮ ਵਿੱਚ ਹੀ ਰਹੇਗੀ।

Mamata banerjee holds roadshow
Mamata banerjee holds roadshow

ਟੀਐਮਸੀ ਪ੍ਰਧਾਨ ਨੇ ਰੋਡ ਸ਼ੋਅ ਤੋਂ ਬਾਅਦ ਇੱਕ ਰੈਲੀ ਨੂੰ ਵੀ ਸੰਬੋਧਨ ਕੀਤਾ। ਇਸ ਸਮੇਂ ਦੌਰਾਨ ਉਨ੍ਹਾਂ ਨੇ ਕਿਹਾ, “ਬਹੁਤ ਜ਼ਿਆਦਾ ਲਾਲਚ ਚੰਗਾ ਨਹੀਂ, ਸੁਵੇਂਦੂ ਅਧਿਕਾਰੀ ਨਾ ਘਰ ਦੇ ਹਨ ਅਤੇ ਨਾ ਹੀ ਘਾਟ ਦੇ।” ਬੈਨਰਜੀ ਨੇ ਸੋਮਵਾਰ ਸਵੇਰੇ ਇੱਕ ਭਾਜਪਾ ਵਰਕਰ ਦੀ 85 ਸਾਲਾ ਮਾਂ ਦੀ ਮੌਤ ਦੇ ਦੋਸ਼ ਵਿੱਚ ਵੀ ਬਿਆਨ ਦਿੱਤਾ, ਮਮਤਾ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਭੈਣ ਦੀ ਮੌਤ ਕਿਵੇਂ ਹੋਈ ਹੈ। ਅਸੀਂ ਔਰਤਾਂ ਵਿਰੁੱਧ ਹਿੰਸਾ ਦਾ ਸਮਰਥਨ ਨਹੀਂ ਕਰਦੇ। ਅਮਿਤ ਸ਼ਾਹ ਟਵੀਟ ਕਰਕੇ ਕਹਿੰਦੇ ਹਨ, “ਬੰਗਾਲ ਦਾ ਕੀ ਹਾਲ ਹੈ। ਯੂਪੀ ਵਿੱਚ ਕੀ ਹਲਾਤ ਹਨ? ਹਾਥਰਾਸ ਵਿੱਚ ਕੀ ਹਲਾਤ ਹਨ?”

ਇਹ ਵੀ ਦੇਖੋ : ਸ੍ਰੀ ਅਨੰਦਪੁਰ ਸਾਹਿਬ ‘ਚ ਹੋਲਾ-ਮੋਹੱਲਾ ਖੇਡਣ ਗੁਰੂ ਦੀਆਂ ਫੌਜਾਂ ਤਿਆਰ, ਦੇਖੋ ਜੰਗਜੂ ਕਰਤੱਵ LIVE

The post ਤਪਦੀ ਧੁੱਪ ‘ਚ ਮਮਤਾ ਨੇ ਵ੍ਹੀਲਚੇਅਰ ‘ਤੇ ਬੈਠ ਕੀਤਾ ਰੋਡ ਸ਼ੋਅ, BJP ਦੇ ਸੁਵੇਂਦੂ ਅਧਿਕਾਰੀ ਨੂੰ ਦੱਸਿਆ ‘ਘਰ ਦਾ ਨਾ ਘਾਟ ਦਾ’ appeared first on Daily Post Punjabi.



Previous Post Next Post

Contact Form