ਚੋਣ ਕਮਿਸ਼ਨ ਦਾ ਪੈਟਰੋਲ ਪੰਪ ਡੀਲਰਾਂ ਨੂੰ ਫਰਮਾਨ, ਕਿਹਾ- ’72 ਘੰਟਿਆਂ ਦੇ ਅੰਦਰ PM ਮੋਦੀ ਦੀਆਂ ਫੋਟੋਆਂ ਵਾਲੇ ਹੋਰਡਿੰਗਜ਼ ਹਟਾਓ’

EC asks petrol pumps: ਚੋਣ ਕਮਿਸ਼ਨ ਨੇ ਚੋਣਾਂ ਵਾਲੇ ਪੰਜ ਰਾਜਾਂ ਵਿੱਚ ਪੈਟਰੋਲ ਪੰਪਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਵਾਲੇ ਹੋਰਡਿੰਗਜ਼ ‘ਤੇ ਵਿਚਾਰ ਕਰਦਿਆਂ ਇਸਨੂੰ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਹੈ। ਕਮਿਸ਼ਨ ਨੇ ਅਜਿਹੇ ਸਾਰੇ ਹੋਰਡਿੰਗਜ਼ ਨੂੰ 72 ਘੰਟਿਆਂ ਦੇ ਅੰਦਰ ਹਟਾਉਣ ਲਈ ਕਿਹਾ ਹੈ। ਫਿਲਹਾਲ, ਮੋਦੀ ਦੀਆਂ ਤਸਵੀਰਾਂ ਪੈਟਰੋਲ ਪੰਪਾਂ ‘ਤੇ ਸਰਕਾਰੀ ਯੋਜਨਾਵਾਂ ਦੇ ਇਸ਼ਤਿਹਾਰ ਵਿੱਚ ਸ਼ਾਮਿਲ ਹਨ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲਾ ਅਤੇ ਪੁਡੂਚੇਰੀ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 26 ਫਰਵਰੀ ਨੂੰ ਕੀਤਾ ਸੀ । ਇਸ ਦੇ ਨਾਲ ਹੀ ਇਨ੍ਹਾਂ ਸਾਰੇ ਰਾਜਾਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।

EC asks petrol pumps
EC asks petrol pumps

ਇੱਥੇ, ਪੱਛਮੀ ਬੰਗਾਲ ਦੇ ਚੋਣਵੇਂ ਰਾਜ ਵਿੱਚ ਤ੍ਰਿਣਮੂਲ ਕਾਂਗਰਸ (TMC) ਨੇ ਕੋਰੋਨਾ ਟੀਕਾਕਰਨ ਤੋਂ ਬਾਅਦ ਮਿਲਣ ਵਾਲੇ ਸਰਟੀਫਿਕੇਟ ‘ਤੇ ਮੋਦੀ ਦੀ ਫੋਟੋ ‘ਤੇ ਇਤਰਾਜ਼ ਜਤਾਇਆ ਹੈ। TMC ਸਮੇਤ ਵਿਰੋਧੀ ਧਿਰ ਨੇ ਇਸ ਨੂੰ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਮੁਹਿੰਮ ਕਰਾਰ ਦਿੱਤਾ ਹੈ।

EC asks petrol pumps

ਦੱਸ ਦੇਈਏ ਕਿ TMC ਦੇ ਰਾਜ ਸਭਾ ਮੈਂਬਰ ਡੈਰੇਕ ਓ ਬਰਾਇਨ ਨੇ ਬੁੱਧਵਾਰ ਨੂੰ ਕਿਹਾ, “ਚੋਣਾਂ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਦੀ ਫੋਟੋ ਨੂੰ ਕੋਰੋਨਾ ਟੀਕਾ ਸਰਟੀਫਿਕੇਟ ਵਿੱਚ ਰੱਖਣਾ ਸਹੀ ਨਹੀਂ ਹੈ। ਸਾਡੀ ਪਾਰਟੀ ਇਸ ਮੁੱਦੇ ਨੂੰ ਚੋਣ ਕਮਿਸ਼ਨ ਕੋਲ ਚੁੱਕੇਗੀ ।

ਇਹ ਵੀ ਦੇਖੋ: Singhu Border ‘ਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਤੈਨਾਤ, ਬੁੱਢਾ ਦਲ ਦੇ ਨਿਡਰ ਘੋੜੇ ਬਣੇ ਖਿੱਚ ਦਾ ਕੇਂਦਰ

The post ਚੋਣ ਕਮਿਸ਼ਨ ਦਾ ਪੈਟਰੋਲ ਪੰਪ ਡੀਲਰਾਂ ਨੂੰ ਫਰਮਾਨ, ਕਿਹਾ- ’72 ਘੰਟਿਆਂ ਦੇ ਅੰਦਰ PM ਮੋਦੀ ਦੀਆਂ ਫੋਟੋਆਂ ਵਾਲੇ ਹੋਰਡਿੰਗਜ਼ ਹਟਾਓ’ appeared first on Daily Post Punjabi.



Previous Post Next Post

Contact Form