ਸਫਦਰਜੰਗ ਹਸਪਤਾਲ ‘ਚ ਲੱਗੀ ਅੱਗ, 60 ਮਰੀਜ਼ਾਂ ਨੂੰ ਦੂਜੀ ਜਗ੍ਹਾ ਕੀਤਾ ਗਿਆ ਸ਼ਿਫਟ

Delhi safdarganj hospital fire : ਬੁੱਧਵਾਰ ਸਵੇਰੇ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਪਹਿਲੀ ਮੰਜ਼ਿਲ ਦੇ ਦਵਾਈ ਵਿਭਾਗ ਵਿੱਚ ਸਵੇਰੇ 6.35 ਵਜੇ ਲੱਗੀ ਸੀ। ਹੌਲੀ ਹੌਲੀ ਅੱਗ ਐਚ ਬਲਾਕ ਵਾਰਡ 11 ਵਿੱਚ ਪਹੁੰਚ ਗਈ। ਇਸ ਤੋਂ ਪਹਿਲਾਂ ਆਈਸੀਯੂ ਵਾਰਡ ਦੇ 60 ਮਰੀਜ਼ਾਂ ਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕਰ ਦਿੱਤਾ ਗਿਆ ਸੀ। ਫਿਲਹਾਲ ਅੱਗ ਬੁਝਾ ਦਿੱਤੀ ਗਈ ਹੈ ਅਤੇ ਸਾਰੇ ਲੋਕ ਸੁਰੱਖਿਅਤ ਹਨ।

Delhi safdarganj hospital fire
Delhi safdarganj hospital fire

ਸਫਦਰਜੰਗ ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅੱਜ ਸਵੇਰੇ 6.35 ਵਜੇ ਅੱਗ ਲੱਗਣ ਦੀ ਖਬਰ ਮਿਲੀ, ਜਿਸ ਤੋਂ ਬਾਅਦ ਹਸਪਤਾਲ ਦੇ ਅਮਲੇ ਦੀ ਮਦਦ ਨਾਲ 9 ਫਾਇਰ ਬਿਰਗੇਡ ਦੀਆ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਇਸ ਦੌਰਾਨ 60 ਤੋਂ ਵੱਧ ਮਰੀਜ਼ਾਂ ਨੂੰ ਦੂਜੀ ਜਗ੍ਹਾ ਸ਼ਿਫਟ ਕਰ ਦਿੱਤਾ ਗਿਆ ਤੇ, ਅੱਗ ਬੁਝਾਈ ਗਈ ਅਤੇ ਰਾਹਤ ਭਰੀ ਗੱਲ ਇਹ ਹੈ ਕੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਦੇਖੋ : ਕਾਰਪੋਰੇਟਾਂ ਲਈ ਖੇਤੀ ਕਰਨ ਵਾਲੇ ਕਿਸਾਨ ਤੋਂ ਸੁਣੋ ਦੁੱਗਣੀ ਆਮਦਨ ਦੀ ਸੱਚਾਈ, ਕਿਸ ਤਰ੍ਹਾਂ ਕੰਪਨੀਆਂ ਨੇ ਕੀਤਾ ਸੀ ਤੰਗ

The post ਸਫਦਰਜੰਗ ਹਸਪਤਾਲ ‘ਚ ਲੱਗੀ ਅੱਗ, 60 ਮਰੀਜ਼ਾਂ ਨੂੰ ਦੂਜੀ ਜਗ੍ਹਾ ਕੀਤਾ ਗਿਆ ਸ਼ਿਫਟ appeared first on Daily Post Punjabi.



Previous Post Next Post

Contact Form