ਤੰਜ਼ਾਨੀਆ ‘ਚ ਸਾਬਕਾ ਰਾਸ਼ਟਰਪਤੀ ਮਾਗੁਫੁਲੀ ਦੇ ਪਾਰਥਿਵ ਸਰੀਰ ਦੇ ਦਰਸ਼ਨ ਦੌਰਾਨ ਵਾਪਰਿਆ ਹਾਦਸਾ, 45 ਲੋਕਾਂ ਦੀ ਮੌਤ

45 people dead in stampede: ਤੰਜ਼ਾਨੀਆ ਵਿੱਚ ਮਰਹੂਰ ਸਾਬਕਾ ਰਾਸ਼ਟਰਪਤੀ ਜਾਨ ਮਾਗੁਫੁਲੀ ਦੇ ਪਾਰਥਿਵ ਸਰੀਰ ਦੇ ਦਰਸ਼ਨ ਦੌਰਾਨ ਹਾਦਸਾ ਵਾਪਰਨ ਕਾਰਨ 45 ਲੋਕਾਂ ਦੀ ਮੌਤ ਹੋ ਗਈ । ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ । ਇਹ ਘਟਨਾ ਪਿਛਲੇ ਹਫਤੇ ਹੋਏ ਸੀ । ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਅਤੇ ਆਪਣੀ ਅਗਵਾਈ ਸ਼ੈਲੀ ਨੂੰ ਲੈ ਕੇ ਮਾਗੁਫੁਲੀ ਲੋਕਾਂ ਵਿਚਾਲੇ  ਕਾਫੀ ਮਸ਼ਹੂਰ ਸੀ । ਹਾਲਾਂਕਿ ਵਿਰੋਧੀ ਧਿਰ ਦੇ ਨੇਤਾਵਾਂ ਨੇ ਉਨ੍ਹਾਂ ਦੀਆਂ ਨੀਤੀਆਂ ਅਤੇ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਲੈ ਕੇ ਉਨ੍ਹਾਂ ਦੇ ਰਵੱਈਏ ਦੀ ਆਲੋਚਨਾ ਕੀਤੀ ਸੀ।

45 people dead in stampede
45 people dead in stampede

ਦਰਅਸਲ, ਉਨ੍ਹਾਂ ਦਾ ਪਾਥਿਵ ਸਰੀਰ ਦਾਰ ਐੱਸ ਸਲਾਮ ਵਿੱਚ ਇੱਕ ਸਟੇਡੀਅਮ ਵਿੱਚ ਰੱਖਿਆ ਗਿਆ ਸੀ। ਸ਼ਹਿਰ ਦੇ ਪੁਲਿਸ ਮੁਖੀ ਲਜਾਰੋ ਮਮਬੋਸਾ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਦੇ ਪਾਰਥਿਵ ਸਰੀਰ ਨੂੰ ਦੇਖਣ ਲਈ ਕੁਝ ਲੋਕ ਇੱਕ ਕੰਧ ‘ਤੇ ਚੜ੍ਹ ਗਏ ਜੋ ਢਹਿ ਗਈ । ਇਸ ਨਾਲ ਉੱਥੇ ਭਗਦੜ ਮਚ ਗਈ ਅਤੇ 45 ਲੋਕਾਂ ਦੀ ਮੌਤ ਹੋ ਗਈ ।

45 people dead in stampede

ਦੱਸ ਦੇਈਏ ਕਿ ਸਰਕਾਰ ਅਨੁਸਾਰ ਦਿਲ ਸਬੰਧੀ ਸਮੱਸਿਆਵਾਂ ਕਾਰਨ ਮਾਗੁਫੁਲੀ ਦਾ ਦਿਹਾਂਤ ਹੋ ਗਿਆ । ਹਾਲਾਂਕਿ ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਨੂੰ ਲੈ ਕੇ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।

ਇਹ ਵੀ ਦੇਖੋ: ਕਿਸਾਨਾਂ ‘ਤੇ ਪਰਚੇ ਕਰਵਾਉਣਗੇ Harjeet Grewal, ਦਿੱਤੀ ਸ਼ਰੇਆਮ ਧਮਕੀ, ਕਹਿੰਦੇ “ਹੁਣ ਨਹੀਂ ਬਖ਼ਸ਼ਾਂਗੇ…”

The post ਤੰਜ਼ਾਨੀਆ ‘ਚ ਸਾਬਕਾ ਰਾਸ਼ਟਰਪਤੀ ਮਾਗੁਫੁਲੀ ਦੇ ਪਾਰਥਿਵ ਸਰੀਰ ਦੇ ਦਰਸ਼ਨ ਦੌਰਾਨ ਵਾਪਰਿਆ ਹਾਦਸਾ, 45 ਲੋਕਾਂ ਦੀ ਮੌਤ appeared first on Daily Post Punjabi.



source https://dailypost.in/news/international/45-people-dead-in-stampede/
Previous Post Next Post

Contact Form