4 terrorists killed in encounter: ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿੱਚ ਸੋਮਵਾਰ ਯਾਨੀ ਕਿ ਅੱਜ ਹੋਈ ਇੱਕ ਮੁੱਠਭੇੜ ਵਿੱਚ ਸੁਰੱਖਿਆ ਬਲਾਂ ਨੇ ਚਾਰ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ । ਮਿਲੀ ਜਾਣਕਾਰੀ ਅਨੁਸਾਰ ਸ਼ੋਪੀਆਂ ਦੇ ਮਨੀਹਾਲ ਪਿੰਡ ਵਿੱਚ ਹੋਈ ਮੁੱਠਭੇੜ ਵਿੱਚ ਚਾਰ ਅੱਤਵਾਦੀ ਮਾਰੇ ਗਏ ਹਨ। ਇਸ ਬਾਰੇ ਕਸ਼ਮੀਰ ਜ਼ੋਨ ਪੁਲਿਸ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਸਨ । ਇਹ ਸੰਯੁਕਤ ਅਭਿਆਨ ਆਰਮੀਸ 34 ਆਰਆਰ, ਪੁਲਿਸ ਅਤੇ ਸੀਆਰਪੀਐਫ ਨੇ ਸਾਂਝੇ ਤੌਰ ‘ਤੇ ਇਸ ਨੂੰ ਅੰਜ਼ਾਮ ਦਿੱਤਾ ਹੈ। ਇਸ ਆਪ੍ਰੇਸ਼ਨ ਵਿੱਚ ਸੁਰੱਖਿਆ ਬਲਾਂ ਨੂੰ ਇੱਕ AK-47 ਅਤੇ ਤਿੰਨ ਪਿਸਤੌਲ ਮਿਲੇ ਹਨ।
ਇਸ ਮੁੱਠਭੇੜ ਸਬੰਧੀ ਜਾਣਕਾਰੀ ਦਿੰਦਿਆਂ ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਦੱਸਿਆ ਸੀ ਕਿ ਸ਼ੋਪੀਆਂ ਵਿੱਚ ਲਸ਼ਕਰ-ਏ-ਤੋਇਬਾ ਨਾਲ ਸੰਪਰਕ ਕਰਨ ਵਾਲੇ ਦੋ ਅੱਤਵਾਦੀ ਸੁਰੱਖਿਆ ਬਲਾਂ ਨੇ ਮੁੱਠਭੇੜ ਵਿੱਚ ਮਾਰ ਸੁੱਟਿਆ ਹੈ ।

ਦੱਸ ਦਈਏ ਕਿ ਪਿਛਲੇ ਹਫਤੇ ਸ਼ੋਪੀਆਂ ਦੇ ਰਾਵਲਪੋਰਾ ਵਿੱਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ ਵਿੱਚ ਜੈਸ਼ ਕਮਾਂਡਰ ਸੱਜਾਦ ਅਫਗਾਨੀ ਮਾਰਿਆ ਗਿਆ ਸੀ। ਅਫਗਾਨੀ ਕੋਲੋਂ ਬਰਾਮਦ ਹੋਈਆਂ ਚੀਨੀ ਦੀਆਂ ਬਣੀਆਂ ਸਟੀਲ ਦੀਆਂ 36 ਗੋਲੀਆਂ ਨੇ ਸੁਰੱਖਿਆ ਬਲਾਂ ਦੇ ਕੰਨ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਪਣੇ ਵਾਹਨਾਂ, ਬੰਕਰਾਂ ਅਤੇ ਜਵਾਨਾਂ ਦੀ ਬੁਲੇਟ ਪਰੂਫਿੰਗ ਸਮਰੱਥਾ ਨੂੰ ਹੋਰ ਮਜ਼ਬੂਤ ਕੀਤਾ ਹੈ। ਸਟੀਲ ਦੀਆਂ ਇਹ ਗੋਲੀਆਂ ਆਮ ਬੁਲੇਟ-ਪਰੂਫ ਵਾਹਨਾਂ ਅਤੇ ਜਵਾਨਾਂ ਦੀਆਂ ਬੁਲੇਟ-ਪਰੂਫ ਜੈਕਟਾਂ ਨੂੰ ਵਿੰਨ੍ਹਣ ਦੀ ਸਮਰੱਥਾ ਰੱਖਦੀਆਂ ਹਨ।
The post ਜੰਮੂ-ਕਸ਼ਮੀਰ: ਸ਼ੋਪੀਆਂ ‘ਚ ਸੁਰੱਖਿਆ ਬਲਾਂ ਨਾਲ ਮੁੱਠਭੇੜ ਦੌਰਾਨ ਲਸ਼ਕਰ-ਏ-ਤੋਇਬਾ ਦੇ 4 ਅੱਤਵਾਦੀ ਢੇਰ appeared first on Daily Post Punjabi.