ਹਵਾਈ ਫੌਜ ਨੂੰ ਮਿਲੇਗੀ ਹੋਰ ਮਜ਼ਬੂਤੀ, ਅੱਜ ਫਰਾਂਸ ਤੋਂ ਭਾਰਤ ਆਉਣਗੇ 3 ਨਵੇਂ ਰਾਫੇਲ ਲੜਾਕੂ ਜਹਾਜ਼

3 Rafale fighter jets: ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ ਦੇ ਵਿਚਕਾਰ ਭਾਰਤੀ ਹਵਾਈ ਫੌਜ ਦੀ ਹਵਾਈ ਤਾਕਤ ਵਿੱਚ ਫਿਰ ਵਾਧਾ ਹੋਣ ਜਾ ਰਿਹਾ ਹੈ । ਰਾਫੇਲ ਲੜਾਕੂ ਜਹਾਜ਼ਾਂ ਦੀ ਨਵੀਂ ਖੇਪ ਅੱਜ ਭਾਰਤ ਪਹੁੰਚ ਰਹੀ ਹੈ । ਰਿਪੋਰਟਾਂ ਅਨੁਸਾਰ ਤਿੰਨ ਰਾਫੇਲ ਲੜਾਕੂ ਜਹਾਜ਼ ਅੱਜ ਸ਼ਾਮ ਅੰਬਾਲਾ ਦੇ ਏਅਰਬੇਸ ‘ਤੇ ਲੈਂਡ ਕਰਨਗੇ । ਇਹ ਤਿੰਨ ਲੜਾਕੂ ਜਹਾਜ਼ ਫਰਾਂਸ ਤੋਂ ਭਾਰਤ ਦੀ ਲਗਭਗ ਤਕਰੀਬਨ 7 ਹਜ਼ਾਰ ਕਿਲੋਮੀਟਰ ਦੀ ਦੂਰੀ ਬਿਨ੍ਹਾਂ ਰੁਕੇ ਤੈਅ ਕਰਨਗੇ । UAE ਦੇ ਅਸਮਾਨ ਵਿੱਚ ਹੀ ਤਿੰਨ ਜਹਾਜ਼ਾਂ ਵਿੱਚ ਏਅਰ ਟੂ ਏਅਰ ਰੀਫਿਊਲਿੰਗ ਕੀਤੀ ਜਾਵੇਗੀ, ਯਾਨੀ ਕਿ ਉਡਾਣ ਦੌਰਾਨ ਅਸਮਾਨ ਵਿੱਚ ਹੀ ਤੇਲ ਭਰਿਆ ਜਾਵੇਗਾ।

3 Rafale fighter jets
3 Rafale fighter jets

ਭਾਰਤ ਸਰਕਾਰ ਨੇ ਫਰਾਂਸ ਤੋਂ 36 ਰਾਫੇਲ ਜਹਾਜ਼ਾਂ ਦੀ ਖਰੀਦ ਕੀਤੀ ਹੈ, ਜਿਨ੍ਹਾਂ ਵਿੱਚੋਂ 21 ਜਹਾਜ਼ ਭਾਰਤ ਨੂੰ ਸੌਂਪੇ ਜਾ ਚੁੱਕੇ ਹਨ। ਹਾਲਾਂਕਿ, ਹੁਣ ਤੱਕ 11 ਰਾਫੇਲ ਜਹਾਜ਼ ਭਾਰਤ ਆਏ ਹਨ। ਇਹ ਸਾਰੇ ਅੰਬਾਲਾ ਵਿੱਚ ਮੌਜੂਦ ਹਵਾਈ ਸੈਨਾ ਦੇ ਗੋਲਡਨ ਐਰੋ ਸਕੁਐਡਰਨ ਦਾ ਹਿੱਸਾ ਹਨ ਅਤੇ ਅੱਜ ਜੋ ਤਿੰਨ ਰਾਫੇਲ ਭਾਰਤ ਆਉਣਗੇ ਉਨ੍ਹਾਂ ਨੂੰ ਵੀ ਗੋਲਡਨ ਐਰੋ ਸਕੁਐਡਰਨ ਵਿੱਚ ਸ਼ਾਮਿਲ ਕੀਤਾ ਜਾਵੇਗਾ। ਇਨ੍ਹਾਂ ਸਾਰੇ 14 ਰਾਫੇਲ ਜਹਾਜ਼ਾਂ ਨੂੰ ਹਵਾਈ ਫੌਜ ਦੀ ਲੋੜ ਅਨੁਸਾਰ ਕਿਤੇ ਵੀ ਵਰਤੀ ਜਾ ਸਕਦੀ ਹੈ। ਪਰ ਸਕੁਐਡਰਨ ਦੀ ਪਹਿਲੀ ਜ਼ਿੰਮੇਵਾਰੀ ਦੇਸ਼ ਦੇ ਪੱਛਮ ਅਤੇ ਉੱਤਰ ਵਿੱਚ ਚੀਨ-ਪਾਕਿਸਤਾਨ ਨਾਲ ਜੁੜੀ ਹਵਾਈ ਸਰਹੱਦ ਦੀ ਰਾਖੀ ਕਰਨਾ ਹੈ।

3 Rafale fighter jets
3 Rafale fighter jets

ਇਨ੍ਹਾਂ ਲੜਾਕੂ ਜਹਾਜ਼ਾਂ ਦੀ ਇੱਕ ਹੋਰ ਨਵੀਂ ਖੇਪ ਅਗਲੇ ਮਹੀਨੇ ਯਾਨੀ ਅਪ੍ਰੈਲ ਦੇ ਅੰਤ ਵਿੱਚ ਆਵੇਗੀ। ਅਪ੍ਰੈਲ ਵਾਲੀ ਖੇਪ ਵਿੱਚ ਤਿੰਨ ਦੀ ਬਜਾਏ 5 ਰਾਫੇਲ ਲੜਾਕੂ ਜਹਾਜ਼ ਹੋਣਗੇ। ਨਵੇਂ ਜਹਾਜ਼ਾਂ ਨੂੰ ਪੱਛਮੀ ਬੰਗਾਲ ਦੇ ਹਸ਼ੀਮਾਰਾ ਏਅਰਬੇਸ ‘ਤੇ ਤੈਨਾਤ ਕੀਤਾ ਜਾਵੇਗਾ । ਚੀਨ ਨਾਲ ਲਗਦੀ ਪੂਰਬੀ ਸਰਹੱਦ ਚੀਨ ਦੀ ਨਿਗਰਾਨੀ ਜਾਂ ਲੋੜ ਪੈਣ ‘ਤੇ ਇਨ੍ਹਾਂ ਦੀ ਵਰਤੋਂ ਹਾਸ਼ਿਮਾਰਾ ਬੇਸ ਤੋਂ ਆਸਾਨੀ ਨਾਲ ਕੀਤੀ ਜਾ ਸਕੇਗੀ।

3 Rafale fighter jets

ਦੱਸ ਦੇਈਏ ਕਿ ਭਾਰਤੀ ਹਵਾਈ ਫੌਜ ਲਈ ਰਾਫੇਲ ਲੜਾਕੂ ਜਹਾਜ਼ਾਂ ਨੂੰ ਗੇਮਚੇਂਜਰ ਮੰਨੇ ਜਾ ਰਹੇ ਹਨ। ਕਿਉਂਕਿ ਉਨ੍ਹਾਂ ਦੇ ਆਉਣ ਨਾਲ ਭਾਰਤ ਨੂੰ ਆਪਣੇ ਗੁਆਂਢੀਆਂ ਦੇ ਮੁਕਾਬਲੇ ਤਕਨੀਕੀ ਬੜ੍ਹਤ ਵੀ ਮਿਲੀ ਹੈ ਅਤੇ ਯੁੱਧ ਦੀ ਸੂਰਤ ਵਿੱਚ ਇੱਕ ਸ਼ਕਤੀਸ਼ਾਲੀ ਲੜਾਕੂ ਵੀ ਅਤੇ ਰਾਫੇਲ ਨੇ ਲੱਦਾਖ ਦੇ ਅਕਾਸ਼ ਵਿੱਚ ਉਡਾਣ ਭਰ ਕੇ ਇਸਦਾ ਸਬੂਤ ਦਿੱਤਾ ਸੀ।

ਇਹ ਵੀ ਦੇਖੋ: ਕਿਸਾਨਾਂ ‘ਤੇ ਪਰਚੇ ਕਰਵਾਉਣਗੇ Harjeet Grewal, ਦਿੱਤੀ ਸ਼ਰੇਆਮ ਧਮਕੀ, ਕਹਿੰਦੇ “ਹੁਣ ਨਹੀਂ ਬਖ਼ਸ਼ਾਂਗੇ…”

The post ਹਵਾਈ ਫੌਜ ਨੂੰ ਮਿਲੇਗੀ ਹੋਰ ਮਜ਼ਬੂਤੀ, ਅੱਜ ਫਰਾਂਸ ਤੋਂ ਭਾਰਤ ਆਉਣਗੇ 3 ਨਵੇਂ ਰਾਫੇਲ ਲੜਾਕੂ ਜਹਾਜ਼ appeared first on Daily Post Punjabi.



Previous Post Next Post

Contact Form