ਫਿਰ ਵੱਧ ਰਿਹਾ ਹੈ ਕੋਰੋਨਾ ਦਾ ਕਹਿਰ, 24 ਘੰਟਿਆਂ ‘ਚ ਸਾਹਮਣੇ ਆਏ 62,000 ਨਵੇਂ ਕੇਸ, 291 ਮੌਤਾਂ

Coronavirus cases in india : ਭਾਰਤ ਵਿੱਚ ਕੋਰੋਨਾ ਦੀ ਰਫਤਾਰ ਇੱਕ ਵਾਰ ਫਿਰ ਬੇਕਾਬੂ ਹੁੰਦੀ ਜਾਪ ਰਹੀ ਹੈ। ਯਾਨੀ ਸੰਕਟ ਨੇ ਫਿਰ ਤੋਂ ਦਰਵਾਜੇ ‘ਤੇ ਦਸਤਕ ਦੇ ਦਿੱਤੀ ਹੈ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਅੱਜ, 62,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ। ਜਦਕਿ ਬੀਤੇ 24 ਘੰਟਿਆਂ ਵਿੱਚ 291 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਕਾਰਨ ਕਈ ਥਾਵਾਂ ‘ਤੇ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ। ਕਈ ਥਾਵਾਂ ‘ਤੇ ਜਨਤਕ ਤੌਰ ‘ਤੇ ਹੋਲੀ ਮਨਾਉਣ ‘ਤੇ ਪਾਬੰਦੀ ਲਗਾਈ ਗਈ ਹੈ। ਸਭ ਤੋਂ ਵੱਧ ਨਵੇਂ ਕੇਸ ਮਹਾਰਾਸ਼ਟਰ ਤੋਂ ਆ ਰਹੇ ਹਨ। ਜ਼ਿਆਦਾਤਰ ਮੌਤਾਂ ਵੀ ਉੱਥੇ ਹੀ ਹੋ ਰਹੀਆਂ ਹਨ।

Coronavirus cases in india
Coronavirus cases in india

ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਪੂਰੇ ਦੇਸ਼ ਵਿੱਚ ਟੀਕਾਕਰਨ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਤੱਕ 5 ਕਰੋੜ 81 ਲੱਖ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਵੈਕਸੀਨ ਦੀਆਂ 5,81,09,773 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿੱਛਲੇ 24 ਘੰਟਿਆਂ ਵਿੱਚ, 26,05,333 ਟੀਕੇ ਲਗਾਏ ਗਏ ਹਨ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 54,94,759 ਟੀਕੇ ਲਗਾਏ ਗਏ ਹਨ।

ਇਹ ਵੀ ਦੇਖੋ : ਮੋਹਾਲੀ ਦੇ ਨਿੱਕੇ – ਨਿੱਕੇ ਸਿੰਘਾ ਨੇ ਵੀ ਕਿਸਾਨ ਮਜ਼ਦੁਰ ਏਕਤਾ ਦੇ ਨਾਰੇ ਲਾ ਕੇ ਭਾਰਤ ਬੰਦ ਦਾ ਕੀਤਾ ਸਮਰਥਨ !

The post ਫਿਰ ਵੱਧ ਰਿਹਾ ਹੈ ਕੋਰੋਨਾ ਦਾ ਕਹਿਰ, 24 ਘੰਟਿਆਂ ‘ਚ ਸਾਹਮਣੇ ਆਏ 62,000 ਨਵੇਂ ਕੇਸ, 291 ਮੌਤਾਂ appeared first on Daily Post Punjabi.



source https://dailypost.in/news/national/coronavirus-cases-in-india-10/
Previous Post Next Post

Contact Form