maharashtra gurudwara attack in nanded: ਮਹਾਰਾਸ਼ਟਰ ਦੇ ਨਾਂਦੇੜ ‘ਚ ਗੁਰਦੁਆਰਾ ਸਾਹਿਬ ‘ਚ ਹੋਏ ਹੰਗਾਮੇ ਤੋਂ ਬਾਅਦ ਪੁਲਿਸ ਨੇ 18 ਲੋਕਾਂ ਨੇ ਗ੍ਰਿਫਤਾਰ ਕੀਤਾ ਹੈ।ਦੂਜੇ ਪਾਸੇ ਇਸ ਮਾਮਲੇ ‘ਚ 410 ਲੋਕਾਂ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।ਨਾਂਦੇੜ ‘ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪ੍ਰਸ਼ਾਸਨ ਨੇ ਜਲੂਸ ਕੱਢਣ ਦੀ ਆਗਿਆ ਨਹੀਂ ਦਿੱਤੀ ਸੀ।ਨਾਂਦੇੜ ਰੇਂਜ ਦੇ ਪੁਲਿਸ ਡੀਆਈਜੀ ਨਿਸਾਰ ਤੰਬੋਲੀ ਨੇ ਦੱਸਿਆ ਕਿ, ” ਮਹਾਮਾਰੀ ਦੇ ਚੱਲਦਿਆਂ ਹੋਲਾ-ਮੁਹੱਲੇ ਦਾ ਜਲੂਸ ਕੱਢਣ ਦੀ ਆਗਿਆ ਨਹੀਂ ਦਿੱਤੀ ਗਈ।ਗੁਰਦੁਆਰਾ ਕਮੇਟੀ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਉਹ ਸਾਡੇ ਨਿਰਦੇਸ਼ਾਂ ਦਾ ਪਾਲਨ ਕਰਨਗੇ ਅਤੇ ਪ੍ਰੋਗਰਾਮ ਗੁਰਦੁਆਰਾ ਸਾਹਿਬ ਦੇ ਅੰਦਰ ਕਰਨਗੇ।
ਉਨਾਂ੍ਹ ਨੇ ਦੱਸਿਆ, ਹਾਲਾਂਕਿ ਜਦੋਂ ਨਿਸ਼ਾਨ ਸਾਹਿਬ ਨੂੰ ਸ਼ਾਮ 4 ਵਜੇ ਦੁਆਰ ਪਾਰ ਲਾਇਆ ਗਿਆ ਤਾਂ ਕਈ ਲੋਕਾਂ ਨੇ ਬਹਿਸ ਸ਼ੁਰੂ ਕਰ ਦਿੱਤੀ ਅਤੇ 300 ਤੋਂ ਵੱਧ ਨੌਜਵਾਨਾਂ ਨੇ ਦਰਵਾਜ਼ੇ ਤੋਂ ਬਾਹਰ ਆ ਕੇ, ਬੈਰੀਕੇਡ ਤੋੜ ਦਿੱਤੇ ਅਤੇ ਪੁਲਸ ਕਰਮਚਾਰੀਆਂ ‘ਤੇ ਹਮਲਾ ਕਰਨਾ ਛੱਡ ਦਿੱਤਾ।ਤੰਬੋਲੀ ਨੇ ਕਿਹਾ ਕਿ ਚਾਰ ‘ਚੋਂ ਇੱਕ ਕਾਂਸਟੇਬਲ ਦੀ ਹਾਲਤ ਗੰਭੀਰ ਹੈ।ਉਨ੍ਹਾਂ ਨੇ ਦੱਸਿਆ ਕਿ ਭੀੜ ਨੇ ਪੁਲਿਸ ਦੇ 6 ਵਾਹਨਾਂ ਦੀ ਵੀ ਤੋੜਫੋੜ ਕੀਤੀ ਹੈ।ਡੀਆਈਜੀ ਨੇ ਕਿਹਾ ਕਿ ਘੱਟ ਤੋਂ ਘੱਟ 410 ਵਿਅਕਤੀਆਂ ਦੇ ਵਿਰੁੱਧ ਧਾਰਾ 307,324,188,269 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਉਨਾਂ੍ਹ ਨੇ ਕਿਹਾ ਕਿ ਹਿੰਸਾ ‘ਚ ਸ਼ਾਮਲ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਹੈ ਉਹ ਕਾਰ, ਜਿਸ ‘ਚ ਸਵਾਰ ਸੀ Diljaan , ਹਾਦਸੇ ‘ਚ ਉੱਡ ਗਏ ਪਰਖੱਚੇ, ਦੇਖੋ ਕਿਵੇਂ ਹੋਇਆ ਹਾਦਸਾ, ਦਰਦਨਾਕ ਤਸਵੀਰਾਂ
The post ਨਾਂਦੇੜ ਸਾਹਿਬ ਗੁਰਦਆਰਾ ‘ਚ ਹੋਏ ਹੰਗਾਮੇ ਤੋਂ ਬਾਅਦ 18 ਲੋਕ ਗ੍ਰਿਫਤਾਰ, 410 ਲੋਕਾਂ ਵਿਰੁੱਧ ਕੇਸ ਦਰਜ appeared first on Daily Post Punjabi.