122nd day of farmers agitation: ਨਵੀਂ ਦਿੱਲੀ: ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ । ਕਿਸਾਨੀ ਅੰਦੋਲਨ ਨੂੰ 4 ਮਹੀਨੇ ਹੋ ਗਏ ਹਨ, ਅੱਜ ਅੰਦੋਲਨ ਦਾ 122ਵਾਂ ਦਿਨ ਹੈ । ਕਿਸਾਨਾਂ ਵੱਲੋਂ 26 ਮਾਰਚ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦਾ ਲੋਕਾਂ ਵੱਲੋਂ ਪੂਰਾ ਸਮਰਥਨ ਕੀਤਾ ਗਿਆ। ਭਾਰਤ ਬੰਦ ਦੇ ਸੱਦੇ ਦੌਰਾਨ ਸੜਕ ਆਵਾਜਾਈ ਵੀ ਪ੍ਰਭਾਵਿਤ ਹੋਈ । ਇਸੇ ਵਿਚਾਲੇ ਹੁਣ 28 ਮਾਰਚ ਨੂੰ ਟਿਕਰੀ ਬਾਰਡਰ ‘ਤੇ ਕਿਸਾਨਾਂ ਨੇ ਹੋਲਿਕਾ ਦਹਨ ਦਾ ਪ੍ਰੋਗਰਾਮ ਰੱਖਿਆ ਹੈ। ਉਸ ਵਿੱਚ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ।

ਗਾਜੀਪੁਰ ਬਾਰਡਰ ‘ਤੇ ਅੰਦੋਲਨ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਖ਼ੁਦ ਇਨ੍ਹਾਂ ਬਿੱਲਾਂ ਦੀਆਂ ਕਾਪੀਆਂ ਸਾੜਨਗੇ । ਰਾਕੇਸ਼ ਟਿਕੈਤ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਐਤਵਾਰ ਸ਼ਾਮ ਹੋਲਿਕਾ ਦਹਨ ਦੇ ਮੌਕੇ ‘ਤੇ ਉਹ ਜਿੱਥੇ ਵੀ ਹੋਣ ਉੱਥੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਸਰਕਾਰ ਨੂੰ ਇਹ ਸੰਦੇਸ਼ ਦੇਣ ਦਾ ਕੰਮ ਕਰਨ ਕਿ ਖੇਤੀਬਾੜੀ ਕਾਨੂੰਨ ਸਾਨੂੰ ਮਨਜ਼ੂਰ ਨਹੀਂ ਹਨ ।

ਦਰਅਸਲ, ਹੋਲਿਕਾ ਦਹਨ ਲਈ ਬੁਲੰਦਸ਼ਹਿਰ ਜ਼ਿਲ੍ਹੇ ਦੇ ਪਿੰਡ ਭਟੋਨਾ ਪਿੰਡ ਦੀ ਟੀਮ ਗਾਜ਼ੀਪੁਰ ਬਾਰਡਰ ਪਹੁੰਚੇਗੀ। ਹਾਲਾਂਕਿ, ਕਿਸਾਨ ਰੰਗ ਜਾਂ ਗੁਲਾਲ ਨਾਲ ਹੋਲੀ ਨਹੀਂ ਖੇਡਣਗੇ, ਬਲਕਿ ਮਿੱਟੀ ਨਾਲ ਇੱਕ-ਦੂਜੇ ਦੇ ਟਿੱਕਾ ਲਗਾਉਣਗੇ। ਸੋਮਵਾਰ ਨੂੰ ਕਿਸਾਨਾਂ ਨੇ ਰੰਗਾਂ ਨਾਲ ਹੋਲੀ ਨਾ ਖੇਡਣ ਦਾ ਫੈਸਲਾ ਕੀਤਾ ਹੈ। ਕਿਸਾਨ ਉਸ ਦਿਨ ਮਿੱਟੀ ਤੋਂ ਇੱਕ-ਦੂਜੇ ਦਾ ਟਿੱਕਾ ਕਰਨਗੇ। ਕਿਸਾਨਾਂ ਨੇ ਇਹ ਫੈਸਲਾ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਲਿਆ ਹੈ। ਚਾਰ ਮਹੀਨਿਆਂ ਤੋਂ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਗਾਜੀਪੁਰ ਬਾਰਡਰ ’ਤੇ ਅੰਦੋਲਨ ਕਰ ਰਹੇ ਕਿਸਾਨ ਹੋਲੀ ਵੀ ਇੱਥੇ ਮਨਾਉਣਗੇ ।

ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਬਾਰਡਰ ‘ਤੇ ਚਾਰ ਮਹੀਨਿਆਂ ਤੋਂ ਚੱਲ ਰਹੇ ਅੰਦੋਲਨ ਦੇ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ਨੀਵਾਰ ਨੂੰ ਕਿਹਾ ਕਿ ਖੇਤੀਬਾੜੀ ਅੰਦੋਲਨ ਦੇ ਆਗੂ ਜਿਸ ਦਿਨ ਚਾਹੁਣਗੇ ਕਿ ਕੋਈ ਰਾਹ ਲੱਭਣਾ ਹੈ, ਉਸੇ ਦਿਨ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ ਅਤੇ ਹੱਲ ਕੱਢਣਾ ਚਾਹੁੰਦੀ ਹੈ।
ਇਹ ਵੀ ਦੇਖੋ: ਬੀਜੇਪੀ ਵਿਧਾਇਕ ਨੂੰ ਨੰਗਾ ਕਰਕੇ ਕੁੱਟਣ ਵਾਲਿਆਂ ਦੀ ਆਵੇਗੀ ਸ਼ਾਮਤ…
The post ਕਦੋਂ ਨਿਕਲੇਗਾ ਮਸਲੇ ਦਾ ਹੱਲ ? ਕਿਸਾਨ ਅੰਦੋਲਨ ਦਾ 122ਵਾਂ ਦਿਨ, ਅੱਜ ਦਿੱਲੀ ਬਾਰਡਰਾਂ ‘ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਣਗੇ ਕਿਸਾਨ appeared first on Daily Post Punjabi.