ਦਿੱਲੀ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 100 ਦਿਨ ਪੂਰੇ, ਟਿਕੈਤ ਨੇ ਕਿਹਾ – ‘ਜੇ ਨਹੀਂ ਸੁਣੇਗੀ ਸਰਕਾਰ ਤਾਂ ਸੰਸਦ ‘ਚ ਜਾ ਕੇ ਵੇਚਾਂਗੇ ਫਸਲਾਂ’

Today 100th day of farmer protest : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੀਆ ਸਰਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 100 ਵਾਂ ਦਿਨ ਹੈ। ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਅਤੇ 3 ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ MSP ‘ਤੇ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਨਹੀਂ ਲਿਆ ਜਾਂਦਾ ਓਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ, “ਜਦੋਂ ਤੱਕ ਸਰਕਾਰ ਨਹੀਂ ਸੁਣਦੀ, ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਵੇਲੇ ਸਰਕਾਰ ਨਾਲ ਗੱਲਬਾਤ ਦੀ ਕੋਈ ਗੁੰਜਾਇਸ਼ ਨਹੀਂ ਹੈ, ਤਿਆਰੀਆਂ ਲੰਬੀਆਂ ਹਨ। ਰਾਕੇਸ਼ ਟਿਕੈਤ ਨੇ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਕਿਤੇ ਖੋ ਗਈ ਹੈ। ਅਸੀਂ ਸੰਸਦ ਵਿੱਚ ਜਾ ਕੇ ਹੀ ਆਪਣੀਆਂ ਫਸਲਾਂ ਵੇਚਾਂਗੇ।”

Today 100th day of farmer protest
Today 100th day of farmer protest

ਜ਼ਿਕਰਯੋਗ ਹੈ ਹੁਣ ਕਿਸਾਨ ਜੱਥੇਬੰਦੀਆਂ ਇੱਕ ਵਾਰ ਫਿਰ ਕੇਂਦਰ ਵਿਰੁੱਧ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰ ਰਹੀਆਂ ਹਨ। ਇਸ ਸਬੰਧ ਵਿੱਚ, ਸੰਯੁਕਤ ਕਿਸਾਨ ਮੋਰਚੇ ਨੇ ਮੰਗਲਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਹੈ। ਇਸ ਘੋਸ਼ਣਾ ਅਨੁਸਾਰ 6 ਮਾਰਚ ਨੂੰ ਕਿਸਾਨ ਕੇਐਮਪੀ ਐਕਸਪ੍ਰੈਸ ਵੇਅ ਜਾਮ ਕਰਨਗੇ, ਅਤੇ 12 ਮਾਰਚ ਨੂੰ ਬੰਗਾਲ ਵਿੱਚ ਕਿਸਾਨਾਂ ਦੀ ਵਿਸ਼ਾਲ ਰੈਲੀ ਹੋਵੇਗੀ। ਇਸ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਭਾਜਪਾ ਦਾ ਬੰਗਾਲ ਸਣੇ ਸਾਰੇ ਰਾਜਾਂ ਵਿੱਚ ਵਿਰੋਧ ਕਰੇਗਾ ਜਿੱਥੇ ਕੁੱਝ ਸਮੇਂ ਬਾਅਦ ਚੋਣਾਂ ਹੋਣੀਆਂ ਹਨ। ਇਸ ਦੇ ਨਾਲ ਹੀ ਗਰਮੀ ‘ਚ ਵਾਧਾ ਹੋਣ ਕਾਰਨ ਹੁਣ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ‘ਤੇ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਜਿਵੇਂ ਹੀ ਦਿੱਲੀ ਦਾ ਪਾਰਾ ਵੱਧਦਾ ਜਾ ਰਿਹਾ ਹੈ, ਕਿਸਾਨਾਂ ਨੇ ਆਪਣੇ ਆਪ ਨੂੰ ਤੰਦਰੁਸਤ ਅਤੇ ਸੁੱਰਖਿਅਤ ਰੱਖਣ ਲਈ ਗਰਮੀ ਤੋਂ ਬੱਚਣ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਦੇਖੋ : Surjit Phool ਨੇ ਦਿੱਤਾ ਅਗਲਾ Action plan, ਹੋ ਜਾਓ ਤਿਆਰ, ਹੁਣ ਥਿਰਕੇਗੀ ਸਰਕਾਰ

The post ਦਿੱਲੀ ਸਰਹੱਦਾਂ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ 100 ਦਿਨ ਪੂਰੇ, ਟਿਕੈਤ ਨੇ ਕਿਹਾ – ‘ਜੇ ਨਹੀਂ ਸੁਣੇਗੀ ਸਰਕਾਰ ਤਾਂ ਸੰਸਦ ‘ਚ ਜਾ ਕੇ ਵੇਚਾਂਗੇ ਫਸਲਾਂ’ appeared first on Daily Post Punjabi.



Previous Post Next Post

Contact Form