10 ਲੱਖ ਦਾ ਨੋਟ ਜਾਰੀ ਕਰਨ ਵਾਲਾ ਪਹਿਲਾ ਦੇਸ਼ ਬਣਿਆ ਵੈਨੇਜ਼ੁਏਲਾ, ਭਾਰਤ ‘ਚ ਇੰਨੇ ਰੁਪਏ ਨਾਲ ਵੀ ਨਹੀਂ ਮਿਲੇਗਾ ਅੱਧਾ ਲੀਟਰ ਪੈਟਰੋਲ !

Venezuela becomes the first country: ਸਾਊਥ ਅਮਰੀਕਾ ਦੇ ਦੇਸ਼ ਵੈਨੇਜ਼ੁਏਲਾ ਵੱਲੋਂ 10 ਲੱਖ ਦਾ ਨੋਟ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਵੈਨੇਜ਼ੁਏਲਾ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ । ਦਰਅਸਲ, ਵੈਨੇਜ਼ੁਏਲਾ ਨੇ ਇਹ ਕਦਮ ਭਿਆਨਕ ਆਰਥਿਕ ਸੰਕਟ ਨਾਲ ਨਜਿੱਠਣ ਲਈ ਚੁੱਕਿਆ ਹੈ । ਵੈਨੇਜੁਏਲਾ ਵੱਲੋਂ ਸ਼ਨੀਵਾਰ ਨੂੰ ਵਧਦੀ ਮਹਿੰਗਾਈ ਨਾਲ ਨਜਿੱਠਣ ਲਈ 10 ਲੱਖ ਬੋਲੀਵਰ ਦਾ ਨਵਾਂ ਨੋਟ ਜਾਰੀ ਕੀਤਾ ਗਿਆ । ਵੈਨੇਜ਼ੁਏਲਾ ਦੀ ਮੌਜੂਦਾ ਮੁਦਰਾ ਸਫੀਤੀ ਅਨੁਸਾਰ 10 ਲੱਖ ਬੋਲੀਵਰ ਦੀ ਕੀਮਤ ਅੱਧਾ ਅਮਰੀਕੀ ਡਾਲਰ ਯਾਨੀ ਕਿ ਭਾਰਤੀ ਰੁਪਏ ਮੁਤਾਬਕ ਸਿਰਫ 36 ਰੁਪਏ ਹੈ। ਜੇਕਰ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਭਾਰਤ ਵਿੱਚ ਇੰਨੇ ਰੁਪਏ ਦਾ ਅੱਧਾ ਲੀਟਰ ਪੈਟਰੋਲ ਵੀ ਨਹੀਂ ਮਿਲੇਗਾ।

Venezuela becomes the first country
Venezuela becomes the first country

ਇਸ ਸਬੰਧੀ ਵੈਨੇਜ਼ੁਏਲਾ ਦੇ ਕੇਂਦਰੀ ਬੈਂਕ ਨੇ ਕਿਹਾ ਕਿ ਦੇਸ਼ ਦੀ ਅਰਥ-ਵਿਵਸਥਾ ਨੂੰ ਦੇਖਦੇ ਹੋਏ ਇੰਨੇ ਵੱਡੇ ਕਰੰਸੀ ਨੋਟ ਨੂੰ ਜਾਰੀ ਕਰਨਾ ਪਿਆ ਹੈ । ਕੇਂਦਰੀ ਬੈਂਕ ਅਨੁਸਾਰ ਅਗਲੇ ਹਫ਼ਤੇ ਵਿੱਚ 2 ਲੱਖ ਬੋਲੀਵਰ ਅਤੇ 5 ਲੱਖ ਬੋਲੀਵਰ ਦੇ ਨੋਟ ਵੀ ਜਾਰੀ ਕੀਤੇ ਜਾਣਗੇ । ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ ਵੈਨੇਜ਼ੁਏਲਾ ਵਿੱਚ 10 ਹਜ਼ਾਰ, 20 ਹਜ਼ਾਰ ਅਤੇ 50 ਹਜ਼ਾਰ ਬੋਲੀਵਰ ਦੇ ਨੋਟ ਪ੍ਰਚਲਨ ਵਿੱਚ ਹਨ । ਵੈਨੇਜ਼ੁਏਲਾ ਵਿੱਚ ਭਾਰਤ ਦੇ 1 ਰੁਪਏ ਦੀ ਕੀਮਤ 25584.66 ਬੋਲੀਵਰ ਹੈ।

Venezuela becomes the first country

ਜ਼ਿਕਰਯੋਗ ਹੈ ਕਿ ਵੈਨੇਜ਼ੁਏਲਾ ਦੀ ਆਰਥਿਕਤਾ ਦੀ ਹਾਲਤ ਹੁਣ ਇਹ ਹੋ ਗਈ ਹੈ ਕਿ ਦੇਸ਼ ਨੂੰ ਸੋਨਾ ਵੇਚ ਕੇ ਚੀਜ਼ਾਂ ਖਰੀਦਣੀਆਂ ਪੈ ਰਹੀਆਂ ਹਨ । ਵੈਨੇਜ਼ੂਏਲਾ ਵਿੱਚ ਲੱਖਾਂ ਲੋਕ ਭੁੱਖੇ ਸੌਂ ਨੂੰ ਮਜ਼ਬੂਰ ਹਨ। ਕਿਉਂਕਿ ਉਨ੍ਹਾਂ ਕੋਲ ਖਾਣ ਲਈ ਭੋਜਨ ਨਹੀਂ ਹੈ। ਇੱਕ ਰਿਪੋਰਟ ਅਨੁਸਾਰ ਵੈਨੇਜ਼ੂਏਲਾ ਵਿੱਚ ਲਗਭਗ 700,000 ਲੋਕ ਅਜਿਹੇ ਹਨ ਜਿਨ੍ਹਾਂ ਕੋਲ ਦੋ ਵਾਰ ਭੋਜਨ ਖਰੀਦਣ ਲਈ ਪੈਸੇ ਨਹੀਂ ਹਨ।

ਇਹ ਵੀ ਦੇਖੋ: Manpreet Badal ਨੇ ਖੋਲ੍ਹਿਆ ਬਜਟ ਦਾ ਪਿਟਾਰਾ, ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

The post 10 ਲੱਖ ਦਾ ਨੋਟ ਜਾਰੀ ਕਰਨ ਵਾਲਾ ਪਹਿਲਾ ਦੇਸ਼ ਬਣਿਆ ਵੈਨੇਜ਼ੁਏਲਾ, ਭਾਰਤ ‘ਚ ਇੰਨੇ ਰੁਪਏ ਨਾਲ ਵੀ ਨਹੀਂ ਮਿਲੇਗਾ ਅੱਧਾ ਲੀਟਰ ਪੈਟਰੋਲ ! appeared first on Daily Post Punjabi.



source https://dailypost.in/news/international/venezuela-becomes-the-first-country/
Previous Post Next Post

Contact Form