Uttarakhand Glacier Disaster: ਉੱਤਰਾਖੰਡ ਦੇ ਚਮੋਲੀ ਵਿੱਚ ਗਲੇਸ਼ੀਅਅਰ ਟੁੱਟਣ ਨਾਲ ਮਚੀ ਤਬਾਹੀ ਵਿੱਚ ਹੁਣ ਤੱਕ 36 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਅਜੇ ਵੀ ਕਰੀਬ 170 ਤੋਂ ਜ਼ਿਆਦਾ ਲੋਕ ਲਾਪਤਾ ਹਨ। ਵੱਡੀ ਗੱਲ ਇਹ ਹੈ ਕਿ ਤਪੋਵਨ ਦੀ ਸਾਢੇ ਤਿੰਨ ਕਿਲੋਮੀਟਰ ਲੰਬੀ ਸੁਰੰਗ ਵਿੱਚ ਅਜੇ ਵੀ ਲਗਭਗ 35 ਲੋਕ ਫਸੇ ਹੋਏ ਹਨ। ਇਨ੍ਹਾਂ ਲੋਕਾਂ ਨੂੰ ਕੱਢਣ ਲਈ ਦਿਨ-ਰਾਤ ਆਪ੍ਰੇਸ਼ਨ ਜਾਰੀ ਹੈ।
ਟਨਲ ਦੇ ਕੀ ਹਾਲਾਤ ਹਨ?
ਹਾਲੇ 130 ਮੀਟਰ ਟਨਲ ਸਾਫ ਹੋ ਚੁੱਕੀ ਹੈ । 180 ਮੀਟਰ ਦੀ ਦੂਰੀ ‘ਤੇ ਮੋੜ ਹੈ। ਉਮੀਦ ਹੈ ਕਿ ਫਸੇ ਹੋਏ ਲੋਕ ਇੱਥੇ ਹੀ ਹੋ ਸਕਦੇ ਹਨ । ਕਿਉਂਕਿ ਮੋੜ ਕਾਰਨ ਹੋ ਸਕਦਾ ਕਿ ਉੱਥੇ ਮਲਬਾ ਨਾ ਗਿਆ ਹੋਵੇ। ਸੈਲਾਬ ਨੇ ਸਭ ਤੋਂ ਜ਼ਿਆਦਾ ਨੁਕਸਾਨ ਐਨਟੀਪੀਸੀ ਦੇ ਪਾਵਰ ਪ੍ਰੋਜੈਕਟ ਨੂੰ ਪਹੁੰਚਾਇਆ ਹੈ । ਇਹ ਪਾਵਰ ਪ੍ਰੋਜੈਕਟ ਤਪੋਵਨ ਵਿੱਚ ਬਣ ਰਿਹਾ ਹੈ ਤੇ ਉੱਥੇ ਦੋ ਸੁਰੰਗਾਂ ਦਾ ਕੰਮ ਬੜੇ ਹੀ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਪਰ ਗਲੇਸ਼ੀਅਰ ਟੁੱਟਣ ਤੋਂ ਬਾਅਦ 350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜੋ ਪਾਣੀ ਪਹੁੰਚਿਆ, ਤਾਂ ਸੁਰੰਗਾਂ ਵਿੱਚ ਚਿੱਕੜ ਭਰ ਗਿਆ।
ਟਨਲ ‘ਚ ਸਭ ਤੋਂ ਵੱਡਾ ਰੈਸੀਕਿਊ ਆਪ੍ਰੇਸ਼ਨ
ਪ੍ਰੋਜੈਕਟ ਵਿੱਚ ਕੰਮ ਕਰ ਰਹੇ ਮਜਦੂਰ ਇਸ ਸੁਰੰਗ ਵਿੱਚ ਫਸ ਗਏ ਹਨ, ਕਿਉਂਕਿ ਸੈਲਾਬ ਦੇ ਨਾਲ ਆਏ ਮਲਬੇ ਨੇ ਸੁਰੰਗ ਦਾ ਮੂੰਹ ਬੰਦ ਕਰ ਦਿੱਤਾ । ਇਸ ਦੇ ਬਾਅਦ ਤੋਂ ਹੀ ਘਟਨਾ ਸਥਾਨ ‘ਤੇ ਸੁਰੰਗ ਵਿੱਚ ਫਸੇ ਮਜਦੂਰਾਂ ਨੂੰ ਬਚਾਉਣ ਦਾ ਕੰਮ ਚੱਲ ਰਿਹਾ ਹੈ । ਵੈਸੇ NDRF, ਫੌਜ ਤੇ SDRF ਦੇ ਜੁਆਇੰਟ ਆਪ੍ਰੇਸ਼ਨ ਤੋਂ ਉਮੀਦ ਦੀ ਕਿਰਨ ਕੱਲ੍ਹ ਸਵੇਰੇ ਉਸ ਸਮੇਂ ਦਿਖਣੀ ਸ਼ੁਰੂ ਹੋਈ, ਜਦੋਂ SDRF ਦੇ ਜਵਾਨਾਂ ਨੇ ਨਕਸ਼ੇ ‘ਤੇ ਸੁਰੰਗ ਦਾ ਜਾਇਜ਼ਾ ਲਿਆ ਤੇ ਹਰ ਬੀਤਦੇ ਘੰਟੇ ਦੇ ਨਾਲ ਬਚਾਅ ਦਲ ਮਲਬੇ ਦੇ ਆਖਿਰ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਲੱਗ ਗਿਆ।

ਅੱਜ ਤੇ ਕੱਲ੍ਹ ਪ੍ਰਭਾਵਿਤ ਇਲਾਕੇ ‘ਚ ਹੀ ਰਹਿਣਗੇ ਸੀਐਮ ਰਾਵਤ
ਦੱਸ ਦੇਈਏ ਕਿ ਮੁੱਖ ਮੰਤਰੀ ਤੋਂ ਲੈ ਕੇ ਕੇਂਦਰ ਸਰਕਾਰ ਦੇ ਮੰਤਰੀਆਂ ਦਾ ਵੀ ਮੌਕੇ ‘ਤੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਜੋਸ਼ੀਮਠ ਪਹੁੰਚ ਗਏ ਹਨ। ਇਸ ਤੋਂ ਇਲਾਵਾ ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨੇ ਵੀ ਤਪੋਵਨ ਵਿੱਚ NTPC ਪ੍ਰੋਜੈਕਟ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਪਾਵਰ ਪ੍ਰੋਜੈਕਟ ਦਾ ਕਰੀਬ 1500 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
The post Uttarakhand Glacier Break: ਤਪੋਵਨ ਦੀ ਸੁਰੰਗ ‘ਚ ਜ਼ਿੰਦਗੀ ਦੇ ਆਖਰੀ ਸਾਹ, 35 ਲੋਕਾਂ ਨੂੰ ਕੱਢਣ ਲਈ ਆਪ੍ਰੇਸ਼ਨ ਜਾਰੀ appeared first on Daily Post Punjabi.