Rihanna twitter followers increases: ਅਮਰੀਕੀ ਪੌਪ ਸਿੰਗਰ ਰਿਹਾਨਾ ਨੇ ਬੀਤੇ ਦਿਨ ਕਿਸਾਨ ਅੰਦੋਲਨ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ ਜਿਸ ਤੋਂ ਬਾਅਦ ਸੋਸ਼ਲ ਮੀਡਿਆ ‘ਤੇ ਇਸਦਾ ਕਾਫੀ ਜ਼ਿਕਰ ਹੋਣਾ ਸ਼ੁਰੂ ਹੋ ਗਿਆ ਹੈ। ਜਿੱਥੇ ਕਈ ਭਾਰਤੀ ਸੇਲਿਬ੍ਰਿਟੀ ਰਿਹਾਨਾ ਦੀ ਕਾਫ਼ੀ ਤਾਰੀਫ਼ ਕਰ ਰਹੇ ਹਨ ਉੱਥੇ ਹੀ ਕੰਗਣਾ ਰਣੌਤ ਉਨ੍ਹਾਂ ‘ਤੇ ਨਿਸ਼ਾਨਾ ਸਾਧਦੀ ਨਜ਼ਰ ਆਈ। ਰਿਹਾਨਾ ਨੇ ਆਪਣੇ ਟਵੀਟ ਵਿੱਚ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਉਨ੍ਹਾਂ ਨੇ ਲਿਖਿਆਂ “ਅਸੀਂ ਕਿਸਾਨ ਅੰਦੋਲਨ ਬਾਰੇ ਗੱਲ ਕਿਉਂ ਨਹੀਂ ਕਰਦੇ।” ਇਸ ਟਵੀਟ ਤੋਂ ਬਾਅਦ ਕਾਫ਼ੀ ਬਾਲੀਵੁੱਡ ਸਿਤਾਰੇ, ਸਪੋਰਟਸ ਸਟਾਰ ਅਤੇ ਨੇਤਾਵਾਂ ਨੇ ਵੀ ਟਵੀਟ ਕੀਤਾ । ਇੰਨਾ ਹੀ ਨਹੀਂ ਗੂਗਲ ‘ਤੇ ਵੀ ਰਿਹਾਨਾ ਨੂੰ ਖੂਬ ਸਰਚ ਕਿਤਾ ਗਿਆ । ਖ਼ਾਸ ਗੱਲ ਇਹ ਹੈ ਕਿ ਕਿਸਾਨਾਂ ਤੇ ਟਵੀਟ ਕਰਨ ਤੋਂ ਬਾਅਦ ਰਿਹਾਨਾ ਦੇ ਟਵੀਟਰ ਫੋਲੋਵਰਸ ਦੀ ਗਿਣਤੀ ਕਾਫੀ ਤੇਜ਼ੀ ਨਾਲ ਵੱਧ ਰਹੀ ਹੈ।
ਰਿਪੋਰਟ ਅਨੁਸਾਰ ਕਿਸਾਨਾਂ ‘ਤੇ ਕੀਤੇ ਗਏ ਟਵੀਟ ਤੋਂ ਬਾਅਦ ਰਿਹਾਨਾ ਦੇ ਟਵੀਟਰ ਫੋਲੋਵਰਸ ਕਾਫੀ ਤੇਜ਼ੀ ਨਾਲ ਵੱਧ ਰਹੇ ਹਨ। ਰਿਹਾਨਾ ਦੇ ਟਵੀਟਰ ਅਕਾਊਂਟ ‘ਤੇ ਕਰੀਬ 10 ਲੱਖ ਫੋਲੋਵਰਸ ਵੱਧ ਗਏ ਹਨ। ਇਸਦੇ ਨਾਲ ਉਨ੍ਹਾਂ ਨੂੰ ਗੂਗਲ ‘ਤੇ ਵੀ ਕਾਫੀ ਸ਼ਰਚ ਕੀਤਾ ਜਾ ਰਿਹਾ ਹੈ। ਇੱਕ ਫਰਵਰੀ ਨੂੰ ਰਿਹਾਨਾ ਦੇ ਫੋਲੋਵਰਸ ਦੀ ਗਿਣਤੀ ਜਿੱਥੇ 100,883,133 ਸੀ ਉੱਥੇ ਹੀ 2 ਫਰਵਰੀ ਨੂੰ ਇਹ ਗਿਣਤੀ ਵੱਧ ਕੇ 100,985,544 ਹੋ ਗਈ। ਇਸਦੇ ਨਾਲ ਹੀ 3 ਫਰਵਰੀ ਨੂੰ ਰਿਹਾਨਾ ਦੇ ਟਵੀਟਰ ਫੋਲੋਵਰਸ ਵੱਧ ਕੇ 101,159,327 ਹੋ ਗਏ।

ਦੱਸ ਦੇਈਏ ਕਿ ਰਿਹਾਨਾ ਵਲੋਂ ਟਵੀਟ ਕਰਨ ਤੋਂ ਬਾਅਦ ਕਾਫੀ ਲੋਕ ਉਨ੍ਹਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਨੇ ਵੀ ਰਿਹਾਨਾ ਨੂੰ ਕਿਸਾਨਾ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ ।
The post ਕਿਸਾਨਾਂ ਦੇ ਸਮਰਥਨ ‘ਚ ਕੀਤੇ ਟਵੀਟ ਤੋਂ ਬਾਅਦ ਵਧੇ ਰਿਹਾਨਾ ਦੇ Twitter Followers, Google ‘ਤੇ ਵੀ ਖੂਬ ਕੀਤੀ ਗਈ ਸਰਚ appeared first on Daily Post Punjabi.
source https://dailypost.in/news/international/rihanna-twitter-followers-increases/