Sukh Kharoud got Married : ਸੁੱਖ ਖਰੌੜ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ। ਉਹਨਾਂ ਦੇ The Landers ਗਰੁੱਪ ਵਲੋਂ ਅਕਸਰ ਕੋਈ ਨਾ ਕੋਈ ਪੰਜਾਬੀ ਗੀਤ ਸਾਹਮਣੇ ਆਉਂਦਾ ਹੈ ਜੋ ਕਿ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦਾ ਹੈ । ਹੁਣ ਸੋਸ਼ਲ ਮੀਡੀਆ ਤੇ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਬਿਆਨ ਕਰਦੀਆਂ ਹਨ ਕਿ ਸੁੱਖ ਦਾ ਵਿਆਹ ਹੋ ਗਿਆ ਹੈ। ਸੁੱਖ ਖਰੌੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜੋ ਕਿ ਉਹਨਾਂ ਦੀ ਪਤਨੀ ਦੇ ਨਾਲ ਹੈ। ਉਹਨਾਂ ਨੇ ਲਿਖਿਆ ਕਿ – ਲੱਭ ਗਈ ਹਾਣੀ ਮੇਰੀ , ਚਲੋ ਜੀ ਦਿਓ ਵਧਾਈਆਂ , ਮੁੰਡਾ ਟੰਗਿਆ ਗਿਆ।
ਇਸੇ ਤਰਾਂ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸੁੱਖ ਆਪਣੀ ਪਤਨੀ ਨਾਲ ਨੱਚਦੇ ਹੋਏ ਨਜਰ ਆ ਰਹੇ ਹਨ। ਸੁੱਖ ਖਰੌੜ ਹੁਣ ਬੈਚਲਰ ਨਹੀਂ ਰਹੇ। The Landers ਹਮੇਸ਼ਾ ਹਿੱਟ ਗੀਤ ਲੈ ਕੇ ਆਉਂਦੇ ਹਨ ਜੋ ਕਿ ਪ੍ਰਸ਼ੰਸਕਾਂ ਦੁਆਰਾ ਬਹੁਤ ਪਸੰਦ ਕੀਤੇ ਜਾਂਦੇ ਹਨ। ਸੁੱਖ ਖਰੌੜ ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਹੁਣ ਹੁਣ ਤੱਕ ਓਹਨਾ ਦੇ ਗੀਤ – ਜੇਲ ਫੇਲ , ਮੋਰਨੀਏ , ਕਿੰਗ ਕੁਈਨ , ਤੇ ਹੋਰ ਵੀ ਬਹੁਤ ਸਾਰੇ ਹਿੱਟ ਗੀਤ ਹੁਣ ਤੱਕ ਆ ਚੁਕੇ ਹਨ।
ਸੁੱਖ ਖਰੌੜ ਅਕਸਰ ਆਪਣੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। [ਪਿਛਲੇ ਕਾਫੀ ਸਮੇ ਤੋਂ ਚੱਘਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਗਾਇਕ ਸੁੱਖ ਨੇ ਬਹੁਤ ਸਪੋਰਟ ਕੀਤਾ ਉਹਨਾਂ ਨੇ ਆਪਣੇ ਸੋਸ਼ਲ ਮੀਡਿਆ ਤੇ ਕਾਫੀ ਪੋਸਟਾਂ ਸਾਂਝੀਆਂ ਕੀਤੀਆਂ ਤੇ ਹੁਣ ਵੀ ਲਗਾਤਾਰ ਕਰਦੇ ਆ ਰਹੇ ਹਨ। ਸੁੱਖ ਚੰਡੀਗੜ੍ਹ ਵਿੱਚ ਕਿਸਾਨੀ ਸਮਰਥਨ ਦੇ ਵਿੱਚ ਹੋਏ ਧਰਨਾ ਪ੍ਰਦਰਸ਼ਨ ਦੇ ਵਿੱਚ ਵੀ ਸ਼ਾਮਿਲ ਹੋਏ ਸਨ ਜਿਸ ਵਿਚ ਉਹਨਾਂ ਦੇ ਸੱਟਾਂ ਵੀ ਲਗੀਆਂ ਸਨ।
The post The Landers ਵਾਲੇ ਸੁੱਖ ਖਰੌੜ ਦਾ ਹੋਇਆ ਵਿਆਹ , ਸੋਸ਼ਲ ਮੀਡੀਆ ਤੇ ਛਾਈਆਂ ਤਸਵੀਰਾਂ appeared first on Daily Post Punjabi.
source https://dailypost.in/news/entertainment/sukh-kharoud-got-married/