ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, ਤਿੰਨ ਅੱਤਵਾਦੀ ਢੇਰ, ਇੱਕ SPO ਸ਼ਹੀਦ

Jammu Kashmir encounter: ਜੰਮੂ ਅਤੇ ਕਸ਼ਮੀਰ ਦੇ ਸ਼ੋਪੀਆਂ ਦੇ ਬੁਦੀਗਾਮ ਵਿੱਚ, ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਮਾਰੇ ਗਏ ਅੱਤਵਾਦੀਆਂ ਕੋਲੋਂ ਦੋ ਏ ਕੇ 47 ਅਤੇ ਇੱਕ ਪਿਸਤੌਲ ਬਰਾਮਦ ਕੀਤੀ ਗਈ ਹੈ। ਸੁਰੱਖਿਆ ਬਲਾਂ ਨੂੰ 18 ਫਰਵਰੀ ਦੀ ਸ਼ਾਮ ਨੂੰ ਇੱਕ ਖ਼ਬਰ ਮਿਲੀ ਸੀ ਕਿ ਅੱਤਵਾਦੀ ਇਸ ਖੇਤਰ ਵਿੱਚ ਲੁਕੇ ਹੋਏ ਹਨ। ਇਸ ਤੋਂ ਬਾਅਦ ਪੂਰੇ ਖੇਤਰ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ। ਰਾਤ ਨੂੰ ਸੁਰੱਖਿਆ ਬਲਾਂ ਨੂੰ ਵੇਖ ਕੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਦਾ ਸੁਰੱਖਿਆ ਬਲਾਂ ਨੇ ਡੁਕਵਾਂ ਜਵਾਬ ਦਿੱਤਾ। ਇਸ ਮੁਕਾਬਲੇ ਵਿੱਚ ਤਿੰਨ ਅੱਤਵਾਦੀ ਮਾਰੇ ਗਏ ਹਨ। ਇਲਾਕੇ ਵਿੱਚ ਸਰਚ ਆਪ੍ਰੇਸ਼ਨ ਜਾਰੀ ਹੈ।ਇਸ ਦੇ ਨਾਲ ਹੀ ਬਡਗਾਮ ਦੇ ਬੀਰਵਾਹ ਵਿੱਚ ਅੱਤਵਾਦੀਆਂ ਨਾਲ ਸੁਰੱਖਿਆ ਬਲਾਂ ਦਾ ਦੂਜਾ ਮੁਠਭੇੜ ਵੀ ਹੋਇਆ ਹੈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਜੰਮੂ-ਕਸ਼ਮੀਰ ਪੁਲਿਸ ਦੇ ਐਸਪੀਓ ਮੁਹੰਮਦ ਅਲਤਾਫ ਅਹਿਮਦ ਸ਼ਹੀਦ ਹੋ ਗਏ, ਜਦਕਿ ਦੂਸਰਾ ਪੁਲਿਸ ਕਾਂਸਟੇਬਲ ਮਨਜੂਰ ਅਹਿਮਦ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

Jammu Kashmir encounter

ਇਸ ਦੌਰਾਨ, ਜੰਮੂ ਵਿੱਚ ਦੋ ਵੱਖ-ਵੱਖ ਮੁਹਿੰਮਾਂ ਵਿੱਚ ਲਸ਼ਕਰ-ਏ-ਮੁਸਤਫਾ (ਐਲਈਐਮ) ਦੇ ਮੁਖੀ ਅਤੇ ਉਸਦੇ ਸਾਥੀ ਦੀ ਗ੍ਰਿਫਤਾਰੀ ਦੇ ਇੱਕ ਦਿਨ ਬਾਅਦ, ਐਤਵਾਰ ਨੂੰ ਪੁਲਿਸ ਨੇ ਦੋ ਮਕਾਨ ਮਾਲਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੇ ਪੁਲਿਸ ਤਸਦੀਕ ਬਗੈਰ ਇੰਨਾ ਦੋਨਾ ਨੂੰ ਕਮਰੇ ਦਿੱਤੇ ਸਨ। ਸ਼ੋਪੀਆਂ ਜ਼ਿਲੇ ਦੇ ‘ਏ’ ਸ਼੍ਰੇਣੀ ਦੇ ਅੱਤਵਾਦੀ ਹਿਦਾਯਾਤੁੱਲਾ ਮਲਿਕ ਨੂੰ ਸ਼ਨੀਵਾਰ ਨੂੰ ਜੰਮੂ ਦੇ ਬਾਹਰੀ ਹਿੱਸੇ ‘ਚ ਕੁੰਜਵਾਨੀ ‘ਚ ਇੱਕ ਨਿੱਜੀ ਕਾਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਉਸਦੇ ਸਾਥੀ ਨਜ਼ੀਰ ਅਹਿਮਦ ਨੂੰ ਸ਼ਹਿਰ ਦੇ ਬਠਿੰਡੀ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ।ਉਹ ਵੀ ਸ਼ੋਪੀਆਂ ਦਾ ਵਸਨੀਕ ਵੀ ਹੈ।ਇੱਕ ਪੁਲਿਸ ਬੁਲਾਰੇ ਨੇ ਦੱਸਿਆ, “ਮਲਿਕ ਅਤੇ ਅਹਿਮਦ ਦੀ ਪੁਲਿਸ ਟੀਮ ਦੁਆਰਾ ਜਾਂਚ ਕੀਤੀ ਗਈ ਸੀ। ਉਹ ਸੰਜਵਾਨ ਵਿੱਚ ਕ੍ਰਮਵਾਰ ਨਜ਼ੀਰ ਭੱਟ ਅਤੇ ਫਾਰੂਕ ਅਹਿਮਦ ਦੇ ਘਰ ਵਿੱਚ ਰਹਿ ਰਹੇ ਸਨ। ਦੋਵਾਂ ਮਕਾਨ ਮਾਲਕਾਂ ਨੇ ਨਾ ਤਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਨਾ ਹੀ ਕਿਰਾਏ ‘ਤੇ ਕਮਰੇ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਥਾਣੇ ਦੀ ਪੁਸ਼ਟੀ ਕਰਵਾਈ।” ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ: 70 ਸਾਲ ਦੀ ਬੇਬੇ ਦੇ ਬੋਲ ਕੱਢ ਦੇਣਗੇ ਮੋਦੀ ਦੇ ਕੰਨੀ ਧੂਆਂ ਤੇ ਸਿਰਫ ਗੱਲਾਂ ਨਹੀਂ ਤਰਕ ਵੀ ਠੋਕਵੇਂ ਹਨ !ਤੁਸੀਂ ਵੀ ਸੁਣੋ

The post ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ, ਤਿੰਨ ਅੱਤਵਾਦੀ ਢੇਰ, ਇੱਕ SPO ਸ਼ਹੀਦ appeared first on Daily Post Punjabi.



Previous Post Next Post

Contact Form