ਪੈਟਰੋਲ-ਡੀਜ਼ਲ ਦੀਆ ਵੱਧਦੀਆਂ ਕੀਮਤਾਂ ਦੌਰਾਨ ਆਮ ਲੋਕਾਂ ਨੂੰ ਰਾਹਤ ਦੇਣ ਲਈ RBI ਦੇ ਗਵਰਨਰ ਨੇ ਸਰਕਾਰ ਨੂੰ ਦਿੱਤਾ ਇਹ ਸੁਝਾਅ

Governor shaktikanta das ask govt : ਕੋਰੋਨਾ ਸੰਕਟ ਤੋਂ ਬਾਅਦ ਹੁਣ ਲੋਕਾਂ ‘ਤੇ ਮਹਿੰਗਾਈ ਦੀ ਮਾਰ ਭਾਰੀ ਪੈ ਰਹੀ ਹੈ। ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇਤਿਹਾਸਕ ਵਾਧਾ ਹੋਇਆ ਹੈ। ਕਈ ਰਾਜਾਂ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ, ਇਸ ਦੇ ਨਾਲ ਹੀ ਐਲਪੀਜੀ ਦੀਆਂ ਕੀਮਤਾਂ ਵੀ ਲਗਾਤਾਰ ਵੱਧ ਰਹੀਆਂ ਹਨ। ਜਿਸ ਦੇ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੇਸ਼ ਵਿੱਚ ਜਿੱਥੇ ਇੱਕ ਪਾਸੇ ਪੈਟਰੋਲ ਦੀ ਕੀਮਤ 100 ਰੁਪਏ ਨੂੰ ਪਾਰ ਕਰ ਗਈ ਹੈ, ਉਥੇ ਦੂਜੇ ਪਾਸੇ ਕਈ ਸ਼ਹਿਰਾਂ ਵਿੱਚ ਡੀਜ਼ਲ ਦੀ ਕੀਮਤ 90 ਰੁਪਏ ਦੇ ਆਸ ਪਾਸ ਪਹੁੰਚ ਗਈ ਹੈ। ਇਸ ਦੌਰਾਨ, ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਕਿ ਪੈਟਰੋਲ ਅਤੇ ਡੀਜ਼ਲ ‘ਤੇ ਅਸਿੱਧੇ ਟੈਕਸ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ , ਤਾਂ ਜੋ ਕੀਮਤਾਂ ਨੂੰ ਘਟਾਇਆ ਜਾ ਸਕੇ। ਸ਼ਕਤੀਕਾਂਤ ਦਾਸ ਨੇ ਇਹ ਗੱਲਾਂ 3 ਤੋਂ 5 ਫਰਵਰੀ ਤੱਕ ਹੋਈ ਐਮਪੀਸੀ ਦੀ ਮੀਟਿੰਗ ਵਿੱਚ ਕਹੀਆਂ। ਆਰਬੀਆਈ ਗਵਰਨਰ ਨੇ ਕਿਹਾ ਕਿ ਤੇਲ ‘ਤੇ ਟੈਕਸ ਨੂੰ ਹੌਲੀ ਹੌਲੀ ਘਟਾਉਣਾ ਜ਼ਰੂਰੀ ਹੈ ਤਾਂ ਜੋ ਕੀਮਤਾਂ ਦੇ ਦਬਾਅ ਨੂੰ ਦੂਰ ਕੀਤਾ ਜਾ ਸਕੇ।

Governor shaktikanta das ask govt
Governor shaktikanta das ask govt

ਪੈਟਰੋਲ ਦੀ ਕੀਮਤ ‘ਤੇ 60 ਪ੍ਰਤੀਸ਼ਤ ਤੋਂ ਵੱਧ ਦਾ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਟੈਕਸ ਲਗਾਇਆ ਜਾਂਦਾ ਹੈ, ਜਦਕਿ ਡੀਜ਼ਲ ‘ਤੇ 54 ਪ੍ਰਤੀਸ਼ਤ ਲਗਦਾ ਹੈ। ਦੇਸ਼ ਵਿੱਚ ਤੇਲ ਕੰਪਨੀਆਂ ਦੀ ਤਰਫੋਂ ਅੰਤਰਰਾਸ਼ਟਰੀ ਬੈਂਚਮਾਰਕ ਦੀਆਂ ਕੀਮਤਾਂ ਅਤੇ ਵਿਦੇਸ਼ੀ ਮੁਦਰਾ ਦੀਆਂ ਦਰਾਂ ਅਨੁਸਾਰ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਹਾਲਾਂਕਿ ਕਈ ਰਾਜਾਂ ਨੇ ਤੇਲ ਦੀਆਂ ਕੀਮਤਾਂ ‘ਤੇ ਟੈਕਸ ਘਟਾ ਦਿੱਤਾ ਹੈ, ਪਰ ਉੱਥੇ ਹੀ ਕੇਂਦਰ ਨੇ ਪਿੱਛਲੇ ਦੋ ਮਹੀਨਿਆਂ’ ‘ਚ ਬੇਮਿਸਾਲ ਵਾਧੇ ਦੇ ਬਾਵਜੂਦ ਤੇਲ ਦੀਆਂ ਕੀਮਤਾਂ ‘ਤੇ ਐਕਸਾਈਜ਼ ਡਿਊਟੀ ਘਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਮਾਰਚ 2020 ਵਿੱਚ ਦੇਸ਼ ਵਿਆਪੀ ਤਾਲਾਬੰਦੀ ਲਗਾਈ ਗਈ ਸੀ ਅਤੇ ਕੱਚੇ ਤੇਲ ਦੀ ਕੀਮਤ 20 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈ ਸੀ, ਉਸ ਸਮੇਂ ਕੇਂਦਰ ਸਰਕਾਰ ਨੇ ਪੈਟਰੋਲ ‘ਤੇ 13 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ‘ਤੇ 16 ਰੁਪਏ ਦੀ ਐਕਸਾਈਜ਼ ਡਿਊਟੀ ਲਗਾਈ ਸੀ।

ਇਹ ਵੀ ਦੇਖੋ : 5 ਸਟਾਰ ਹੋਟਲ ਦੇ ਕਮਰਿਆਂ ਨੂੰ ਮਾਤ ਪਾਉਂਦੀ ਐ ਇੰਨ੍ਹਾਂ ਜੱਟਾਂ ਦੀ ਟਰਾਲੀ, AC, LED ਸਮੇਤ ਹਰ ਸਹੂਲਤ ਮੌਜੂਦ

The post ਪੈਟਰੋਲ-ਡੀਜ਼ਲ ਦੀਆ ਵੱਧਦੀਆਂ ਕੀਮਤਾਂ ਦੌਰਾਨ ਆਮ ਲੋਕਾਂ ਨੂੰ ਰਾਹਤ ਦੇਣ ਲਈ RBI ਦੇ ਗਵਰਨਰ ਨੇ ਸਰਕਾਰ ਨੂੰ ਦਿੱਤਾ ਇਹ ਸੁਝਾਅ appeared first on Daily Post Punjabi.



Previous Post Next Post

Contact Form