PM Modi gets teary-eyed in Parliament: ਰਾਜਸਥਾਨ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਭਾਜਪਾ ਨੇਤਾ ਨੌਟੰਕੀ ਕਰਨ ਵਿੱਚ ਮਾਹਿਰ ਹਨ । ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਬ ਨਬੀ ਆਜ਼ਾਦ ਦੇ ਸਦਨ ਤੋਂ ਵਿਦਾਈ ਭਾਸ਼ਣ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਵੁਕ ਹੋ ਜਾਣ ਬਾਰੇ ਵਿੱਚ ਪੁੱਛਣ ‘ਤੇ ਡੋਟਾਸਰਾ ਨੇ ਪੱਤਰਕਾਰਾਂ ਦੇ ਸਾਹਮਣੇ ਕਿਹਾ ਕਿ “ਸਭ ਤੋਂ ਵੱਡੀ ਨੌਟੰਕੀ ਕਰਨ ਵਿੱਚ ਜੇ ਕੋਈ ਮਾਹਿਰ ਹੈ ਤਾਂ ਉਹ ਭਾਜਪਾ ਦੇ ਨੇਤਾ ਹਨ ਅਤੇ ਜੇਕਰ ਅਸੀਂ ਉਨ੍ਹਾਂ ਵਿੱਚ ਪ੍ਰਧਾਨ ਮੰਤਰੀ ਨੂੰ ਪਹਿਲੇ ਨੰਬਰ ‘ਤੇ ਕਹੀਏ ਤਾਂ ਕੋਈ ਬੁਰਾਈ ਨਹੀਂ ਹੈ।”
ਉਨ੍ਹਾਂ ਕਿਹਾ, “ਤੁਸੀਂ ਦੇਖੋ, ਰਾਹੁਲ ਗਾਂਧੀ ਨੇ ਕਿਹਾ,”ਆਓ ਪ੍ਰਧਾਨ ਮੰਤਰੀ ਜੀ ਅਸੀਂ ਸਾਰੇ ਮਿਲ ਕੇ ਇਸ ਦੇਸ਼ ਦਾ ਵਿਕਾਸ ਕਰੀਏ, ਸਾਰਿਆਂ ਨੂੰ ਨਾਲ ਲੈ ਕੇ ਚੱਲੀਏ ਅਤੇ ਜਦੋਂ ਗਲੇ ਮਿਲਣ ਲੱਗੇ ਤਾਂ ਕਿਸ ਤਰ੍ਹਾਂ ਨਾਲ ਉਨ੍ਹਾਂ ਨੇ ਭਾਵਨਾ ਦਿਖਾਈ ਸੀ ਤੁਹਾਡੇ ਸਾਰੀਆਂ ਦੇ ਸਾਹਮਣੇ ਹੈ।”

ਦੱਸ ਦੇਈਏ ਕਿ ਕਾਂਗਰਸ ਆਗੂ ਨੇ ਦੋਸ਼ ਲਾਇਆ,” ਜਦੋਂ ਮੋਦੀ ਪਹਿਲੀ ਵਾਰ ਲੋਕ ਸਭਾ ਵਿੱਚ ਆਏ ਸਨ, ਤਾਂ ਉਨ੍ਹਾਂ ਨੇ ਸਿਰ ਚੁੱਕਾ ਕੇ ਦਹਿਲੀਜ਼ ਨੂੰ ਨਮਨ ਕੀਤਾ ਸੀ, ਪਰ ਅੱਜ ਉਹ ਕਾਲੇ ਖੇਤੀਬਾੜੀ ਕਾਨੂੰਨਾਂ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਹਨ।” ਤੁਸੀਂ ਉਨ੍ਹਾਂ ਦੀ ਕਹਿਣੀ ਤੇ ਕਰਨੀ ਵਿਚਕਾਰ ਅੰਤਰ ਨੂੰ ਸਮਝ ਸਕਦੇ ਹੋ । ਦਰਅਸਲ, ਗੁਲਾਮ ਨਬੀ ਆਜ਼ਾਦ ਦਾ ਕਾਰਜਕਾਲ ਪੂਰਾ ਹੋਣ ਵਾਲਾ ਹੈ ਜਿਸ ਨੂੰ ਲੇ ਕੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ ਇੱਕ ਭਾਸ਼ਣ ਦਿੱਤਾ। ਜਿਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਭਾਵੁਕ ਹੋ ਗਏ ਸਨ। ਪ੍ਰਧਾਨ ਮੰਤਰੀ ਉਨ੍ਹਾਂ ਨਾਲ ਜੁੜੀ ਇੱਕ ਪੁਰਾਣੀ ਯਾਦ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ ਸਨ।
ਇਹ ਵੀ ਦੇਖੋ: ਪ੍ਰਧਾਨਮੰਤਰੀ ਦੇ ਰਾਜਸਭਾ ਦੀ ਧਾਕੜ ਤਕਰੀਰ ‘ਤੇ ਬਲਬੀਰ ਸਿੰਘ ਰਾਜੇਵਾਲ ਦੀ Exclusive Interview
The post PM ਨਰਿੰਦਰ ਮੋਦੀ ਦੇ ਰਾਜ ਸਭਾ ‘ਚ ਭਾਵੁਕ ਹੋਣ ‘ਤੇ ਕਾਂਗਰਸ ਨੇਤਾ ਨੇ ਕਸੀ ਤੰਜ, ਕਿਹਾ- ਨੌਟੰਕੀ ਕਰਨ ‘ਚ ਮਾਹਿਰ appeared first on Daily Post Punjabi.