Nigeria ‘ਚ ਸੈਨਿਕ ਜਹਾਜ਼ ਕਰੈਸ਼, 7 ਲੋਕਾਂ ਦੀ ਹੋਈ ਮੌਤ

Military plane crashes: ਐਤਵਾਰ ਨੂੰ ਨਾਈਜੀਰੀਆ ਵਿਚ ਇਕ ਸੈਨਾ ਦਾ ਜਹਾਜ਼ ਕਰੈਸ਼ ਹੋ ਗਿਆ, ਜਿਸ ਵਿਚ ਸਵਾਰ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਨਾਈਜੀਰੀਆ ਦੀ ਹਵਾਈ ਸੈਨਾ ਦੇ ਇਬੀਕੂਨਲੇ ਦਰਮੋਲਾ ਨੇ ਟਵੀਟ ਕੀਤਾ ਕਿ “ਕਿੰਗ ਏਅਰ 350 ਏਅਰਕਰਾਫਟ ਰਾਜਧਾਨੀ ਅਬੂਜਾ ਦੇ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਸੀ” ਜਦੋਂ ਜਹਾਜ਼ ਦੇ ਇੰਜਣ ਦੀ ਖਰਾਬੀ ਦਾ ਪਤਾ ਚੱਲਿਆ ਅਤੇ ਜਹਾਜ਼ ਨੇ ਵਾਪਸ ਜਾਣ ਦੀ ਕੋਸ਼ਿਸ਼ ਕੀਤੀ।

Military plane crashes
Military plane crashes

ਉਸਨੇ ਕਿਹਾ ਬਦਕਿਸਮਤੀ ਨਾਲ ਜਹਾਜ਼ ਵਿੱਚ ਸਵਾਰ ਸੱਤ ਲੋਕਾਂ ਦੀ ਮੌਤ ਹੋ ਗਈ। ਹਵਾਬਾਜ਼ੀ ਮੰਤਰੀ ਹਦੀ ਸਿਰਿਕਾ ਨੇ ਟਵੀਟ ਕੀਤਾ ਕਿ ਹਾਦਸਾ ਘਾਤਕ ਪ੍ਰਤੀਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੈਨਾ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਜਹਾਜ਼ ਅਬੂਜਾ ਦੇ 100 ਕਿਲੋਮੀਟਰ ਉੱਤਰ-ਪੱਛਮ ਵਿੱਚ ਮਿੰਨਾ ਸ਼ਹਿਰ ਜਾ ਰਿਹਾ ਸੀ। ਗਵਾਹਾਂ ਨੇ ਦੱਸਿਆ ਕਿ ਹਾਦਸਾ ਭਿਆਨਕ ਸੀ।

ਦੇਖੋ ਵੀਡੀਓ : ਮੋਰਚੇ ‘ਚ ਆਏ ਇਨ੍ਹਾਂ ਕਿਸਾਨਾਂ ਨੇ ਚੰਗੀ ਠੋਕੀ ਮੋਦੀ ਸਰਕਾਰ ਬਸ ਪੁੱਛੋਂ ਨਾ ਭਿਓਂ ਭਿਓਂ ਹੀ ਮਾਰੀਆਂ ਨੇ

The post Nigeria ‘ਚ ਸੈਨਿਕ ਜਹਾਜ਼ ਕਰੈਸ਼, 7 ਲੋਕਾਂ ਦੀ ਹੋਈ ਮੌਤ appeared first on Daily Post Punjabi.



source https://dailypost.in/news/international/military-plane-crashes/
Previous Post Next Post

Contact Form