ਰਿਹਾਨਾ ਦੇ ਟਵੀਟ ਨਾਲ International Forum ‘ਤੇ ਛਾਇਆ ਕਿਸਾਨਾਂ ਦਾ ਮੁੱਦਾ, ਸਮਰਥਨ ‘ਚ ਉਤਰੀਆਂ Hollywood ਦੀਆਂ ਮਸ਼ਹੂਰ ਹਸਤੀਆਂ

climate activist Greta Thunberg: ਭਾਰਤ ਵਿੱਚ ਦੋ ਮਹੀਨਿਆਂ ਤੋਂ ਜਾਰੀ ਕਿਸਾਨਾਂ ਦਾ ਅੰਦੋਲਨ ਹੁਣ ਪੂਰੀ ਦੁਨੀਆ ਵਿੱਚ ਸੁਰਖੀਆਂ ਬਟੋਰ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਪਹਿਲਾਂ ਹੀ ਕਿਸਾਨ ਅੰਦੋਲਨ ਦੀ ਚਰਚਾ ਹੋ ਚੁੱਕੀ ਹੈ, ਪਰ ਹੁਣ ਅਮਰੀਕੀ ਪੌਪ ਸਟਾਰ ਰਿਹਾਨਾ ਨੇ ਇਸ ਲਈ ਆਪਣਾ ਸਮਰਥਨ ਜ਼ਾਹਿਰ ਕੀਤਾ ਹੈ। ਇਸ ਤੋਂ ਬਾਅਦ ਤੋਂ ਹੀ ਇੰਟਰਨੈਸ਼ਨਲ ਸੈਲੀਬ੍ਰਿਟੀ ਲਗਾਤਾਰ ਕਿਸਾਨ ਅੰਦੋਲਨ ਨੂੰ ਲੈ ਕੇ ਆਪਣੀ ਰਾਏ ਰੱਖ ਰਹੇ ਹਨ ।

climate activist Greta Thunberg
climate activist Greta Thunberg

ਇਸ ਤੋਂ ਇਲਾਵਾ ਵਾਤਾਵਰਣ ਨੂੰ ਲੈ ਕੇ ਕੰਮ ਕਰਨ ਵਾਲੀ ਭਾਰਤੀ ਕਾਰਕੁਨ ਲਿਸਿਪੀਰੀਆ ਕੁੰਗਜਮ ਨੇ ਵੀ ਬੀਤੇ ਦਿਨ ਟਵਿੱਟਰ ‘ਤੇ ਕਿਸਾਨੀ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕੀਤੀ । ਲਿਪਸਰੀਆ ਕੁੰਗਜਮ ਨੇ ਟਵੀਟ ਕਰਦਿਆਂ ਦੁਨੀਆ ਨੂੰ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ । 

ਉਨ੍ਹਾਂ ਨੇ ਜਲਵਾਯੂ ਤਬਦੀਲੀ ਕਾਰਕੁਨ ਗਰੇਟਾ ਥੰਬਰਗ ਨੂੰ ਵੀ ਇਸ ਬਾਰੇ ਵਿਚਾਰ ਵਟਾਂਦਰੇ ਕਰਨ ਦੀ ਅਪੀਲ ਕੀਤੀ । ਦੱਸ ਦੇਈਏ ਕਿ ਲਿਸਿਪੀਰੀਆ ਕੁੰਗਜੁਮ ਉਸ ਵੇਲੇ ਸੁਰਖੀਆਂ ਵਿੱਚ ਆਈ ਜਦੋਂ ਉਸਨੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੇ ਸਨਮਾਨ ਨੂੰ ਠੁਕਰਾ ਦਿੱਤਾ ਸੀ ।

climate activist Greta Thunberg
climate activist Greta Thunberg

ਦਰਅਸਲ, ਰਿਹਾਨਾ ਦੇ ਟਵੀਟ ਤੋਂ ਬਾਅਦ ਗ੍ਰੇਟਾ ਥੰਬਰਗ ਨੇ ਵੀ ਭਾਰਤ ਵਿੱਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ । ਗ੍ਰੇਟਾ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਅਸੀਂ ਭਾਰਤ ਵਿੱਚ ਕਿਸਾਨ ਅੰਦੋਲਨ ਨਾਲ ਇੱਕਜੁੱਟਤਾ ਨਾਲ ਖੜ੍ਹੇ ਹਾਂ। ਗ੍ਰੇਟਾ ਥਨਬਰਗ ਨੇ ਇਸ ਤੋਂ ਪਹਿਲਾਂ ਭਾਰਤ ਵਿੱਚ NEET ਦੀਆਂ ਪ੍ਰੀਖਿਆ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦਾ ਸਮਰਥਨ ਵੀ ਕੀਤਾ ਸੀ।

climate activist Greta Thunberg

ਦੱਸ ਦੇਈਏ ਕਿ ਕੱਲ੍ਹ ਸ਼ਾਮ ਰਿਹਾਨਾ ਦੇ ਟਵੀਟ ਤੋਂ ਬਾਅਦ ਭਾਰਤ ਵਿੱਚ ਜਾਰੀ ਕਿਸਾਨ ਅੰਦੋਲਨ ਨੂੰ ਲੈ ਕੇ ਕਈ ਅੰਤਰਰਾਸ਼ਟਰੀ ਮਸ਼ਹੂਰ ਹਸਤੀਆਂ ਅਤੇ ਸੰਸਥਾਵਾਂ ਨੇ ਟਵੀਟ ਕਰ ਦਿੱਤਾ ਹੈ। ਰਿਹਾਨਾ ਦੇ ਟਵੀਟ ਤੋਂ ਬਾਅਦ ਅੰਤਰਰਾਸ਼ਟਰੀ ਸੰਸਥਾਵਾਂ ਜਿਵੇਂ ਹਿਊਮਨ ਰਾਈਟਸ ਵਾਚ, ਅੰਤਰਰਾਸ਼ਟਰੀ ਇੰਟਰਨੈਟ ਅਧਿਕਾਰਾਂ ਨਾਲ ਜੁੜੀ ਸੰਸਥਾ, ਅਮਰੀਕੀ ਮਾਡਲ ਅਮਾਂਡਾ ਸੇਰਨੀ ਸਣੇ ਕਈ ਪ੍ਰਮੁੱਖ ਸੰਸਥਾਵਾਂ ਅਤੇ ਮਸ਼ਹੂਰ ਹਸਤੀਆਂ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਹੈ।

ਇਹ ਵੀ ਦੇਖੋ: ਭਾਜਪਾ ਦੇ IT ਸੈੱਲ ‘ਚ ਕੰਮ ਕਰ ਚੁੱਕੀ ਰਾਣੀ ਚਹਿਲ ਆਈ ਕੈਮਰੇ ਸਾਹਮਣੇ, ਕੀਤੇ ਵੱਡੇ ਖੁਲਾਸੇ, ਸੁਣਨ ਵਾਲੀਆਂ ਨੇ ਗੱਲਾਂ

The post ਰਿਹਾਨਾ ਦੇ ਟਵੀਟ ਨਾਲ International Forum ‘ਤੇ ਛਾਇਆ ਕਿਸਾਨਾਂ ਦਾ ਮੁੱਦਾ, ਸਮਰਥਨ ‘ਚ ਉਤਰੀਆਂ Hollywood ਦੀਆਂ ਮਸ਼ਹੂਰ ਹਸਤੀਆਂ appeared first on Daily Post Punjabi.



source https://dailypost.in/news/international/climate-activist-greta-thunberg/
Previous Post Next Post

Contact Form