IND vs ENG: ਮੋਟੇਰਾ ਦੀ ਨਵੀਂ ਪਿੱਚ ‘ਤੇ ਗੁਲਾਬੀ ਜੰਗ, ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਸ਼ੁਰੂ ਹੋਵੇਗਾ ਤੀਜਾ ਟੈਸਟ ਮੈਚ

India vs England 3rd test match: ਪਿਛਲੇ ਮੈਚ ਵਿੱਚ ਵੱਡੀ ਜਿੱਤ ਦੇ ਬਾਵਜੂਦ ਭਾਰਤ ਨੂੰ ਮੋਟੇਰਾ ਦੀ ਨਵੀਂ ਪਿੱਚ ‘ਤੇ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਡੇਅ-ਨਾਈਟ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਮੁਸੀਬਤ ਵਿੱਚ ਪਾਉਣ ਲਈ ਗੁਲਾਬੀ ਗੇਂਦ ਨਾਲ ਜੁੜੇ ਸਵਾਲਾਂ ਦਾ ਉਚਿਤ ਹੱਲ ਕੱਢਣਾ ਪਵੇਗਾ। ਸਰਦਾਰ ਪਟੇਲ ਸਟੇਡੀਅਮ ਦਾ ਨਵੀਨੀਕਰਨ ਕੀਤਾ ਗਿਆ ਸੀ ਅਤੇ ਹੁਣ ਇਹ ਵਿਸ਼ਾਲ ਦਿਖਾਈ ਦੇ ਰਿਹਾ ਹੈ ਪਰ ਇੱਥੇ ਲੰਬੇ ਸਮੇਂ ਤੋਂ ਬਾਅਦ ਟੈਸਟ ਮੈਚ ਹੋ ਰਿਹਾ ਹੈ ਅਤੇ ਇਸ ਲਈ ਵਿਰਾਟ ਕੋਹਲੀ ਦੀ ਟੀਮ ਨੂੰ ਬਹੁਤ ਜ਼ਿਆਦਾ ਲਾਭ ਦੀ ਉਮੀਦ ਨਹੀਂ ਹੋਵੇਗੀ।

India vs England 3rd test match
India vs England 3rd test match

ਭਾਰਤ ਚਾਹੇਗਾ ਹੈ ਕਿ ਪਿੱਚ ਨਾਲ ਸਪਿਨਰਾਂ ਨੂੰ ਮਦਦ ਮਿਲੇ ਤਾਂ ਜੋ ਉਹ 2-1 ਦੀ ਬੜ੍ਹਤ ਬਣਾ ਸਕੇ, ਪਰ ਪਿੱਚ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੋਵੇਗਾ, ਇਹ ਵੇਖਣਾ ਬਾਕੀ ਹੈ। ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਪਿੱਚ ਬਾਰੇ ਟੀਮ ਦੀ ਰਾਏ ਸਪੱਸ਼ਟ ਕੀਤੀ ਸੀ । ਉਹ ਇੱਕ ਅਜਿਹੀ ਪਿੱਚ ਚਾਹੁੰਦੇ ਹਨ ਜਿਸ ਨਾਲ ਅਸ਼ਵਿਨ ਅਤੇ ਅਕਸ਼ਰ ਪਟੇਲ ਵਰਗੇ ਸਪਿੰਨਰਾਂ ਨੂੰ ਮਦਦ ਮਿਲੇ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਜੋਅ ਰੂਟ ਹੈਂਡਿਗਲੇ ਜਾਂ ਓਲਡ ਟ੍ਰੈਫੋਰਡ ਵਿਖੇ ਘਾਹ ਵਾਲੀਆਂ ਪਿੱਚਾਂ ਨੂੰ ਤਰਜੀਹ ਦਿੰਦੇ ਹਨ। ਭਾਰਤੀ ਤੇਜ਼ ਗੇਂਦਬਾਜ਼ ਇਸ਼ਾਂਤ ਨੇ ਕਿਹਾ, “ਅਸੀਂ ਇਹ ਟੈਸਟ ਗੁਲਾਬੀ ਗੇਂਦ ਨਾਲ ਖੇਡ ਰਹੇ ਹਾਂ ਇਸ ਲਈ ਸਾਨੂੰ ਉਨ੍ਹਾਂ ‘ਤੇ ਕਾਬੂ ਪਾਉਣ ਦਾ ਪਤਾ ਨਹੀਂ ਹੈ।” ਜਦੋਂਕਿ ਇੰਗਲੈਂਡ ਦੇ ਤਜਰਬੇਕਾਰ ਗੇਂਦਬਾਜ਼ ਐਂਡਰਸਨ ਦਾ ਮੰਨਣਾ ਹੈ ਕਿ ਮੈਚ ਦੀ ਸ਼ੁਰੂਆਤ ਦੇ ਸਮੇਂ ਉਨ੍ਹਾਂ ਸਾਹਮਣੇ ਉਸੇ ਤਰ੍ਹਾਂ ਦੀ ਵਿਕਟ ਹੋਵੇਗੀ ਜਿਵੇਂ ਕਿ ਚੇਪਕ ਵਿੱਚ ਸੀ।

India vs England 3rd test match
India vs England 3rd test match

ਜੇਕਰ ਇੱਥੇ ਭਾਰਤੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਉਮੇਸ਼ ਯਾਦਵ ਤੰਦਰੁਸਤੀ ਪ੍ਰੀਖਣ ਵਿੱਚ ਸਫਲ ਰਹੇ ਹਨ ਅਤੇ ਇਹ ਭਾਰਤ ਲਈ ਚੰਗੀ ਖਬਰ ਹੈ । ਅਜਿਹੀ ਸਥਿਤੀ ਵਿੱਚ ਕੁਲਦੀਪ ਯਾਦਵ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕੀਤਾ ਜਾ ਸਕਦਾ ਹੈ। ਉਮੇਸ਼ ਅਤੇ ਇਸ਼ਾਂਤ ਨੇ ਕੋਲਕਾਤਾ ਵਿੱਚ ਖੇਡੇ ਗਏ ਪਹਿਲੇ ਡੇਅ-ਨਾਈਟ ਟੈਸਟ ਮੈਚ ਵਿੱਚ ਬੰਗਲਾਦੇਸ਼ ਨੂੰ ਛੇ ਸੈਸ਼ਨਾਂ ਵਿੱਚ ਦੋ ਵਾਰ ਹਰਾ ਦਿੱਤਾ ਸੀ। ਪਰ ਇੰਗਲੈਂਡ ਕੋਲ ਜੋ ਰੂਟ, ਬੇਨ ਸਟੋਕਸ, ਜੌਨੀ ਬੇਅਰਸਟੋ ਵਰਗੇ ਖਿਡਾਰੀ ਹਨ ਜੋ ਇੱਕ ਸਖਤ ਚੁਣੌਤੀ ਬਣਨਗੇ। ਹਾਰਦਿਕ ਪਾਂਡਿਆ ਨੂੰ ਗੇਂਦਬਾਜ਼ਾਂ ਦੇ ਕੰਮ ਦਾ ਭਾਰ ਘਟਾਉਣ ਲਈ ਟੈਸਟ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ ਪਰ ਇਹ ਪੱਕਾ ਨਹੀਂ ਹੈ ਕਿ ਟੀਮ ਉਨ੍ਹਾਂ ਨੂੰ ਟੈਸਟ ਮੈਚ ਲਈ ਤਿਆਰ ਮੰਨ ਰਹੀ ਹੈ ਜਾਂ ਨਹੀਂ।

India vs England 3rd test match
India vs England 3rd test match

ਉੱਥੇ ਹੀ ਦੂਜੇ ਪਾਸੇ ਇੰਗਲੈਂਡ ਦੀ ਰੋਟੇਸ਼ਨ ਪਾਲਿਸੀ ਕਾਰਨ ਮੋਇਨ ਅਲੀ ਵਿਦੇਸ਼ ਵਾਪਸ ਚਲੇ ਗਏ ਹਨ ਅਤੇ ਅਜਿਹੇ ਵਿੱਚ ਡੋਮ ਬੇਸ ਨੂੰ ਜੈਕ ਲੀਚ ਦੇ ਨਾਲ ਸਪਿਨ ਵਿਭਾਗ ਵਿੱਚ  ਸ਼ਾਮਿਲ ਕੀਤਾ ਜਾ ਸਕਦਾ ਹੈ। ਪਰ ਇਹ ਨਿਸ਼ਚਤ ਨਹੀਂ ਹੈ ਕਿ ਐਂਡਰਸਨ ਅਤੇ ਜੋਫਰਾ ਆਰਚਰ ਨਾਲ ਖੇਡਦੇ ਹੋਏ ਸਟੂਅਰਟ ਬ੍ਰਾਡ ਜਾਂ ਮਾਰਕ ਵੁੱਡ ਨੂੰ ਪਲੇਇੰਗ ਇਲੈਵਨ ਵਿੱਚ ਜਗ੍ਹਾ ਮਿਲੇਗੀ ਜਾਂ ਨਹੀਂ। ਇਸ ਤੋਂ ਇਲਾਵਾ ਪ੍ਰਤਿਭਾਵਾਨ ਬੱਲੇਬਾਜ਼ ਜੈਕ ਕਰੋਲੀ ਨੂੰ ਰੋਰੀ ਬਰਨਜ਼ ਦੀ ਜਗ੍ਹਾ ਪਲੇਇੰਗ ਇਲੈਵਨ ਵਿੱਚ ਬਰਕਰਾਰ ਰੱਖਿਆ ਜਾ ਸਕਦਾ ਹੈ ਜਦਕਿ ਜੌਨ ਲਾਰੈਂਸ ਬੇਅਰਸਟੋ ਤੀਜੇ ਨੰਬਰ ‘ਤੇ ਡੈਨ ਲਾਰੇਂਸ ਦੀ ਜਗ੍ਹਾ ਲੈਣਗੇ।

India vs England 3rd test match

ਟੀਮਾਂ ਇਸ ਤਰ੍ਹਾਂ ਹਨ:
ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ), ਕੇਐਲ ਰਾਹੁਲ, ਹਾਰਦਿਕ ਪਾਂਡਿਆ, ਰਿਸ਼ਭ ਪੰਤ (ਵਿਕਟਕੀਪਰ), ਰਿਧੀਮਾਨ ਸਾਹਾ (ਵਿਕਟਕੀਪਰ), ਆਰ ਅਸ਼ਵਿਨ , ਕੁਲਦੀਪ ਯਾਦਵ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ / ਉਮੇਸ਼ ਯਾਦਵ।

ਇੰਗਲੈਂਡ: ਜੋਅ ਰੂਟ (ਕਪਤਾਨ), ਜੇਮਜ਼ ਐਂਡਰਸਨ, ਜੋਫਰਾ ਆਰਚਰ, ਜੌਨੀ ਬੇਅਰਸਟੋ, ਡੋਮ ਬੇਸ, ਸਟੂਅਰਟ ਬ੍ਰਾਡ, ਰੋਰੀ ਬਰਨਜ਼, ਜੈਕ ਕ੍ਰੈਲੀ, ਬੇਨ ਫੌਕਸ, ਡੈਨ ਲਾਰੇਂਸ, ਜੈਕ ਲੀਚ, ਓਲੀ ਪੋਪ, ਡੋਮ ਸਿਬੀਲੀ, ਬੇਨ ਸਟੋਕਸ, ਓਲੀ ਸਟੋਨ, ਕ੍ਰਿਸ ਵੋਕਸ, ਮਾਰਕ ਵੁੱਡ। 

ਇਹ ਵੀ ਦੇਖੋ: ਅੱਧੀ ਰਾਤ ਅੰਮ੍ਰਿਤਸਰ ਦੀ ਮਾਲ ਮੰਡੀ ਦੇ ਸਰਕਾਰੀ ਕੁਆਟਰਾਂ ‘ਚ ਪੁਲਿਸ ਨੇ ਮਾਰੀ ਰੇਡ, LIVE ਤਸਵੀਰਾਂ ਦੇਖੋ ਕੀ ਮਿਲਿਆ!

The post IND vs ENG: ਮੋਟੇਰਾ ਦੀ ਨਵੀਂ ਪਿੱਚ ‘ਤੇ ਗੁਲਾਬੀ ਜੰਗ, ਭਾਰਤ ਤੇ ਇੰਗਲੈਂਡ ਵਿਚਾਲੇ ਅੱਜ ਸ਼ੁਰੂ ਹੋਵੇਗਾ ਤੀਜਾ ਟੈਸਟ ਮੈਚ appeared first on Daily Post Punjabi.



source https://dailypost.in/news/sports/india-vs-england-3rd-test-match/
Previous Post Next Post

Contact Form