ਗੁਜਰਾਤ ‘ਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਅੱਜ, ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਾਉਣਗੇ ਵੋਟ

Gujarat civic polls 2021: ਗੁਜਰਾਤ ਵਿੱਚ ਸਥਾਨਕ ਨਗਰ ਨਿਗਮ ਦੀਆਂ ਚੋਣਾਂ ਲਈ ਅੱਜ ਐਤਵਾਰ ਨੂੰ ਵੋਟਾਂ ਪਾਈਆਂ ਜਾਣਗੀਆਂ । ਕੇਂਦਰੀ ਗ੍ਰਹਿ ਮੰਤਰੀ ਅਤੇ ਬੀਜੇਪੀ ਆਗੂ ਅਮਿਤ ਸ਼ਾਹ ਵੀ ਵੋਟ ਪਾਉਣ ਲਈ ਅਹਿਮਦਾਬਾਦ ਪਹੁੰਚਣਗੇ ਅਤੇ ਵੋਟ ਪਾਉਣਗੇ ਤਾਂ ਉੱਥੇ ਹੀ ਕੋਰੋਨਾ ਪੀੜਤ ਮੁੱਖ ਮੰਤਰੀ ਵਿਜੈ ਰੁਪਾਨੀ PPE ਕਿੱਟ ਪਾ ਕੇ ਵੋਟ ਪਾਉਣਗੇ।

Gujarat civic polls 2021
Gujarat civic polls 2021

ਦਰਅਸਲ, ਸੂਬੇ ਵਿੱਚ ਅੱਜ 6 ਨਗਰ ਨਿਗਮਾਂ ਅਹਿਮਦਾਬਾਦ, ਰਾਜਕੋਟ, ਵਡੋਦਰਾ, ਸੂਰਤ, ਭਾਵਨਗਰ ਅਤੇ ਜਾਮਨਗਰ ਵਿੱਚ ਵੋਟਾਂ ਪੈਣਗੀਆਂ, ਜਿਸ ਦੇ ਲਈ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ । ਅੱਜ ਸਵੇਰੇ ਕਰੀਬ 7 ਵਜੇ ਵੋਟਿੰਗ ਸ਼ੁਰੂ ਹੋ ਜਾਵੇਗੀ । ਅਹਿਮਦਾਬਾਦ ਨਗਰ ਨਿਗਮ ਵਿੱਚ ਵੋਟਿੰਗ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼ਨੀਵਾਰ ਦੇਰ ਰਾਤ ਅਹਿਮਦਾਬਾਦ ਪਹੁੰਚੇ ।

Gujarat civic polls 2021
Gujarat civic polls 2021

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਹਿਮਦਾਬਾਦ ਨਗਰ ਨਿਗਮ ਦੇ ਮਤਦਾਤਾ ਹਨ, ਪਰ ਹੁਣ ਤੱਕ ਉਨ੍ਹਾਂ ਦੇ ਵੋਟ ਦੇਣ ਲਈ ਆਉਣ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਹੈ । ਤਾਂ ਉੱਥੇ ਹੀ ਕੋਰੋਨਾ ਕਾਲ ਵਿੱਚ ਹੋਣ ਵਾਲੀ ਇਸ ਵੋਟਿੰਗ ਵਿੱਚ ਮੁੱਖ ਮੰਤਰੀ ਵਿਜੈ ਰੁਪਾਨੀ ਵੀ ਵੋਟਿੰਗ ਕਰਨਗੇ, ਪਰ ਚੋਣ ਕਮਿਸ਼ਨ ਦੀ ਗਾਈਡਲਾਈਨ ਅਨੁਸਾਰ ਮੁੱਖ ਮੰਤਰੀ ਸ਼ਾਮ 5 ਵਜੇ ਤੋਂ ਬਾਅਦ ਰਾਜਕੋਟ ਵਿੱਚ ਵੋਟ ਪਾਉਣ ਲਈ ਪਹੁੰਚਣਗੇ।

Gujarat civic polls 2021

ਦੱਸ ਦੇਈਏ ਕਿ ਵੋਟਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਐਤਵਾਰ ਸਵੇਰੇ ਕੋਰੋਨਾ ਟੈਸਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਹ ਐਂਬੂਲੈਂਸ ਰਾਹੀਂ ਰਾਜਕੋਟ ਪਹੁੰਚਣਗੇ ਤੇ ਵੋਟ ਪਾਉਣਗੇ । ਅਹਿਮਦਾਬਾਦ, ਵਡੋਦਰਾ, ਰਾਜਕੋਟ, ਸੂਰਤ, ਜਾਮਨਗਰ ਅਤੇ ਭਾਵਨਗਰ ਸਮੇਤ ਕੁੱਲ 6 ਨਗਰ ਨਿਗਮਾਂ ਵਿੱਚ 576 ਵਾਰਡ ਹਨ, ਜਦੋਂ ਕਿ ਇਨ੍ਹਾਂ 6 ਨਗਰ ਨਿਗਮਾਂ ਵਿੱਚ 1,14,67,358 ਵੋਟਰ ਹਨ। 

ਇਹ ਵੀ ਦੇਖੋ: ਸਰਕਾਰ ਦੀ ਡੀਵਾਈਡ ਐਂਡ ਰੂਲ ਪੋਲਿਸੀ ਦੀਆਂ ਉੱਡਣਗੀਆਂ ਧੱਜੀਆਂ ਜੇ ਲੋਕੀ ਮੰਨ ਲੈਣ ਇਸ ਬੰਦੇ ਦੀਆਂ ਗੱਲਾਂ

The post ਗੁਜਰਾਤ ‘ਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਅੱਜ, ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪਾਉਣਗੇ ਵੋਟ appeared first on Daily Post Punjabi.



Previous Post Next Post

Contact Form