ਦੇਸ਼ ‘ਚ ਭੁੱਖ ਨਾਲ ਨਹੀਂ ਤੈਅ ਹੋਣਗੀਆਂ ਕੀਮਤਾਂ, ਇਸਦਾ ਵਪਾਰ ਕਰਨ ਵਾਲਿਆਂ ਨੂੰ ਬਾਹਰ ਕੱਢਾਂਗੇ: ਰਾਕੇਸ਼ ਟਿਕੈਤ

Rakesh Tikait says prices will not: ਪ੍ਰਧਾਨਮੰਤਰੀ ਮੋਦੀ ਦੇ ਭਾਸ਼ਣ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕਟ ਨੇ ਪ੍ਰਤੀਕਿਰਿਆ ਦਿੱਤੀ ਹੈ। ਪੀਐੱਮ ਮੋਦੀ ਦੇ ਭਾਸ਼ਣ ਦਾ ਜਵਾਬ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ, “ਦੇਸ਼ ਵਿੱਚ ਭੁੱਖ ‘ਤੇ ਕੋਈ ਵਪਾਰ ਨਹੀਂ ਹੋਵੇਗਾ। ਭੁੱਖ ਜਿੰਨੀ ਲੱਗੇਗੀ ਅਨਾਜ ਦੀ ਕੀਮਤ ਉਨ੍ਹੀ ਹੋਵੇਗੀ। ਭੁੱਖ ਨਾਲ ਵਪਾਰ ਕਰਨ ਵਾਲੇ ਨੂੰ ਬਾਹਰ ਕੱਢ ਦਿੱਤਾ ਜਾਵੇਗਾ । ਜਿਵੇਂ ਵਾਹਨਾਂ ਦੀਆਂ ਟਿਕਟਾਂ ਦੀ ਕੀਮਤ ਦਿਨ ਵਿੱਚ ਤਿੰਨ ਤੋਂ ਚਾਰ ਵਾਰ ਬਦਲਦੀ ਹੈ, ਉਸੇ ਤਰ੍ਹਾਂ ਫਸਲਾਂ ਦੀ ਕੀਮਤ ਨਿਰਧਾਰਤ ਨਹੀਂ ਕੀਤੀ ਜਾ ਸਕਦੀ।”

Rakesh Tikait says prices will not
Rakesh Tikait says prices will not

ਇਸ ਤੋਂ ਅੱਗੇ ਟਿਕੈਤ ਨੇ ਕਿਹਾ ਕਿ ਇਹ ਕਾਨੂੰਨ ਕਿਸੇ ਵੀ ਕਿਸਾਨ ਨੂੰ ਪੁੱਛ ਕੇ ਨਹੀਂ ਬਣਾਇਆ ਗਿਆ ਹੈ। ਅਸੀਂ ਸਰਕਾਰ ਤੋਂ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇ। ਟਿਕੈਤ ਨੇ ਕਿਸਾਨ ਅੰਦੋਲਨ ਨੂੰ ਜਾਤੀ ਅਤੇ ਧਰਮ ਦੇ ਅਧਾਰ ‘ਤੇ ਵੰਡਣ ਦੀਆਂ ਕੋਸ਼ਿਸ਼ਾਂ ਦੀ ਵੀ ਨਿੰਦਾ ਕੀਤੀ । ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਪਹਿਲਾਂ ਪੰਜਾਬ ਦੇ ਮੁੱਦੇ ਵਜੋਂ ਦਰਸਾਇਆ ਗਿਆ ਸੀ। ਇਹ ਫਿਰ ਇੱਕ ਸਿੱਖ ਅਤੇ ਫਿਰ ਜਾਟ ਮੁੱਦੇ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਦੇਸ਼ ਦੇ ਕਿਸਾਨ ਇਕਜੁੱਟ ਹਨ। ਕੋਈ ਵੀ ਕਿਸਾਨ ਵੱਡਾ ਜਾਂ ਛੋਟਾ ਨਹੀਂ ਹੈ। ਇਹ ਮੁਹਿੰਮ ਸਾਰੇ ਕਿਸਾਨਾਂ ਲਈ ਹੈ।

Rakesh Tikait says prices will not
Rakesh Tikait says prices will not

ਇਸ ਤੋਂ ਇਲਾਵਾ ਟਿਕੈਤ ਨੇ ਦਾਅਵਾ ਕੀਤਾ ਕਿ ਸਰਕਾਰ ਦੁੱਧ ਦੇ ਆਯਾਤ ਬਾਰੇ ਨੀਤੀ ਲੈ ਕੇ ਆ ਰਹੀ ਹੈ ਅਤੇ ਵਿਦੇਸ਼ਾ ਤੋਂ ਵੱਡੀ ਮਾਤਰਾ ਵਿੱਚ ਦੁੱਧ ਦਾ ਆਯਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ਕੀਮਤ ਵਧੇਰੇ ਹੈ ਅਤੇ ਦੇਸ਼ ਵਿੱਚ ਦੁੱਧ ਦੀ ਵਿਕਰੀ ਦਰ ਘੱਟ ਹੈ। ਉਨ੍ਹਾਂ ਦੇਸ਼ ਵਿੱਚ ਡੇਅਰੀ ਅਤੇ ਦੁੱਧ ਦੀ ਸਪਲਾਈ ਵਿੱਚ ਲੱਗੇ ਲੋਕਾਂ ਦੇ ਹਿੱਤਾਂ ਦੀ ਰਾਖੀ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਅਜਿਹੇ ਉਤਪਾਦਾਂ ਦੀ ਆਯਾਤ ਬਾਰੇ ਸਰਕਾਰ ਦੀ ਨਵੀਂ ਨੀਤੀ ਲਾਗੂ ਹੋਣ ਨਾਲ ਭਾਈਚਾਰੇ ਦੀ ਰੋਜ਼ੀ-ਰੋਟੀ ਨੂੰ ਖ਼ਤਰਾ ਹੋ ਸਕਦਾ ਹੈ।

Rakesh Tikait says prices will not

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੇ ਬਿਆਨ ‘ਤੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਅਭਿਮਨਿਉ ਕੋਹਾੜ ਨੇ ਕਿਹਾ, “ਜੇਕਰ ਸਰਕਾਰ ਦਾਅਵਾ ਕਰ ਰਹੀ ਹੈ ਕਿ ਐਮਐਸਪੀ ਬਣੀ ਰਹੇਗੀ ਤਾਂ ਫਿਰ ਇਸਨੂੰ ਕਾਨੂੰਨੀ ਗਰੰਟੀ ਕਿਉਂ ਨਹੀਂ ਦੇ ਰਹੀ।” ਕਿਸਾਨ ਯੂਨੀਅਨਾਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ, ਪਰ ਇਸ ਦਾ  ਸੱਦਾ ਮਿਲਣਾ ਚਾਹੀਦਾ ਹੈ। ਕੋਈ ਵੀ ਮਸਲਾ ਸਹੀ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਦੇਖੋ: ਟਿਕੈਤ ਦਾ ਪਰਿਵਾਰ ਪਹਿਲੀ ਵਾਰ ਆਇਆ ਕੈਮਰੇ ਸਾਹਮਣੇ Exclusive, ਸੁਣੋ ਪਤਨੀ, ਬੇਟੀ, ਨੂੰਹ ਨੇ ਕੀ ਕਿਹਾ LIVE

The post ਦੇਸ਼ ‘ਚ ਭੁੱਖ ਨਾਲ ਨਹੀਂ ਤੈਅ ਹੋਣਗੀਆਂ ਕੀਮਤਾਂ, ਇਸਦਾ ਵਪਾਰ ਕਰਨ ਵਾਲਿਆਂ ਨੂੰ ਬਾਹਰ ਕੱਢਾਂਗੇ: ਰਾਕੇਸ਼ ਟਿਕੈਤ appeared first on Daily Post Punjabi.



Previous Post Next Post

Contact Form