ਕਰੀਨਾ ਕਪੂਰ ਨੇ ਐਕਸ ਬੁਆਏ ਫਰੈਂਡ ਸ਼ਾਹਿਦ ਕਪੂਰ ਨੂੰ ਕੁਝ ਇਸ ਤਰ੍ਹਾਂ ਕੀਤਾ ਵਿਸ਼, ਹਰ ਪਾਸੇ ਚਰਚੇ ਹੋ ਗਏ ਸ਼ੁਰੂ

kareena birthday wish ex boyfriend:ਬੀਤੇ 25 ਫਰਵਰੀ ਨੂੰ ਸ਼ਾਹਿਦ ਕਪੂਰ ਨੇ ਆਪਣਾ ਜਨਮ ਦਿਨ ਮਨਾਇਆ ਹੈ । ਇਸ ਸਭ ਦੇ ਚਲਦੇ ਬਾਲੀਵੁੱਡ ਦੇ ਸਿਤਾਰਿਆਂ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਆਪਣੇ ਆਪਣੇ ਤਰੀਕੇ ਨਾਲ ਵਿਸ਼ ਕੀਤਾ । ਪਰ ਇਸ ਸਭ ਦੇ ਚਲਦੇ ਇੱਕ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ।ਸ਼ਾਹਿਦ ਦੇ ਜਨਮ ਦਿਨ ਤੇ ਉਹਨਾਂ ਦੀ ਗਰਲਫਰੈਂਡ ਰਹਿ ਚੁੱਕੀ ਕਰੀਨਾ ਕਪੂਰ ਨੇ ਵੀ ਸ਼ਾਹਿਦ ਨੂੰ ਜਨਮ ਦਿਨ ਦੀ ਵਧਾਈ ਦਿੱਤੀ । ਜਿਸ ਤੋਂ ਬਾਅਦ ਇਹ ਜੋੜੀ ਫਿਰ ਸੁਰਖੀਆਂ ਵਿੱਚ ਆ ਗਈ । ਕਰੀਨਾ ਕਪੂਰ ਨੇ ਫ਼ਿਲਮ ਜਬ ਵੀ ਮੇਟ ਦੀ ਇੱਕ ਤਸਵੀਰ ਸਾਂਝੀ ਕਰਕੇ ਲਿਖਿਆ ‘ਹੈਪੀ ਬਰਥਡੇ ਆਦਿਤਿਆ ਕਸ਼ਯਪ, ਤੂੰ ਆਪਣੇ ਪਿਆਰੇ ਜਿਹੇ ਪਰਿਵਾਰ ਨਾਲ ਆਪਣਾ ਇਹ ਦਿਨ ਚੰਗੀ ਤਰ੍ਹਾਂ ਬਿਤਾਓ’।ਇਸ ਪੋਸਟ ਨੂੰ ਸ਼ਾਹਿਦ ਕਪੂਰ ਨੂੰ ਵੀ ਟੈਗ ਕੀਤਾ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫ਼ਿਲਮ ਵਿੱਚ ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਨਜ਼ਰ ਆਏ ਸਨ ।

ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।ਉਂਝ ਤੁਹਾਨੂੰ ਦੱਸ ਦੇਈਏ ਕਿ ਜਿਹੜੇ ਅਕਾਊਂਟ ਤੋਂ ਸ਼ਾਹਿਦ ਕਪੂਰ ਨੂੰ ਵਿਸ਼ ਕੀਤਾ ਹੈ। ਉਹ ਕਰੀਨਾ ਦਾ ਇੰਸਟਾਗ੍ਰਾਮ ਫੈਨ ਅਕਾਊਂਟ ਹੈ। ਜਿਸ ਤੇ 5.4 ਮਿਲੀਅਨ ਫੋਲੋਵਰਸ ਹਨ। ਇਸ ਪੋਸਟ ਤੇ 1 ਲੱਖ ਤੋਂ ਜਿਆਦਾ ਲਾਈਕਸ ਆ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਇੱਕ ਦੌਰ ਸੀ ਜਦੋਂ ਬਾਲੀਵੁੱਡ ਗਲਿਆਰਾਂ ਤੇ ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਦੇ ਪਿਆਰ ਦੇ ਕਿੱਸੇ ਸੁਣਨ ਨੂੰ ਮਿਲਦੇ ਸਨ। ਪਰ ਬ੍ਰੇਕਅਪ ਹੋਣ ਤੋਂ ਬਾਅਦ  ਦੋਹਾਂ ਨੂੰ ਇੱਕ ਵਾਰ ਫਿਰ ਉਡਤਾ ਪੰਜਾਬ ਵਿੱਚ ਦੇਖਿਆ ਗਿਆ ਸੀ। ਖੈਰ ਅੱਜ ਦੋਵੈਂ ਹੀ ਆਪਣੀ ਲਾਈਫ ਵਿੱਚ ਅੱਗੇ ਵੱਧ ਚੁੱਕੇ ਹਨ।

 ਜਿੱਥੇ ਕਰੀਨਾ ਕਪੂਰ ਖਾਨ ਨੇ ਸੈਫ ਅਲੀ ਖਾਨ ਨਾਲ ਵਿਆਹ ਕਰਵਾਇਆ ਤਾਂ ਸ਼ਾਹਿਦ ਕਪੂਰ ਨੇ ਮੀਰਾ ਰਾਜਪੂਤ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਓਥੇ ਹੀ ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਖਾਨ ਹਾਲ ਹੀ ਵਿੱਚ ਇੱਕ ਵਾਰ ਫਿਰ ਮਾਂ ਬਣੀ ਹੈ. ਉਸ ਨੂੰ ਇੱਕ ਵਾਰ ਪ੍ਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਅਤੇ ਤੈਮੂਰ ਉਸ ਉਸ ਦਾ ਛੋਟਾ ਭਰਾ ਮਿਲ ਗਿਆ ਹੈ। ਓਥੇ ਹੀ ਪਿਛਲੇ ਸਾਲ ਕਰੀਨਾ ਕਪੂਰ ਖਾਨ ਨੇ ਆਪਣੇ ਸੋਸ਼ਲ ਅਕਾਊਂਟ ਤੇ ਅਤੇ ਸੈਫ ਅਲੀ ਖਾਨ ਨੇ ਮੀਡਿਆ ਦੇ ਸਾਮਣੇ ਗੱਲ ਰਾਖੀ ਸੀ ਕਿ ਓਹਨਾ ਦੇ ਘਰ ਇੱਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ।

The post ਕਰੀਨਾ ਕਪੂਰ ਨੇ ਐਕਸ ਬੁਆਏ ਫਰੈਂਡ ਸ਼ਾਹਿਦ ਕਪੂਰ ਨੂੰ ਕੁਝ ਇਸ ਤਰ੍ਹਾਂ ਕੀਤਾ ਵਿਸ਼, ਹਰ ਪਾਸੇ ਚਰਚੇ ਹੋ ਗਏ ਸ਼ੁਰੂ appeared first on Daily Post Punjabi.



Previous Post Next Post

Contact Form