Kangna Ranaut About Sikhs : ਕੰਗਨਾ ਰਣੌਤ ਪਿਛਲੇ ਕਾਫੀ ਸਮੇ ਤੋਂ ਕਿਸਾਨੀ ਅੰਦੋਲਨ ਦਾ ਵਿਰੋਧ ਕਰ ਰਹੀ ਸੀ। ਆਏ ਦਿਨ ਕਿਸਾਨੀ ਅੰਦੋਲਨ ਤੇ ਕੰਗਨਾ ਵੱਲੋ ਕੋਈ ਨਾ ਕੋਈ ਟਵੀਟ ਜਰੂਰ ਕੀਤੀ ਜਾਂਦੀ ਹੈ। ਇੰਨਾਂ ਟਵੀਟ ਕਰਕੇ ਹੀ ਕਈ ਬ੍ਰੈਂਡਜ ਵੀ ਗਵਾ ਚੁਕੀ ਹੈ। ਇਸੀ ਵਿੱਚ ਕੰਗਨਾ ਵੱਲੋ ਇੱਕ ਟਵੀਟ ਕੀਤਾ ਗਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਟਵੀਟ ਨੂੰ ਦੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਕੰਗਨਾ ਰਣੌਤ ਦਾ ਨਜਰਿਆ ਬਦਲ ਰਿਹਾ ਹੈ।
ਕੰਗਨਾ ਰਣੌਤ ਨੇ ਆਪਣੇ ਟਵਿਟਰ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ। ਉਸ ਵਿੱਚ ਸਿੱਖਾ ਵਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੇ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਦਾ ਵਿਰੋਧ ਕਰ ਰਹੇ ਹਨ ਉਹ ਗ਼ਲਤ ਕਰ ਰਹੇ ਹਨ। ਉਸਦੇ ਵਿੱਚ ਉਸ ਵਿਅਕਤੀ ਨੇ ਕਿਹਾ ਕਿ ਜਿਹੜੇ ਅਸਲ ਕਿਸਾਨ ਹਨ ਓਹਨਾ ਨੂੰ ਸਰਕਾਰ ਵਲੋਂ ਪਾਸ ਕੀਤੇ ਗਏ ਕਾਨੂੰਨਾਂ ਦੀ ਕਾਪੀ ਦੇ ਦੇਣੀ ਚਾਹੀਦੀ ਹੈ ਤਾ ਕਿ ਕਿਸਾਨ ਹਨੇਰੇ ਵਿੱਚ ਨਾ ਰਹਿਣ।
ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੰਗਨਾ ਨੇ ਲਿਖਿਆ ਕਿ – ਮੇਰੀ ਸਾਰੇ ਰਾਸ਼ਟਰਵਾਦੀ ਸਿੱਖ ਵੀਰਾਂ ਨੂੰ ਬੇਨਤੀ ਹੈ ਕੀ ਤੁਸੀ ਸਾਰੇ ਭਾਰਤ ਦੀ ਆਂ ਤੇ ਸ਼ਾਨ ਹੋ। ਕੁੱਝ ਅੱਤਵਾਦੀ ਲੋਕਾਂ ਨੂੰ ਇਹਨਾਂ ਸਭ ਚੀਜ਼ਾਂ ਨੂੰ ਖ਼ਰਾਬ ਨਾ ਕਰਨ ਦਿਓ। ਰਾਜਪੂਤਾਂ ਵਾਂਗ ਸਿੱਖ ਵੀ ਹਿੰਦੂ ਯੋਧਾ ਹਨ। ਗੱਲ ਕਰੋ ਤਾ ਜੋੜਣ ਦੀ ਤੋੜਾਂ ਦੀ ਨਹੀਂ। ਦੱਸ ਦੇਈਏ ਕਿ ਇਥੇ ਕੰਗਨਾ ਨੇ ਸਿੱਖਾਂ ਨੂੰ ਹਿੰਦੂ ਯੋਧਾ ਵੀ ਦੱਸਿਆ ਹੈ। ਖੇਤੀ ਕਾਨੂੰਨਾਂ ਦੇ ਖਿੱਲਫ਼ ਤਾ ਉਹ ਸ਼ੁਰੂ ਤੋਂ ਹੀ ਬੋਲ ਰਹੀ ਹੈ ਤੇ ਜਿਸ ਤਰਾਂ ਟਵਿਟਰ ਤੇ ਉਸਦੀ ਦਿਲਜੀਤ ਦੋਸਾਂਝ ਨਾਲ ਬਹੁਤ ਵਾਰ ਲੜਾਈ ਹੋ ਚੁਕੀ ਹੈ।
The post ਕੰਗਨਾ ਰਣੌਤ ਦੇ ਬਦਲੇ ਤੇਵਰ , ਕਿਹਾ – ਮੇਰੇ ਸਿੱਖ ਭਰਾਵੋ ਤੁਸੀ ਸਾਡੇ ਦੇਸ਼ ਦੀ ਆਂ ਤੇ ਸ਼ਾਨ ਹੋ appeared first on Daily Post Punjabi.