punjabi singers tribute to sardool sikander:ਸੁਰਾਂ ਦੇ ਸਿਕੰਦਰ ‘ਸਰਦੂਲ ਸਿਕੰਦਰ’ ਜੋ ਕਿ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਉਨ੍ਹਾਂ ਦੀ ਮੌਤ ਦੀ ਖਬਰ ਨੇ ਹਰ ਇੱਕ ਝੰਜੋੜ ਕਰ ਰੱਖ ਦਿੱਤਾ ਹੈ। ਪੰਜਾਬੀ ਮਿਊਜ਼ਿਕ ਜਗਤ ਚ ਸੋਗ ਦੀ ਲਹਿਰ ਛਾਈ ਹੋਈ ਹੈ। ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਭਾਵੁਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ ।ਰੇਸ਼ਮ ਸਿੰਘ ਅਨਮੋਲ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਦੀ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਦੇਖ ਸਕਦੇ ਹੋਏ ਉਨ੍ਹਾਂ ਨੂੰ ਕਿਸਾਨੀ ਝੰਡੇ ਦੇ ਨਾਲ ਲਪੇਟ ਕੇ ਸ਼ਰਾਂਜਲੀ ਦਿੱਤੀ ਗਈ ਹੈ ।ਕੈਪਸ਼ਨ ‘ਚ ਰੇਸ਼ਮ ਸਿੰਘ ਅਨਮੋਲ ਨੇ ਲਿਖਿਆ ਹੈ-‘ਅਲਵਿਦਾ ਲੈਜੇਂਡ ਸਰੂਦਲ ਸਿਕੰਦਰ ਜੀ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਸੁਰਾਂ ਦੇ ਸਿਕੰਦਰ ਨੂੰ ਸ਼ਰਧਾਂਜਲੀ ਦੇ ਰਹੇ ਨੇ। ਵੱਡੀ ਗਿਣਤੀ ‘ਚ ਸਰੂਦਲ ਜੀ ਚਾਹੁਣ ਵਾਲੇ ਉਨ੍ਹਾਂ ਦੀ ਅੰਤਿਮ ਯਾਤਰਾ ‘ਚ ਸ਼ਾਮਿਲ ਹੋਏ ਸਨ।

ਰੇਸ਼ਮ ਸਿੰਘ ਅਨਮੋਲ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਦੀ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਦੇਖ ਸਕਦੇ ਹੋਏ ਉਨ੍ਹਾਂ ਨੂੰ ਕਿਸਾਨੀ ਝੰਡੇ ਦੇ ਨਾਲ ਲਪੇਟ ਕੇ ਸ਼ਰਾਂਜਲੀ ਦਿੱਤੀ ਗਈ ਹੈ ।

ਓਥੇ ਹੀ ਪੰਜਾਬੀ ਸਿੰਗਰ ਅਤੇ ਅਦਾਕਾਰ ਹਰਭਜਨ ਮਨ ਨੇ ਵੀ ਸਰਦੂਲ ਸਿਕੰਦਰ ਨੂੰ ਯਾਦ ਕਰ ਭਾਵੁਕ ਹੋ ਗਏ। ਉਹਨਾਂ ਨੇ ਸੋਸ਼ਲ ਮੀਡਿਆ ਤੇ ਪੋਸਟ ਸਾਂਝਾ ਕਰ ਓਹਨਾ ਨੂੰ ਯਾਦ ਕਰਦੇ ਹੋਏ ਲਿਖਿਆ “ਯਾਦਾਂ ਰਹਿ ਜਾਣੀਆਂ-ਕਰ ਆਏ ਆਪਣੇ ਹੱਥੀਂ ਵਿਦਾ ਦਿਲ ਦੇ ਬਾਦਸ਼ਾਹ ਤੇ ਸੁਰਾਂ ਦੇ ਸਿਕੰਦਰ ਨੂੰ 

ਜਿਸ ਸਮੇਂ ਮੇਰੀ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕਰਨ ਲਈ ਹਰਮਨ ਅਤੇ ਮੈਂ ਇੰਡੀਆ ਆਏ, ਉਸ ਸਮੇਂ ਸਰਦੂਲ ਸਿਕੰਦਰ ਭਾਅ ਜੀ ਅਤੇ ਅਮਰ ਨੂਰੀ ਜੀ ਸੁਪਰ ਸਟਾਰ ਸਨ। ਉਸ ਸਮੇਂ ਤੋਂ ਇੱਕ ਦੂਜੇ ਨਾਲ ਸਾਡੀਆਂ ਅਜਿਹੀਆਂ ਪਰਿਵਾਰਕ ਸਾਂਝਾਂ ਪਈਆਂ ਕਿ ਇੱਕ-ਦੂਜੇ ਦੀ ਹਰ ਖ਼ੁਸ਼ੀ-ਗਮੀ ਜਿਵੇਂ ਸਾਡੀ ਆਪਣੀ ਸੀ। ਜ਼ਿੰਦਗੀ ਦੇ ਉਸ ਲੰਬੇ ਸਫਰ ਦੀਆਂ ਸਾਝਾਂ ਤੇ ਆਪਣੀ ਨਵੀਂ ਆਉਣ ਵਾਲੀ ਫਿਲਮ PR ਦੀ ਸ਼ੂਟਿੰਗ ਸਮੇਂ ਦੀਆਂ ਯਾਦਾਂ ਮੁੜ ਮੁੜ ਚੇਤੇ ਆ ਰਹੀਆਂ ਹਨ।ਦੋ ਦਿਨ ਤਾਂ ਹਿੰਮਤ ਹੀ ਨਹੀ ਪਈ ਕਿ ਸਰਦੂਲ ਭਾਜੀ ਦੇ ਸੰਦੀਵੀ ਵਿਛੋੜੇ ਬਾਰੇ ਕੁਜ ਲਿਖ ਸਕਾਂ। ਯਕੀਨ ਹੀ ਨਹੀਂ ਆ ਰਿਹਾ ਸੀ ਕਿ ਸਰਦੂਲ ਭਾਜੀ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਨੇ।ਪੰਜਾਬੀ ਗਾਇਕੀ ਦੇ ਇਸ ਅਨਮੋਲ ਹੀਰੇ ਦੇ ਤੁਰ ਜਾਣ ਦਾ ਬਹੁਤ ਅਫ਼ਸੋਸ ਹੈ। ਸੱਚੀਂ! ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਸੁਰਾਂ ਦਾ ਸਰਦੂਲ ਸਿਕੰਦਰ।
-ਹਰਮਨ & ਹਰਭਜਨ ਮਾਨ।
ਇਸ ਤੋਂ ਸਾਫ ਸਾਬਿਤ ਹੁੰਦਾ ਹੈ ਕਿ ਹਰਭਜਨ ਮਾਨ ਸਰਦੂਲ ਸਿਕੰਦਰ ਦੇ ਜਾਣ ਤੋਂ ਬਾਅਦ ਬੇਹੱਦ ਦੁੱਖੀ ਹਨ ਅਤੇ ਨਾਲ ਹੀ ਇੱਕ ਪੁਰਾਣੀ ਤਸਵੀਰ ਵੀ ਨਾਲ ਸਾਂਝਾ ਕੀਤੀ ਅਤੇ ਨਾਲ ਹੀ ਕੈਪਸ਼ਨ ਦਿੱਤਾ ” ਯਾਦਾਂ ਹੀ ਰਹਿ ਜਾਣਗੀਆਂ “.ਇਸ ਦੇ ਨਾਲ ਹੀ ਪੰਜਾਬੀ ਸਿੰਗਰ ਅਤੇ ਅਦਾਕਾਰ ਰਣਜੀਤ ਬਾਵਾ ਨੇ ਵੀ ਸੋਸ਼ਲ ਮੀਡਿਆ ਤੇ ਪੋਸਟ ਸਾਂਝੀ ਕਰ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਇੱਕ ਗੀਤ ਉਹਨਾਂ ਨੂੰ ਸਮਰਪਤ ਕੀਤਾ। ਤੁਹਾਨੂੰ ਓਹਨਾ ਦੇ ਇਸ ਤਰ੍ਹਾਂ ਜਾਣ ਤੋਂ ਬਾਅਦ ਹਰ ਕੋਈ ਬੇਹੱਦ ਦੁੱਖੀ ਹੈ। ਓਹਨਾ ਦੇ ਚਾਹੁਣ ਵਾਲਿਆਂ ਦੇ ਨਾਲ -ਨਾਲ ਪੰਜਾਬੀ ਇੰਡਸਟਰੀ ਦਾ ਹਰ ਸਿਤਾਰਾ ਵੀ ਬੇਹੱਦ ਦੁੱਖੀ ਅਤੇ ਉਹਨਾਂ ਨੂੰ ਅਲਵਿਦਾ ਦਿੰਦੇ ਹੋਏ ਸਭ ਦੀਆਂ ਅੱਖਾਂ ਭਿਜੀਆਂ ਹੋਈਆਂ ਨਜ਼ਰ ਆਈਆਂ। ਤੇ ਜਦੋਂ ਉਹਨਾਂ ਨੂੰ ਸਪੁਰਦੇ ਖ਼ਾਕ ਕੀਤਾ ਗਿਆ ਤਾਂ ਪੰਜਾਬੀ ਇੰਡਸਟਰੀ ਦੇ ਕਈ ਕਲਾਕਾਰ ਓਥੇ ਮੌਜੂਦ ਨਜ਼ਰ ਆਏ ਸਨ।
The post ਅਜੇ ਵੀ ਨਹੀਂ ਹੋ ਰਿਹਾ ਪੰਜਾਬੀ ਕਲਾਕਾਰਾਂ ਨੂੰ ਯਕੀਨ ਕਿ ਨਹੀਂ ਰਹੇ ਸਰਦੂਲ ਸਿਕੰਦਰ, ਕੁੱਝ ਇਸ ਤਰ੍ਹਾਂ ਦੇ ਰਹੇ ਨੇ “ਸੁਰਾਂ ਦੇ ਸਿਕੰਦਰ” ਨੂੰ ਸ਼ਰਧਾਂਜਲੀ appeared first on Daily Post Punjabi.
source https://dailypost.in/news/entertainment/pollywood/punjabi-singers-tribute-to-sardool-sikander/