ਕਿਸਾਨ ਅੰਦੋਲਨ: ਅੱਜ ਗਾਜ਼ੀਪੁਰ ਬਾਰਡਰ ਜਾਣਗੇ ਸੰਜੇ ਰਾਉਤ, ਕਿਸਾਨਾਂ ਨਾਲ ਕਰਨਗੇ ਮੁਲਾਕਾਤ

Sanjay Raut to reach Ghazipur border: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਪਿਛਲੇ ਦੋ ਮਹੀਨਿਆਂ ਤੋਂ ਦਿੱਲੀ ਬਾਰਡਰਾਂ ’ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਸ ਨੂੰ ਸਾਰੇ ਵਿਰੋਧੀ ਨੇਤਾਵਾਂ ਨੇ ਇਸ ਨੂੰ ਆਪਣਾ ਸਮਰਥਨ ਦਿੱਤਾ ਹੈ। ਉੱਥੇ ਹੀ ਸਮੇਂ-ਸਮੇਂ ‘ਤੇ ਕੁਝ ਨੇਤਾ ਕਿਸਾਨਾਂ ਪ੍ਰਤੀ ਏਕਤਾ ਦਿਖਾਉਣ ਲਈ ਇਸ ਵਿੱਚ ਸ਼ਾਮਿਲ ਹੁੰਦੇ ਰਹਿੰਦੇ ਹਨ। ਇਸ ਕੜੀ ਵਿੱਚ ਸ਼ਿਵ ਸੈਨਾ ਰਾਜ ਸਭਾ ਦੇ ਸੰਸਦ ਮੈਂਬਰ ਅਤੇ ਬੁਲਾਰੇ ਸੰਜੇ ਰਾਉਤ ਮੰਗਲਵਾਰ ਦੁਪਹਿਰ 1 ਵਜੇ ਗਾਜ਼ੀਪੁਰ ਬਾਰਡਰ ਪਹੁੰਚਣਗੇ । ਇਸਦੀ ਜਾਣਕਾਰੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਦਿੱਤੀ।

ਇਸ ਸਬੰਧੀ ਸੰਜੇ ਰਾਉਤ ਨੇ ਕਿਹਾ, ‘ਕਿਸਾਨ ਅੰਦੋਲਨ ਜ਼ਿੰਦਾਬਾਦ। ਅੱਜ ਮੈਂ ਅੰਦੋਲਨਕਾਰੀ ਕਿਸਾਨਾਂ ਨੂੰ ਮਿਲਣ ਲਈ ਦੁਪਹਿਰ 1 ਵਜੇ ਗਾਜ਼ੀਪੁਰ ਬਾਰਡਰ ਜਾਵਾਂਗਾ। ਜੈ ਜਵਾਨ ਜੈ ਕਿਸਾਨ।’ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮਹਾਰਾਸ਼ਟਰ ਵਿੱਚ ਕਿਸਾਨ ਅੰਦੋਲਨ ਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਸੰਬੋਧਨ ਕੀਤਾ ਸੀ । ਇਸ ਦੇ ਨਾਲ ਹੀ ਸ਼ਿਵ ਸੈਨਾ ਨੇਤਾ ਅਤੇ ਕੈਬਨਿਟ ਮੰਤਰੀ ਆਦਿਤਿਆ ਠਾਕਰੇ ਨੇ ਆਪਣੇ ਨੁਮਾਇੰਦੇ ਨੂੰ ਇੱਥੇ ਭੇਜਿਆ ਸੀ ।

Sanjay Raut to reach Ghazipur border
Sanjay Raut to reach Ghazipur border

ਦੱਸ ਦੇਈਏ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਜਾਰੀ ਹੈ । ਹੁਣ ਇਸ ਨੂੰ ਲੈ ਕੇ ਸੰਸਦ ਵਿੱਚ ਹੰਗਾਮਾ ਹੋਣ ਦੀ ਸੰਭਾਵਨਾ ਹੈ । ਦਰਅਸਲ, ਕਾਂਗਰਸ ਸਮੇਤ ਕਈ ਵਿਰੋਧੀ ਨੇਤਾਵਾਂ ਨੇ ਸੋਮਵਾਰ ਨੂੰ ਬਜਟ ਪੇਸ਼ ਹੋਣ ਦੌਰਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਅਤੇ ਇਸ ਸਬੰਧ ਵਿੱਚ ਰਾਜ ਸਭਾ ਵਿੱਚ ਵਿਚਾਰ ਵਟਾਂਦਰੇ ਲਈ ਇੱਕ ਨੋਟਿਸ ਜਾਰੀ ਕੀਤਾ ਹੈ । ਰਾਜ ਸਭਾ ਵਿੱਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਸਾਨ ਕਾਨੂੰਨਾਂ ਸਬੰਧੀ ਸਸਪੈਂਸ਼ਨ ਆਫ਼ ਬਿਜਨੈੱਸ ਨੋਟਿਸ ਜਾਰੀ ਕੀਤਾ ਹੈ।

ਇਹ ਵੀ ਦੇਖੋ: ਕਿਸਾਨੀ ਮਾਰਚ ‘ਤੇ ਫੁੱਲ ਸੁੱਟਣ ਵਾਲਿਆਂ ਨੇ ਲਿਆਤੀ ਹਨੇਰੀ, ਅੰਦੋਲਨ ਦੀਆਂ ਇਹ ਤਸਵੀਰਾਂ ਸਰਕਾਰ ਨੂੰ ਪਾਉਂਦੀਆਂ ਵਖ਼ਤ!

The post ਕਿਸਾਨ ਅੰਦੋਲਨ: ਅੱਜ ਗਾਜ਼ੀਪੁਰ ਬਾਰਡਰ ਜਾਣਗੇ ਸੰਜੇ ਰਾਉਤ, ਕਿਸਾਨਾਂ ਨਾਲ ਕਰਨਗੇ ਮੁਲਾਕਾਤ appeared first on Daily Post Punjabi.



Previous Post Next Post

Contact Form