ਤਾਰਾਂ, ਕਿੱਲਾਂ ਤੇ ਬੈਰੀਕੇਡਿੰਗ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੇ ਹੁਣ ਟਿਕਰੀ ਬਾਰਡਰ ‘ਤੇ ਪੱਥਰਬਾਜਾਂ ਤੋਂ ਬਚਣ ਲਈ ਲਗਾਇਆ ਜਾਲ

After erecting nails and barbwire: ਨਵੀਂ ਦਿੱਲੀ: ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਰਡਰਾਂ ‘ਤੇ ਕਿਸਾਨਾਂ ਦਾ ਅੰਦੋਲਨ ਪਿਛਲੇ 2 ਮਹੀਨਿਆਂ ਤੋਂ ਜਾਰੀ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇਸ ਮਾਮਲੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਖੇਤੀਬਾੜੀ ਬਿੱਲ ਵਾਪਸ ਨਹੀਂ ਲਏ ਜਾਂਦੇ ਉਹ ਉਦੋਂ ਤੱਕ ਬਾਰਡਰ ਖਾਲੀ ਨਹੀਂ ਕਰਨਗੇ। ਕਿਸਾਨਾਂ ਦੇ ਇਸ ਅੰਦੋਲਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਬਾਰਡਰ ‘ਤੇ ਸੁਰੱਖਿਆ ਦੇ ਪੁਖਤੇ ਪ੍ਰਬੰਧ ਕੀਤੇ ਹਨ । ਦਿੱਲੀ ਪੁਲਿਸ ਵੱਲੋਂ ਬਾਰਡਰਾਂ ‘ਤੇ ਤਾਰ, ਕਿੱਲਾਂ ਅਤੇ ਬੈਰੀਕੇਡਿੰਗ ਲਗਾ ਦਿੱਤੀ ਗਈ ਹੈ । ਇਨ੍ਹਾਂ ਪੁਖਤਾ ਇੰਤਜ਼ਾਮਾਂ ਵਿਚਾਲੇ ਪੁਲਿਸ ਵੱਲੋਂ ਪਹਿਲਾਂ ਗਾਜ਼ੀਪੁਰ ਬਾਰਡਰ ਨੂੰ ਕਿਲ੍ਹੇ ਵਿੱਚ ਤਬਦੀਲ ਕੀਤਾ ਗਿਆ ਅਤੇ ਹੁਣ ਟਿਕਰੀ ਬਾਰਡਰ ‘ਤੇ ਸੁਰੱਖਿਆ ਵਿਵਸਥਾ ਵਿੱਚ ਵਾਧਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਟਿਕਰੀ ਬਾਰਡਰ ‘ਤੇ ਵੀ ਕਿਲ੍ਹੇ ਦੀ ਤਰ੍ਹਾਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ । ਸੀਮੇਂਟ, ਰੇਤਾ ਅਤੇ ਕੰਡਿਆਲੀ ਤਾਰਾਂ ਨਾਲ ਇੱਕ ਨਵੀਂ ਬੈਰੀਕੇਡਿੰਗ ਤਿਆਰ ਕਰ ਦਿੱਤੀ ਗਈ ਹੈ।

After erecting nails and barbwire
After erecting nails and barbwire

ਦਰਅਸਲ, ਟਿਕਰੀ ਬਾਰਡਰ ‘ਤੇ ਹੁਣ ਦਿੱਲੀ ਪੁਲਿਸ ਵੱਲੋਂ ਜਾਲ ਲਗਾਇਆ ਜਾ ਰਿਹਾ ਹੈ । ਇਹ ਜਾਲ ਕਿਸਾਨਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਰਹੇਗਾ, ਤਾਂ ਜੋ ਉੱਥੇ ਤਾਇਨਾਤ ਜਵਾਨ ਸਟੋਨ ਪੈਲਟਿੰਗ ਤੋਂ ਬਚ ਸਕਣ । ਟਿਕਰੀ ਬਾਰਡਰ ‘ਤੇ ਕਰੀਬ 12 ਲੇਅਰ ਦੀ ਸੁਰੱਖਿਆ ਕੀਤੀ ਗਈ ਹੈ । ਜਿਸ ਵਿੱਚ ਕਿਸਾਨਾਂ ਦੀ ਸਟੇਜ ਤੋਂ ਬਾਅਦ ਬੈਰੀਕੇਡ ਲਗਾਇਆ ਹੈ। ਇਸ ਦੇ ਉੱਪਰ ਕੰਡਿਆਲੀ ਤਾਰ ਲਗਾਈ ਗਈ ਹੈ। ਇਸ ਦੇ ਬਾਅਦ ਫਿਰ ਇਸੇ ਤਰ੍ਹਾਂ ਦੀ ਲੇਅਰ ਬਣਾਈ ਗਈ ਹੈ। ਟਰੈਕਟਰ ਇਨ੍ਹਾਂ ਦੀਵਾਰਾਂ ਨੂੰ ਨਾ ਤੋੜ ਨਾ ਸਕਣ, ਇਸ ਦੇ ਲਈ ਦੋ ਬੈਰੀਕੇਡਿੰਗ ਤੋਂ ਬਾਅਦ ਵੱਡੇ-ਵੱਡੇ ਪੱਥਰਾਂ ਨੂੰ ਖੜ੍ਹਾ ਕਰ ਕੇ ਸੀਮੇਂਟ ਦੀ ਚੌੜੀ ਦੀਵਾਰ ਬਣਾਈ ਗਈ ਹੈ। ਇਸ ਦੀਵਾਰ ਦੀ ਉੱਚਾਈ ਕਰੀਬ 6 ਫੁੱਟ ਹੈ।

After erecting nails and barbwire

ਦੱਸ ਦੇਈਏ ਕਿ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ 6 ਫਰਵਰੀ ਨੂੰ ਦਿੱਲੀ-ਐੱਨ.ਸੀ.ਆਰ. ਵਿੱਚ ਚੱਕਾ ਜਾਮ ਨਹੀਂ ਕੀਤਾ ਜਾਵੇਗਾ । ਟਿਕੈਤ ਅਨੁਸਾਰ ਜਦੋਂ ਕਿਸਾਨਾਂ ਨੂੰ ਦਿੱਲੀ ਵਿੱਚ ਪ੍ਰਵੇਸ਼ ਹੀ ਨਹੀਂ ਕਰਨਾ ਹੈ ਤਾਂ ਅਜਿਹੇ ਵਿੱਚ ਚੱਕਾ ਜਾਮ ਕਰਨ ਦਾ ਸਵਾਲ ਹੀ ਨਹੀਂ ਉੱਠਦਾ ਹੈ।

ਇਹ ਵੀ ਦੇਖੋ: 29 ਜਨਵਰੀ ਨੂੰ ਅੰਦੋਲਨ ‘ਤੇ ਹੋਏ ਹਮਲੇ ‘ਚ ਦਿੱਲੀ ਪੁਲਿਸ ਦਾ ਹੱਥ, ਹਮਲਾਵਰਾਂ ‘ਤੇ ਪੁਲਿਸ ਨੇ ਨਹੀਂ ਕੀਤੀ ਕਾਰਵਾਈ-ਪੰਧੇਰ

The post ਤਾਰਾਂ, ਕਿੱਲਾਂ ਤੇ ਬੈਰੀਕੇਡਿੰਗ ਕਰਨ ਤੋਂ ਬਾਅਦ ਦਿੱਲੀ ਪੁਲਿਸ ਨੇ ਹੁਣ ਟਿਕਰੀ ਬਾਰਡਰ ‘ਤੇ ਪੱਥਰਬਾਜਾਂ ਤੋਂ ਬਚਣ ਲਈ ਲਗਾਇਆ ਜਾਲ appeared first on Daily Post Punjabi.



Previous Post Next Post

Contact Form