ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਕੀਤਾ ਯਾਦ , ਸਾਂਝੀ ਕੀਤੀ ਤਸਵੀਰ

Punjabi singer Satinder Sartaj : ਸਤਿੰਦਰ ਸਰਤਾਜ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕੀਤਾ ਹੈ ।ਉਨ੍ਹਾਂ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਸਰਦੂਲ ਸਿਕੰਦਰ ਦੇ ਨਾਲ ਨਜ਼ਰ ਆ ਰਹੇ ਹਨ ।ਇਸ ਤਸਵੀਰ ‘ਚ ਉਨ੍ਹਾਂ ਤੋਂ ਇਲਾਵਾ ਹੋਰ ਵੀ ਕਲਾਕਾਰ ਵਿਖਾਈ ਦੇ ਰਹੇ ਹਨ । ਜਿਸ ‘ਚ ਹਰਭਜਨ ਮਾਨ, ਗੁਰਪ੍ਰੀਤ ਘੁੱਗੀ ਸਣੇ ਹੋਰ ਵੀ ਕਲਾਕਾਰ ਨਜ਼ਰ ਆ ਰਹੇ ਹਨ ।

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਸਰਦੂਲ ਸਿਕੰਦਰ ਨੂੰ ਯਾਦ ਕੀਤਾ ਹੈ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਜਿਨ੍ਹਾਂ ਨੇ ਸਿਖਾਈਆਂ ਸੀ ਬਾਰੀਕੀਆਂ ਗਵੱਈਆਂ ਨੂੰ ! ਜਿਨ੍ਹਾਂ ਦੀ ਬਦੌਲਤ ਮੌਸੀਕ਼ੀ ਆਈ ਕਈਆਂ ਨੂੰ ! ਆਪਣੇ ਹੀ ਆਪ ‘ਚ ਸੰਗੀਤ ਦਾ ਸਕੂਲ ਸੀ ! ਸੁਰਾਂ ਦਾ ਸਿਕੰਦਰ ਅਜ਼ੀਮ ਸਰਦੂਲ ਸੀ । ਸਰਤਾਜ’

Punjabi singer Satinder Sartaj
Punjabi singer Satinder Sartaj

ਸਤਿੰਦਰ ਸਰਤਾਜ ਦੇ ਇਸ ਸ਼ਾਇਰਾਨਾ ਅੰਦਾਜ਼ ਨੂੰ ਜਿੱਥੇ ਹਰ ਕੋਈ ਪਸੰਦ ਕਰ ਰਿਹਾ ਹੈ, ਉੱਥੇ ਹੀ ਮਰਹੂਮ ਗਾਇਕ ਸਰਦੂਲ ਸਿਕੰਦਰ ਦੀਆਂ ਯਾਦਾਂ ਨੂੰ ਵੀ ਹਰ ਕਲਾਕਾਰ ਸਾਂਝਾ ਕਰ ਰਿਹਾ ਹੈ । ਬੀਤੇ ਦਿਨੀਂ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਸਨ । ਪਿਛਲੇ ਲਗਭਗ ਡੇਢ ਮਹੀਨੇ ਤੋਂ ਮੋਹਾਲੀ ਦੇ ਫੇਜ਼-8 ਦੇ ਵਿੱਚ ਫੋਰਟਿਸ ਹਸਪਤਾਲ ਦੇ ਵਿੱਚ ਓਫ ਕੋਰੋਨਾ ਮਹਾਮਾਰੀ ਦਾ ਇਲਾਜ ਕਰਵਾ ਰਹੇ ਸਨ ਤੇ ਜਿਸ ਕਾਰਨ ਕੱਲ੍ਹ ਉਹਨਾਂ ਦੀ ਮੌਤ ਹੋ ਚੁੱਕੀ ਹੈ। ਸਰਦੂਲ ਸਿਕੰਦਰ ਦੀ ਮ੍ਰਿਤਕ ਦੇਹ ਨੂੰ ਬੁਲੇਪੁਰ ਵਿਖੇ ਉਨ੍ਹਾਂ ਦੇ ਘਰ ਲਿਜਾਇਆ ਜਾਣਾ ਸੀ , ਜਿਥੇ ਵੱਡੀ ਗਿਣਤੀ ਵਿੱਚ ਪੰਜਾਬੀ ਇੰਡਸਟਰੀ ਦੇ ਅਭਿਨੇਤਾ ਅਤੇ ਪੰਜਾਬੀ ਗਾਇਕ ਵੱਡੀ ਸੰਖਿਆ ਵਿੱਚ ਉੱਥੇ ਪਹੁੰਚ ਰਹੇ ਸਨ ।ਦੱਸ ਦੇਈਏ ਕੀ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਸਰਦੂਲ ਸਿਕੰਦਰ ਨੇ ਸਿੰਘੁ ਬਾਰਡਰ ਤੇ ਜਾ ਕੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਸੀ। ਉਹ ਚੰਗੀ ਅਵਾਜ ਦੇ ਮਲਿਕ ਸਨ। ਬਹੁਤ ਸਾਰੇ ਕਲਾਕਾਰਾਂ ਨੇ ਵੀ ਉਹਨਾਂ ਤੋਂ ਗਾਇਕੀ ਦੀ ਸਿਖਿਆ ਲਈ ਸੀ।

ਇਹ ਵੀ ਦੇਖੋ : ਕਿਸਾਨੀ ਸ਼ਹਾਦਤਾਂ ਦੀ ਅਣਦੇਖੀ ਕਰਨ ਦਾ ਅੰਜਾਮ ਭੁਗਤਣਾ ਪਵੇਗਾ, ਕੇਂਦਰ ਤੇ ਕੈਪਟਨ ਸਰਕਾਰ ‘ਤੇ ਵਰ੍ਹੇ ਮਜੀਠੀਆ

The post ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਕੀਤਾ ਯਾਦ , ਸਾਂਝੀ ਕੀਤੀ ਤਸਵੀਰ appeared first on Daily Post Punjabi.



source https://dailypost.in/news/entertainment/punjabi-singer-satinder-sartaj/
Previous Post Next Post

Contact Form