ਮਸ਼ਹੂਰ ਗਾਇਕ ਕਰਣ ਔਜਲਾ ਤੇ ਬਾਦਸ਼ਾਹ ਜਲਦ ਹੀ ਲੈ ਕੇ ਆ ਰਹੇ ਹਨ ਪ੍ਰਸ਼ੰਸਕਾਂ ਲਈ ਨਵਾਂ ਗੀਤ

Karan Aujla and Badshah : ਕਹਿੰਦੇ ਹਨ ਕਿ ਜਦੋਂ ਦੋ ਵੱਡੇ ਗਾਇਕ ਇੱਕਠੇ ਹੁੰਦੇ ਹਨ ਤਾਂ ਜ਼ਰੂਰ ਕੁਝ ਨਵਾਂ ਬਣਦਾ ਹੈ, ਜੀ ਹਾਂ ਪੰਜਾਬੀ ਗਾਇਕ ਕਰਣ ਔਜਲਾ ਤੇ ਰੈਪਰ ਬਾਦਸ਼ਾਹ ਆਪਣੇ ਪ੍ਰਸ਼ੰਸਕਾਂ ਲਈ ਕੁਝ ਨਵਾਂ ਲੈ ਕੇ ਆ ਰਹੇ ਹਨ । ਦਰਅਸਲ ਮਿਊਜ਼ਿਕ ਇੰਡਸਟਰੀ ਦੇ ਇਹਨਾਂ ਦੋਵਾਂ ਸਿਤਾਰਿਆਂ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਨੂੰ ਦੇਖ ਕੇ ਲਗਦਾ ਹੈ ਕਿ ਬਾਦਸ਼ਾਹ ਤੇ ਕਰਣ ਔਜਲਾ ਜ਼ਰੂਰ ਨਵਾਂ ਗਾਣਾ ਲੈ ਕੇ ਆ ਰਹੇ ਹਨ ।

Karan Aujla and Badshah
Karan Aujla and Badshah

ਭਾਵੇਂ ਦੋਹਾਂ ਨੇ ਤਸਵੀਰ ਦੇ ਕੈਪਸ਼ਨ ‘ਚ ਕੁਝ ਨਹੀਂ ਲਿਖਿਆ ਪਰ ਜਿਸ ਹਿਸਾਬ ਨਾਲ ਦੋਵੇਂ ਇਕੱਠੇ ਹੋਏ ਹਨ, ਲੱਗਦਾ ਹੈ ਦੋਨਾਂ ਦਾ ਇਕੱਠਿਆਂ ਕੋਈ ਪ੍ਰੋਜੈਕਟ ਆਉਣ ਵਾਲਾ ਹੈ। ਇਹ ਮੁਲਾਕਾਤ ਇੱਕ ਵੱਡੇ ਕੋਲਾਬ੍ਰੇਸ਼ਨ ਦਾ ਹਿੰਟ ਹੋ ਸਕਦੀ ਹੈ। ਤੁਹਾਨੂੰ ਦੱਸ ਦਿੰਦੇ ਹਾ ਕਿ ਕਰਣ ਤੇ ਬਾਦਸ਼ਾਹ ਪਹਿਲੀ ਵਾਰ ਇੱਕ ਦੂਜੇ ਨੂੰ ਇਸ ਤਰ੍ਹਾਂ ਮਿਲੇ ਹਨ । ਬਾਦਸ਼ਾਹ ਕਰਣ ਔਜਲਾ ਦੇ ਵੱਡੇ ਫੈਨ ਹਨ। ਬਾਦਸ਼ਾਹ ਨੇ ਕਈ ਵਾਰ ਕਰਨ ਔਜਲਾ ਦੇ ਗਾਣੇ ਆਪਣੇ ਅਕਾਊਂਟ ਤੋਂ ਸ਼ੇਅਰ ਕੀਤੇ ਹਨ।

Karan Aujla and Badshah
Karan Aujla and Badshah

ਕਰਣ ਔਜਲਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿਤੇ ਹਨ। ਉਹਨਾਂ ਨੇ ਬਹੁਤ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ ਹੋਇਆ ਹੈ। ਇਹ ਵੀ ਕਹਿ ਸਕਦੀ ਹਾਂ ਕਿ ਛੋਟੀ ਉਮਰ ਦੇ ਵਿੱਚ ਹੀ ਕਰਨ ਔਜਲਾ ਨੇ ਬਹੁਤ ਨਾਮ ਕਮਾਇਆ ਹੈ। ਪਿਛਲੇ ਕੁੱਝ ਸਮੇ ਦੀ ਗੱਲ ਕਰੀਏ ਤਾ ਕਰਨ ਔਜਲਾ ਲਗਾਤਾਰ ਕਿਸਾਨੀ ਅੰਦੋਲਨ ਨੂੰ ਸੁਪੋਰਟ ਕਰ ਰਹੇ ਹਨ ਆਪ ਜਾ ਕੇ ਵੀ ਤੇ ਸੋਸ਼ਲ ਮੀਡੀਆ ਰਾਹੀਂ ਵੀ ਬਹੁਤ ਸਾਰੀਆਂ ਪੋਸਟਾਂ ਸਾਂਝੀਆਂ ਕਰਕੇ ਉਹ ਕਿਸਾਨੀ ਅੰਦੋਲਨ ਨੂੰ ਲਗਾਤਾਰ ਸੁਪੋਰਟ ਕਰ ਰਹੇ ਹਨ।

ਇਹ ਵੀ ਦੇਖੋ : ਨਵਾਂ ਸ਼ਹਿਰ ‘ਚ ਭਾਜਪਾ ਪ੍ਰਧਾਨ ਦਾ ਵਿਰੋਧ, ਲੱਗੇ ਦਫਾ ਹੋ ਦੇ ਨਾਅਰੇ, ਪੁਲਿਸ ਨਾਲ ਭਿੜ ਗਏ ਕਿਸਾਨ

The post ਮਸ਼ਹੂਰ ਗਾਇਕ ਕਰਣ ਔਜਲਾ ਤੇ ਬਾਦਸ਼ਾਹ ਜਲਦ ਹੀ ਲੈ ਕੇ ਆ ਰਹੇ ਹਨ ਪ੍ਰਸ਼ੰਸਕਾਂ ਲਈ ਨਵਾਂ ਗੀਤ appeared first on Daily Post Punjabi.



Previous Post Next Post

Contact Form