ਕਿਸਾਨੀ ਧਰਨੇ ਪ੍ਰਦਰਸ਼ਨ ਖਿਲਾਫ ਬੋਲਣ ਵਾਲੀ ਬਾਲੀਵੁੱਡ ਇੰਡਸਟਰੀ ਨੂੰ ਰਣਜੀਤ ਬਾਵਾ ਨੇ ਗੀਤ ਰਾਹੀਂ ਇੰਝ ਦਿੱਤਾ ਠੋਕਵਾਂ ਜਵਾਬ

Ranjit Bawa responds to Bollywood industry : ਰਿਹਾਨਾ ਦੇ ਟਵੀਟ ਤੋਂ ਬਾਅਦ ਕਿਸਾਨਾਂ ਦੇ ਹੱਕ ਵਿੱਚ ਇੱਕ ਤੋਂ ਬਾਅਦ ਇੱਕ ਟਵੀਟ ਹੋ ਰਹੇ ਹਨ । ਪਰ ਇਸ ਸਭ ਦੇ ਚਲਦੇ ਬਾਲੀਵੁੱਡ ਦੇ ਕੁਝ ਸਿਤਾਰਿਆਂ ਨੇ ਇਸ ਨੂੰ ਪ੍ਰੋਪੈਗੰਡਾ ਕਿਹਾ ਹੈ ਤੇ ਭਾਰਤ ਦੀ ਏਕਤਾ ਨੂੰ ਤੋੜਨ ਦੀ ਸਾਜਿਸ਼ ਦੱਸਿਆ ਹੈ । ਜਿਨ੍ਹਾਂ ਸਿਤਾਰਿਆਂ ਨੇ ਇਸ ਤਰ੍ਹਾਂ ਦੇ ਟਵੀਟ ਕੀਤੇ ਹਨ, ਉਹਨਾਂ ਨੂੰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਨਿਸ਼ਾਨੇ ਤੇ ਲਿਆ । ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਇਸ ਵੀਡੀਓ ਰਾਹੀਂ ਉਹਨਾਂ ਨੇ ਬਾਲੀਵੁੱਡ ਦੇ ਸਿਤਾਰਿਆਂ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਕਿਹਾ ਹੈ ‘ਕਿਸਾਨਾਂ ਖਿਲਾਫ ਬੋਲਣ ਵਾਲੇ ਬਾਲੀਵੁੱਡ ਸਿਤਾਰੇ ਵਿਕੇ ਹੋਏ ਹਨ । ਇਹ ਬਾਲੀਵੁੱਡ ਸਿਤਾਰੇ ਸਿੱਖ ਚਿੰਨਾਂ ਦੀ ਵਰਤੋਂ ਪੈਸੇ ਕਮਾਉਣ ਲਈ ਤਾਂ ਕਰ ਸਕਦੇ ਹਨ ਪਰ ਜਦੋਂ ਹੱਕ ਸੱਚ ਦੀ ਗੱਲ ਹੁੰਦੀ ਹੈ ਤਾਂ ਉਦੋਂ ਚੁੱਪ ਹੋ ਜਾਂਦੇ ਹਨ । ਰਣਜੀਤ ਬਾਵਾ ਨੇ ਸ਼ੌਰਟ ਵੀਡੀਓ ਰਾਹੀਂ ਇਸ ਗੀਤ ਦਾ ਟ੍ਰੇਲਰ ਦਿਖਾਇਆ ਹੈ ਪਰ ਜਲਦ ਹੀ ਇਸ ਦਾ ਫੁੱਲ ਆਡੀਓ ਵੀ ਰਣਜੀਤ ਬਾਵਾ ਪੇਸ਼ ਕਰ ਸਕਦੇ ਹਨ। ਇਸ ਤੋਂ ਪਹਿਲਾ ਵੀ ਕਿਸਾਨ ਅੰਦੋਲਨ ਸਬੰਧੀ ਰਣਜੀਤ ਬਾਵਾ ਨੇ ਕਈ ਗੀਤ ਰਿਲੀਜ਼ ਕੀਤੇ ਸੀ।

Ranjit Bawa responds to Bollywood industry
Ranjit Bawa responds to Bollywood industry

ਇਸ ਤੋਂ ਪਹਿਲਾ ਵੀ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ । ਉਹਨਾਂ ਨੇ ਬਾਲੀਵੁੱਡ ਦੇ ਸਿਤਾਰਿਆਂ ਦੀ ਇੱਕ ਤਸਵੀਰ ਸਾਂਝੀ ਕਰਕੇ ਲਿਖਿਆ ਹੈ ‘ਪੰਗਾ ਹੋਇਆ ਏ ਦੰਗਾ ਹੋਇਆ ਏ …ਕਿਹੜਾ ਕੀ ਏ ਨੰਗਾ ਹੋਇਆ ਏ…ਚੰਗਾ ਹੋਇਆ ਏ – ਸਾਬਿਰ’ । ਰਣਜੀਤ ਬਾਵਾ ਦੀ ਇਸ ਪੋਸਟ ’ਤੇ ਲੋਕਾਂ ਵੱਲੋਂ ਲਗਾਤਾਰ ਕਮੈਂਟ ਹੋ ਰਹੇ ਹਨ । ਹਰ ਕੋਈ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਿਹਾ ਹੈ । ਕਿਸਾਨਾਂ ਦੇ ਸਮਰਥਨ ਵਿੱਚ ਪੌਪ ਸਟਾਰ ਰਿਹਾਨਾ ਨੇ ਟਵੀਟ ਕਰਕੇ ਹਰ ਪਾਸੇ ਖਲਬਲੀ ਮਚਾ ਦਿੱਤੀ ਹੈ । ਰਿਹਾਨਾ ਦੇ ਟਵੀਟ ਨੂੰ ਲੈ ਕੇ ਜਿੱਥੇ ਪਾਲੀਵੁੱਡ ਦੇ ਸਿਤਾਰੇ ਬਹੁਤ ਖੁਸ਼ ਹਨ ਉੱਥੇ ਬਾਲੀਵੁੱਡ ਦੇ ਸਿਤਾਰੇ ਰਿਹਾਨਾ ਤੋਂ ਨਰਾਜ ਹਨ । ਰਿਹਾਨਾ ਦੇ ਟਵੀਟ ਤੋਂ ਬਾਅਦ ਬਹੁਤ ਸਾਰੇ ਬਾਲੀਵੁੱਡ ਸਿਤਾਰਿਆਂ ਨੂੰ ਤਕਲੀਫ ਹੋਈ ਹੈ ।

ਦੇਖੋ ਵੀਡੀਓ : ਬੰਟੀ ਰੋਮਾਣਾ ਨੇ ਤਿੰਨ ਮੌਤਾਂ ਲਈ ਰਾਜਾ ਵੜਿੰਗ ਨੂੰ ਜ਼ਿੰਮੇਵਾਰ,ਰਾਜਾ ਵੜਿੰਗ ਦੇ ਪਾਪ ਨੂੰ ਰੱਬ ਵੀ ਮੁਆਫ ਨਹੀਂ ਕਰੇਗਾ

The post ਕਿਸਾਨੀ ਧਰਨੇ ਪ੍ਰਦਰਸ਼ਨ ਖਿਲਾਫ ਬੋਲਣ ਵਾਲੀ ਬਾਲੀਵੁੱਡ ਇੰਡਸਟਰੀ ਨੂੰ ਰਣਜੀਤ ਬਾਵਾ ਨੇ ਗੀਤ ਰਾਹੀਂ ਇੰਝ ਦਿੱਤਾ ਠੋਕਵਾਂ ਜਵਾਬ appeared first on Daily Post Punjabi.



source https://dailypost.in/news/entertainment/ranjit-bawa-responds-to-bollywood-industry/
Previous Post Next Post

Contact Form