ਕਿਸਾਨਾਂ ਨੂੰ ਲੈ ਕੇ ਰਿਹਾਨਾ ਦੇ ਟਵੀਟ ‘ਤੇ ਅਮਿਤ ਸਾਹ ਨੇ ਦਿੱਤਾ ਜਵਾਬ, ਕਿਹਾ-” ਕੋਈ ਗਲ਼ਤ ਪ੍ਰਚਾਰ ਭਾਰਤ ਦੀ ਏਕਤਾ ਨੂੰ ਖਤ‍ਮ ਨਹੀਂ ਕਰ ਸਕਦਾ”

Amit Shah Amid Pushback: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ, ਉੱਥੇ ਹੀ ਕਈ ਲੋਕ ਕਿਸਾਨਾਂ ਦੇ ਪੱਖ ‘ਚ ਬੋਲਦੇ ਨਜ਼ਰ ਆ ਰਹੇ ਹਨ ਅਤੇ ਕੁਝ ਕਿਸਾਨਾਂ ਦੇ ਖਿਲਾਫ ਬੋਲਦੇ ਨਜ਼ਰ ਆ ਰਹੇ ਹਨ।  ਉੱਥੇ ਹੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ। ਜਿਸ ਤੋਂ ਬਾਅਦ ਬੁੱਧਵਾਰ ਨੂੰ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਨੇ IndiaAgainstPropaganda ਅਤੇ IndiaTogether ਦੇ ਹੈਸ਼ਟੈਗ  ਦੇ ਨਾਲ ਟਵੀਟ ਕਰਦੇ ਹੋਏ ਆਪਣਾ ਪੱਖ ਰੱਖਿਆ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਦਿਆਂ ਕਿਹਾ, ”ਕੋਈ ਵੀ ਗਲ਼ਤ ਪ੍ਰਚਾਰ (ਪ੍ਰੋਪੇਗੰਡਾ) ਭਾਰਤ ਦੀ ਏਕਤਾ ਨੂੰ ਖਤ‍ਮ ਨਹੀਂ ਕਰ ਸਕਦਾ। ਕੋਈ ਵੀ ਗਲ਼ਤ ਪ੍ਰਚਾਰ (ਪ੍ਰੋਪੇਗੰਡਾ) ਭਾਰਤ ਨੂੰ ਨਵੀਂ ਉੱਚਾਈ ਹਾਸਲ ਕਾਰਨ ਤੋਂ ਨਹੀਂ ਰੋਕ ਸਕਦਾ । ਗਲ਼ਤ ਪ੍ਰਚਾਰ (ਪ੍ਰੋਪੇਗੰਡਾ) ਭਾਰਤ ਦਾ ਭਵਿੱਖ ਤੈਅ ਨਹੀਂ ਕਰ ਸਕਦਾ ਸਿਰਫ ਵਿਕਾਸ ਕਰ ਸਕਦਾ ਹੈ। ਭਾਰਤ ਵਿਕਾਸ ਲਈ ਇੱਕਜੁੱਟ ਖੜਾ ਹੈ।” ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੌਪ ਸਟਾਰ ਰਿਹਾਨਾ ਨੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਸਮਰਥਨ ਵਿੱਚ ਟਵੀਟ ਕਰਦੇ ਲਿਖਿਆ ਸੀ, “ਅਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਕਰਦੇ। #FarmersProtest

Amit Shah Amid Pushback
Amit Shah Amid Pushback

ਦੱਸ ਦੇਈਏ ਕਿ ਇਸ ਸਬੰਧੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਟਵੀਟ ਵਿੱਚ ਲਿਖਿਆ, ਅਜਿਹੇ ਅਹਿਮ ਮੁੱਦਿਆਂ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਪਹਿਲਾਂ ਅਸੀਂ ਬੇਨਤੀ ਕਰਾਂਗੇ ਕਿ ਸਥਿਤੀ ਬਾਰੇ ਸਹੀ ਤਰ੍ਹਾਂ ਪਤਾ ਲਗਾਇਆ ਜਾਵੇ ਤੇ ਮਾਮਲੇ ਨੂੰ ਸਮਝ ਕੇ ਹੀ ਉਸ ‘ਤੇ ਕੁਝ ਕਿਹਾ ਜਾਵੇ।’

ਇਹ ਵੀ ਦੇਖੋ: 29 ਜਨਵਰੀ ਨੂੰ ਅੰਦੋਲਨ ‘ਤੇ ਹੋਏ ਹਮਲੇ ‘ਚ ਦਿੱਲੀ ਪੁਲਿਸ ਦਾ ਹੱਥ, ਹਮਲਾਵਰਾਂ ‘ਤੇ ਪੁਲਿਸ ਨੇ ਨਹੀਂ ਕੀਤੀ ਕਾਰਵਾਈ-ਪੰਧੇਰ

The post ਕਿਸਾਨਾਂ ਨੂੰ ਲੈ ਕੇ ਰਿਹਾਨਾ ਦੇ ਟਵੀਟ ‘ਤੇ ਅਮਿਤ ਸਾਹ ਨੇ ਦਿੱਤਾ ਜਵਾਬ, ਕਿਹਾ-” ਕੋਈ ਗਲ਼ਤ ਪ੍ਰਚਾਰ ਭਾਰਤ ਦੀ ਏਕਤਾ ਨੂੰ ਖਤ‍ਮ ਨਹੀਂ ਕਰ ਸਕਦਾ” appeared first on Daily Post Punjabi.



Previous Post Next Post

Contact Form