ਪੈਟਰੋਲ ਦੀਆਂ ਵਧਦੀਆਂ ਕੀਮਤਾਂ ‘ਤੇ ਰਾਹੁਲ ਦਾ ਤੰਜ- ਆਮ ਲੋਕਾਂ ਦੀਆਂ ਜੇਬਾਂ ਖਾਲੀ ਕਰ ਕੇ ਦੋਸਤਾਂ ਨੂੰ ਦੇਣ ਦਾ ਵਧੀਆ ਕੰਮ ਕਰ ਰਹੀ ਮੋਦੀ ਸਰਕਾਰ

Rahul gandhi attacks Modi govt: ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਆਮ ਲੋਕਾਂ ਦੀ ਚਿੰਤਾ ਵਿੱਚ ਲਗਾਤਾਰ ਵਾਧਾ ਕਰ ਰਹੀਆਂ ਹਨ । ਇਸ ਦੇ ਨਾਲ ਹੀ ਵਿਰੋਧੀ ਧਿਰ ਨੂੰ ਸਰਕਾਰ ‘ਤੇ ਨਿਸ਼ਾਨਾ ਸਾਧਣ ਦਾ ਮੌਕਾ ਮਿਲਿਆ ਹੈ । ਸੋਮਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਗਾਂਧੀ ਨੇ ਲਿਖਿਆ ਕਿ ਮੋਦੀ ਸਰਕਾਰ ਤੁਹਾਡੀਆਂ ਜੇਬਾਂ ਖਾਲੀ ਕਰ ਕੇ ਦੋਸਤਾਂ ਨੂੰ ਦੇਣ ਦਾ ਵਧੀਆ ਕੰਮ ਮੋਦੀ ਸਰਕਾਰ ਕਰ ਰਹੀ ਹੈ।

Rahul gandhi attacks Modi govt
Rahul gandhi attacks Modi govt

ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਪੈਟਰੋਲ ਪੰਪ ‘ਤੇ ਕਾਰ ਵਿੱਚ ਤੇਲ ਪਵਾਉਂਦੇ ਸਮੇਂ ਜਦੋਂ ਤੁਹਾਡੀ ਨਜ਼ਰ ਤੇਜ਼ੀ ਨਾਲ ਵੱਧਦੇ ਮੀਟਰ ‘ਤੇ ਪੈਂਦੀ ਹੈ ਤਾਂ ਇਹ ਯਾਦ ਰੱਖਣਾ ਕਿ ਕੱਚੇ ਤੇਲ ਦੀ ਕੀਮਤ ਵਿੱਚ ਵਾਧਾ ਨਹੀਂ ਹੋਇਆ, ਬਲਕਿ ਘਟਿਆ ਹੈ । ਪੈਟਰੋਲ 100 ਰੁਪਏ/ ਲੀਟਰ ਹੈ। ਮੋਦੀ ਸਰਕਾਰ ਤੁਹਾਡੀਆਂ ਜੇਬਾਂ ਖਾਲੀ ਕਰਨ ਅਤੇ ਇਸਨੂੰ ‘ਦੋਸਤਾਂ’ ਨੂੰ ਮੁਫਤ ਦੇਣ ਦਾ ਵਧੀਆ ਕੰਮ ਕਰ ਰਹੀ ਹੈ!#FuelLootByBJP’

ਰਾਹੁਲ ਗਾਂਧੀ ਤੋਂ ਇਲਾਵਾ ਰਾਬਰਟ ਵਾਡਰਾ ਨੇ ਵੀ ਆਪਣੇ ਹੀ ਅੰਦਾਜ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਵਿਰੋਧ ਕੀਤਾ। ਸੋਮਵਾਰ ਨੂੰ ਰਾਬਰਟ ਵਾਡਰਾ ਨੇ ਸਾਈਕਲ ਚਲਾ ਕੇ ਆਪਣੇ ਦਫਤਰ ਅੱਗੇ ਜਾ ਕੇ ਸਰਕਾਰ ਖਿਲਾਫ ਆਪਣਾ ਵਿਰੋਧ ਜਤਾਇਆ । ਰਾਬਰਟ ਵਾਡਰਾ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਏਸੀ ਕਾਰਾਂ ਵਿਚੋਂ ਬਾਹਰ ਆਉਣਾ ਚਾਹੀਦਾ ਹੈ ਅਤੇ ਲੋਕਾਂ ਦੀ ਸਮੱਸਿਆ ਨੂੰ ਜਾਣਨਾ ਚਾਹੀਦਾ ਹੈ । ਰਾਬਰਟ ਵਾਡਰਾ ਨੇ ਕਿਹਾ ਕਿ ਮੌਜੂਦਾ ਸਰਕਾਰ ਸਿਰਫ ਪਿਛਲੀਆਂ ਸਰਕਾਰਾਂ ਨੂੰ ਹੀ ਦੋਸ਼ੀ ਠਹਿਰਾਉਂਦੀ ਹੈ।

Rahul gandhi attacks Modi govt

ਦੱਸ ਦੇਈਏ ਕਿ ਪੈਟਰੋਲ ਦੀਆਂ ਕੀਮਤਾਂ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਹੋ ਗਈਆਂ ਹਨ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਦੋਂ ਕਿ ਡੀਜ਼ਲ ਵੀ ਬਹੁਤ ਪਿੱਛੇ ਨਹੀਂ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਪਿਛਲੇ ਦੋ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਸੋਮਵਾਰ ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 90.58 ਰੁਪਏ ਪ੍ਰਤੀ ਲੀਟਰ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 80.97 ਰੁਪਏ ਪ੍ਰਤੀ ਲੀਟਰ ਹੈ। 

ਇਹ ਵੀ ਦੇਖੋ: ਉਗਰਾਹਾਂ ਦਾ ਚੈਲੇਂਜ, ਕਹਿੰਦਾ ਜੇ ਨੋਟਿਸ ਆਵੇ- ਚੁੱਲੇ ‘ਚ ਪਾ ਦਿਓ, ਮੈਂ ਦੇਖਦਾਂ ਕੋਈ ਕਿਵੇਂ ਹੱਥ ਲਾਉਂਦਾ ਆਗੂਆਂ ਨੂੰ

The post ਪੈਟਰੋਲ ਦੀਆਂ ਵਧਦੀਆਂ ਕੀਮਤਾਂ ‘ਤੇ ਰਾਹੁਲ ਦਾ ਤੰਜ- ਆਮ ਲੋਕਾਂ ਦੀਆਂ ਜੇਬਾਂ ਖਾਲੀ ਕਰ ਕੇ ਦੋਸਤਾਂ ਨੂੰ ਦੇਣ ਦਾ ਵਧੀਆ ਕੰਮ ਕਰ ਰਹੀ ਮੋਦੀ ਸਰਕਾਰ appeared first on Daily Post Punjabi.



Previous Post Next Post

Contact Form