ਨਿਮਰਤ ਖਹਿਰਾ ਤੇ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ‘ਜੋੜੀ’ ਦੀ ਤਸਵੀਰ ਹੋਈ ਵਾਇਰਲ

Nimrat Khaira and Diljit Dosanjh : ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਜਲਦ ਹੀ ਫ਼ਿਲਮ ‘ਜੋੜੀ’ ‘ਚ ਨਜ਼ਰ ਆਉਣਗੇ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਨਿਮਰਤ ਖਹਿਰਾ ਅਤੇ ਦਿਲਜੀਤ ਦੋਸਾਂਝ ਸਾਂਝੀਆਂ ਕਰਦੇ ਰਹਿੰਦੇ ਹਨ । ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫ਼ਿਲਮ ਜੋੜੀ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਦੋਵੇਂ ਗਾਇਕ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਇਹ ਫ਼ਿਲਮ ਗਾਇਕ ਜੋੜੀ ਦੇ ਜੀਵਨ ‘ਤੇ ਬਣਾਈ ਜਾ ਰਹੀ ਹੈ ।

ਇਸ ਫ਼ਿਲਮ ਦੀ ਸ਼ੂਟਿੰਗ ਬੜੇ ਹੀ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ । ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਹੋਰ ਵੀ ਕਈ ਫ਼ਿਲਮਾਂ ‘ਚ ਕੰਮ ਕਰਦੇ ਵਿਖਾਈ ਦੇਣਗੇ । ਏਨੀਂ ਦਿਨੀਂ ਉਹ ‘ਹੌਂਸਲਾ ਰੱਖ’ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ । ਜਿਸ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋ ਰਹੀਆਂ ਹਨ । ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਪਹਿਲੀ ਵਾਰ ‘ਜੋੜੀ’ ਫ਼ਿਲਮ ‘ਚ ਨਜ਼ਰ ਆਉਣਗੇ । ਹੁਣ ਵੇਖਣਾ ਇਹ ਹੋਵੇਗਾ ਕਿ ਰੀਲ ਲਾਈਫ ਦੀ ਇਸ ਜੋੜੀ ਨੂੰ ਦਰਸ਼ਕ ਕਿੰਨਾ ਕੁ ਪਸੰਦ ਕਰਦੇ ਹਨ ।

Nimrat Khaira and Diljit Dosanjh
Nimrat Khaira and Diljit Dosanjh

ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਕਾਰਾ ਤੇ ਕਲਾਕਾਰ ਹੈ। ਇਸ ਤੋਂ ਪਹਿਲਾ ਵੀ ਨਿਮਰਤ ਖਹਿਰਾ ਦੇ ਕਈ ਗੀਤ ਆਏ ਹਨ ਤੇ ਬਹੁਤ ਸਾਰੀਆਂ ਫਿਲਮ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ। ਨਿਮਰਤ ਖਹਿਰਾ ਨੂੰ ਦਰਸ਼ਕਾਂ ਦੇ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਉਹਨਾਂ ਦੇ ਜੋੜੀ ਅਕਸਰ ਪੰਜਾਬੀ ਗਾਇਕ ਤਰਸੇਮ ਜੱਸੜ ਨਾਲ ਦੇਖਣ ਨੂੰ ਮਿਲਦੀ ਸੀ ਪਰ ਹੁਣ ਪਹਿਲੀ ਵਾਰ ਨਿਮਰਤ ਖਹਿਰਾ ਪੰਜਾਬੀ ਤੇ ਬਾਲੀਵੁੱਡ ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ ਦੇ ਨਾਲ ਨਜਰ ਆਵੇਗੀ। ਦਰਸ਼ਕਾਂ ਨੂੰ ਇਹਨਾਂ ਦੀ ਆਉਣ ਵਾਲੀ ਨਵੀ ਫਿਲਮ ਨੂੰ ਦੇਖਣ ਲਈ ਕਾਫੀ ਉੱਤਸੁਕਤਾ ਹੈ। ਪਿਛਲੇ ਕੁੱਝ ਸਮੇ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਵਲੋਂ ਕਾਫੀ ਸੁਪੋਰਟ ਕੀਤਾ ਜਾ ਰਿਹਾ ਹੈ। ਦੋਨਾਂ ਨੇ ਦਿੱਲੀ ਧਰਨੇ ਤੇ ਜਾ ਕੇ ਕਿਸਾਨਾਂ ਦੀ ਕਾਫੀ ਹੋਂਸਲਾ ਅਫਜਾਈ ਵੀ ਕੀਤੀ ਸੀ ਤੇ ਸੋਸ਼ਲ ਮੀਡੀਆ ਦੇ ਰਾਹੀਂ ਵੀ ਲਗਾਤਾਰ ਸੁਪੋਰਟ ਕਰ ਰਹੇ ਹਨ।

ਇਹ ਵੀ ਦੇਖੋ : ਕੁੰਡਲੀ ਬਾਰਡਰ ‘ਤੇ 19 ਸਾਲਾਂ ਨੌਜਵਾਨ ਦੀ ਮੌਤ ‘ਤੇ ਮਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ

The post ਨਿਮਰਤ ਖਹਿਰਾ ਤੇ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ‘ਜੋੜੀ’ ਦੀ ਤਸਵੀਰ ਹੋਈ ਵਾਇਰਲ appeared first on Daily Post Punjabi.



source https://dailypost.in/news/entertainment/nimrat-khaira-and-diljit-dosanjh/
Previous Post Next Post

Contact Form