Ginny Chatrath’s baby shower : ਕਾਮੇਡੀਅਨ ਕਪਿਲ ਸ਼ਰਮਾ ਜੋ ਕਿ ਇੱਕ ਵਾਰ ਫਿਰ ਤੋਂ ਪਿਤਾ ਬਣੇ ਨੇ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ । ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੇ ਬੇਟੇ ਨੂੰ ਜਨਮ ਦਿੱਤਾ ਹੈ । ਜਿਸ ਤੋਂ ਬਾਅਦ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ । ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਤਸਵੀਰਾਂ ‘ਚ ਦੇਖ ਸਕਦੇ ਹੋ ਕੇ ਗਿੰਨੀ ਚਤਰਥ ਨੇ ਤੋਤੀਆ ਰੰਗ ਦੀ ਆਉਟਫਿੱਟ ਪਾਈ ਹੋਈ ਹੈ, ਨਾਲ ਹੀ ਬੇਟੀ ਅਨਾਇਰਾ ਵੀ ਬਹੁਤ ਕਿਊਟ ਨਜ਼ਰ ਆ ਰਹੀ ਹੈ ।
ਕਪਿਲ ਤੇ ਗਿੰਨੀ ਨੇ ਸਾਲ 2018 ‘ਚ 12 ਦਸੰਬਰ ਨੂੰ ਜਲੰਧਰ ‘ਚ ਵਿਆਹ ਕਰਵਾਇਆ ਸੀ । ਵਿਆਹ ਤੋਂ ਪਹਿਲਾਂ ਇਸ ਜੋੜੀ ਦਾ ਲੰਮੇ ਸਮੇਂ ਤੱਕ ਅਫੇਅਰ ਚੱਲਿਆ ਸੀ । ਸਾਲ 2019 ‘ਚ ਦੋਵੇਂ ਦੇ ਘਰ ਨੰਨ੍ਹੀ ਬੱਚੀ ਨੇ ਜਨਮ ਲਿਆ, ਜਿਸਦਾ ਨਾਂਅ ਅਨਾਇਰਾ ਸ਼ਰਮਾ ਰੱਖਿਆ । ਹੁਣ 2021 ਕਪਿਲ ਸ਼ਰਮਾ ਲਈ ਖੁਸ਼ੀਆਂ ਲੈ ਕੇ ਆਇਆ ਹੈ । ਦੋਵੇਂ ਆਪਣੇ ਦੂਜੇ ਬੱਚੇ ਨੂੰ ਲੈ ਕੇ ਵੀ ਕਾਫੀ ਖੁਸ਼ ਨੇ ।

ਕਪਿਲ ਸ਼ਰਮਾ ਪਿਛਲੇ ਕੁੱਝ ਸਮੇ ਤੋਂ ਆਪਣਾ ਕੰਮ ਵੀ ਬੰਦ ਕਰ ਦਿੱਤਾ ਸੀ ਜਿਸ ਦੀ ਮੁੱਖ ਇਹ ਵਜ੍ਹਾ ਵੀ ਸੀ ਕਿ ਉਹ ਆਪਣੀ ਪਤਨੀ ਦੇ ਕੋਲ ਵੀ ਰਹਿਣਾ ਚਾਉਂਦੇ ਸਨ ਕਿਉਕਿ ਉਹ ਮਾਂ ਬਣਨ ਵਾਲੀ ਸੀ। ਕਪਿਲ ਸ਼ਰਮਾ ਤੇ ਉਹਨਾਂ ਦੀ ਪਤਨੀ ਅਕਸਰ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਉਹ ਅਕਸਰ ਕੁੱਝ ਨਾ ਕੁੱਝ ਸਾਂਝਾ ਕਰਦੇ ਰਹਿੰਦੇ ਹਨ। ਉਹਨਾਂ ਦੀ ਬੇਟੀ ਅਨਯਾਰਾ ਦੀਆ ਵੀ ਕਾਫ਼ੀ ਤਸਵੀਰਾਂ ਸੋਸ਼ਲ ਮੀਡੀਆ ਤੇ ਛਾਈਆਂ ਰਹਿੰਦੀਆਂ ਹਨ।
ਦੇਖੋ ਵੀਡੀਓ : ਗੁਰਪ੍ਰੀਤ ਕੋਟਲੀ ਦਾ ਧਮਾਕੇਦਾਰ ਇੰਟਰਵਿਊ, ਬੁਲਾਤੇ ਬੰਬ, ਆਹ ਸੁਣੋ ”26 ਜਨਵਰੀ ਦਾ ਗੱਦਾਰ ਕੌਣ”…!
The post ਕਾਮੇਡੀਅਨ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਦੇ ਬੇਬੀ ਸ਼ਾਵਰ ਦੀਆਂ ਕੁੱਝ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ appeared first on Daily Post Punjabi.