ਅਫਸਾਨਾ ਖ਼ਾਨ ਨੇ ਆਪਣੀ ਟੀਮ ਦੇ ਨਾਲ ਮਿਲਕੇ ਕੁੱਝ ਇਸ ਤਰ੍ਹਾਂ ਮਨਾਇਆ ਬੀ ਪਰਾਕ ਦਾ ਜਨਮਦਿਨ , ਸਾਂਝੀ ਕੀਤੀ ਪੋਸਟ

Afsana Khan celebrates B Praak’s birthday : ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ ਪਰਾਕ ਅੱਜ ਆਪਣਾ ਜਨਮਦਿਨ ਮਨਾ ਰਹੇ ਸਨ। ਪੰਜਾਬੀ ਕਲਾਕਾਰ ਵੀ ਪੋਸਟਾਂ ਪਾ ਕੇ ਬੀ ਪਰਾਕ ਨੂੰ ਬਰਥਡੇਅ ਵਿਸ਼ ਕਰ ਰਹੇ ਸਨ। ਗਾਇਕਾ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਬੀ ਪਰਾਕ ਨੂੰ ਬਰਥਡੇਅ ਵਿਸ਼ ਕੀਤਾ ਹੈ। ਉਨ੍ਹਾਂ ਨੇ ਸੈਲੀਬ੍ਰੇਸ਼ਨ ਦੀਆਂ ਕੁਝ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਸਨ ।

ਅਫਸਾਨਾ ਖ਼ਾਨ ਨੇ ਆਪਣੀ ਟੀਮ ਦੇ ਨਾਲ ਮਿਲਕੇ ਬੀ ਪਰਾਕ ਦੇ ਜਨਮਦਿਨ ਨੂੰ ਖ਼ਾਸ ਮਨਾਇਆ ਹੈ। ਬੀ ਪਰਾਕ ਆਪਣੀ ਟੀਮ ਦੇ ਨਾਲ ਕੇਕ ਕੱਟਦੇ ਹੋਏ ਨਜ਼ਰ ਆਏ । ਅਫਸਾਨਾ ਖ਼ਾਨ ਹੈਪੀ ਬਰਥਡੇਅ ਸੌਂਗ ਗਾਉਂਦੀ ਹੋਈ ਨਜ਼ਰ ਆਈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਬੀ ਪਰਾਕ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਸਨ। ਬੀ ਪਰਾਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਸਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਆਪਣੀ ਆਵਾਜ਼ ਤੇ ਸੰਗੀਤ ਦਾ ਜਾਦੂ ਬਿਖੇਰ ਚੁੱਕੇ ਸਨ।

Afsana Khan celebrates B Praak's birthday
Afsana Khan celebrates B Praak’s birthday

ਬੀ ਪਰਾਕ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਗਾਇਕ ਹਨ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਸੋਹਣੇ – ਸੋਹਣੇ ਗੀਤ ਦਿਤੇ ਹਨ। ਪ੍ਰਸ਼ੰਸਕਾਂ ਨੂੰ ਅਕਸਰ ਉਹਨਾਂ ਦੇ ਨਵੇਂ ਗੀਤ ਦੀ ਉਡੀਕ ਰਹਿੰਦੀ ਹੈ। ਦੂਜੇ ਪਾਸੇ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਵੀ ਬਹੁਤ ਸਾਰੇ ਪੰਜਾਬੀ ਹਿੱਟ ਗੀਤ ਦਿਤੇ ਹਨ। ਉਹਨਾਂ ਨੇ ਬਹੁਤ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ ਹੋਇਆ ਹੈ। ਹਾਲ ਹੀ ਵਿਚ ਅਫਸਾਨਾ ਖਾਨ ਦੀ ਭੈਣ ਦਾ ਵਿਆਹ ਸੀ ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਮਸ਼ਹੂਰ ਕਲਾਕਾਰ ਆਏ ਸਨ ਤੇ ਰੌਣਕਾਂ ਲਗਾਇਆ ਸਨ। ਵਿਆਹ ਵਿੱਚ ਸਿੱਧੂ ਮੂਸੇਵਾਲਾ , ਮਾਸਟਰ ਸਲੀਮ , ਬੀ ਪਰਾਕ ਤੇ ਹੋਰ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਪਹੁੰਚੇ ਸਨ ।

ਦੇਖੋ ਵੀਡੀਓ : ਕਿਸਾਨ ਅੰਦੋਲਨ ਚ 17 ਵਾਰ ਜੇਲ੍ਹ ਜਾਣ ਵਾਲੇ ‘ਤਾਊ’ ਦੀ ਸੁਣੋ ਦਹਾੜ, ਸੁਣ ਕੇ ਸਰਕਾਰ ਨਰਾਜ਼ ਹੋ ਸਕਦੀ ਏ

The post ਅਫਸਾਨਾ ਖ਼ਾਨ ਨੇ ਆਪਣੀ ਟੀਮ ਦੇ ਨਾਲ ਮਿਲਕੇ ਕੁੱਝ ਇਸ ਤਰ੍ਹਾਂ ਮਨਾਇਆ ਬੀ ਪਰਾਕ ਦਾ ਜਨਮਦਿਨ , ਸਾਂਝੀ ਕੀਤੀ ਪੋਸਟ appeared first on Daily Post Punjabi.



source https://dailypost.in/news/entertainment/afsana-khan-celebrates-b-praaks-birthday/
Previous Post Next Post

Contact Form