Kisan andolan farmers protest : ਅੱਜ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦਾ 96 ਵਾਂ ਦਿਨ ਹੈ। ਫਿਲਹਾਲ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੇ ਇਸ ਮਸਲੇ ਦਾ ਕੋਈ ਹੱਲ ਨਹੀਂ ਮਿਲਿਆ ਹੈ। ਇੱਕ ਪਾਸੇ, ਜਿੱਥੇ ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹਨ, ਉਥੇ ਹੀ ਸਰਕਾਰ ਵੀ ਪਿੱਛੇ ਹੱਟਣ ਲਈ ਤਿਆਰ ਨਹੀਂ ਹੈ। ਗਾਜੀਪੁਰ, ਟਿੱਕਰੀ ਅਤੇ ਸਿੰਘੂ ਸਰਹੱਦ ‘ਤੇ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ‘ਤੇ ਅੜੇ ਹੋਏ ਹਨ। ਕਿਸਾਨ ਅੰਦੋਲਨ ਨੂੰ ਹੁਲਾਰਾ ਦੇਣ ਵਿੱਚ ਲੱਗੇ ਹੋਏ ਰਾਕੇਸ਼ ਟਿਕੈਤ ਦੀ ਉੱਤਰ ਪ੍ਰਦੇਸ਼ ਤੋਂ ਕਰਨਾਟਕ ਤੱਕ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ। ਅੱਜ ਊਧਮ ਸਿੰਘ ਨਗਰ ਵਿੱਚ ਕਿਸਾਨਾਂ ਦੀ ਪੰਚਾਇਤ ਹੈ।
ਹੁਣ ਤੱਕ ਖੇਤੀਬਾੜੀ ਕਾਨੂੰਨਾਂ ਸਬੰਧੀ ਕਿਸਾਨਾਂ ਅਤੇ ਸਰਕਾਰ ਦਰਮਿਆਨ 12 ਦੌਰ ਗੱਲਬਾਤ ਹੋ ਚੁੱਕੀ ਹੈ ਪਰ ਕੋਈ ਨਤੀਜਾ ਨਹੀਂ ਨਿਕਲਿਆ ਹੈ। ਇਸ ਤੋਂ ਬਾਅਦ ਹੁਣ ਕਿਸਾਨ ਆਗੂਆਂ ਵਲੋਂ ਵੱਖ-ਵੱਖ ਖੇਤਰਾਂ ਦੇ ਵਿੱਚ ਲਗਾਤਾਰ ਮਹਾਂਪੰਚਾਇਤਾਂ ਕਰ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।
ਇਹ ਵੀ ਦੇਖੋ : ਮੋਰਚੇ ਦੀ ਸਟੇਜ ਤੋਂ ਜਗਜੀਤ ਡੱਲੇਵਾਲ LIVE, ਕੋਰੋਨਾ ਦੇ ਨਾਮ ‘ਤੇ ਵੱਡੀਆਂ ਸਾਜਿਸ਼ਾਂ ਦੇ ਖੋਲ੍ਹੇ ਭੇਦ !
The post ਕਿਸਾਨ ਅੰਦੋਲਨ : ਅੱਜ ਊਧਮ ਸਿੰਘ ਨਗਰ ਵਿੱਚ ਹੋਵੇਗੀ ਕਿਸਾਨ ਪੰਚਾਇਤ appeared first on Daily Post Punjabi.