Nimrat Khaira reached Singhu border : ਪੰਜਾਬੀ ਗਾਇਕਾ ਨਿਮਰਤ ਖਹਿਰਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਉਨ੍ਹਾਂ ਨੇ ਸਿੰਘੂ ਬਾਰਡਰ ਤੋਂ ਆਪਣੀਆਂ ਕੁਝ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਨੌਜਵਾਨੋ ਉੱਠੋ ਇੱਕ ਵਾਰ ਫਿਰ ਦਰਿਆ ਬੰਨਕੇ ਤੁਹਾਡੇ ਬਜ਼ੁਰਗ ਬਾਬੂ ਤੁਹਾਨੂੰ ਉਡੀਕਦੇ ਨੇ ਦਿੱਲੀ ਦੇ ਬਾਰਡਰਾਂ ‘ਤੇ,ਸ਼ਹੀਦ ਭਗਤ ਸਿੰਘ ਦੇ ਵਾਰਿਸਾਂ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ ਪੈਣੀ ਚਾਹੀਦੀ..ਜੇ ਹੁਣ ਡੱਟ ਗਏ ਤੇ ਜਿੱਤ ਕੇ ਮੁੜਾਂਗੇ ਜੇ ਇਸ ਵਾਰ ਹਾਰ ਗਏ ਦੁਬਾਰਾ ਉਠਿਆ ਨਹੀਂ ਜਾਨਾ’ । ਇਹ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ।
ਉਧਰ ਹੰਕਾਰੀ ਸਰਕਾਰ ਜੋ ਕਿ ਕਿਸਾਨੀ ਅੰਦੋਲਨ ਨੂੰ ਢਾਹ ਲਗਾਉਣ ਦੀ ਪੂਰੀ ਕੋਸ਼ਿਸ ਕਰ ਰਹੀ ਹੈ । ਜਿਸ ਕਰਕੇ ਕੇਂਦਰ ਸਰਕਾਰ ਆਪਣੀਆਂ ਮਾਰੂ ਨੀਤੀਆਂ ਦੇ ਨਾਲ ਇਸ ਅੰਦੋਲਨ ਨੂੰ ਖਤਮ ਕਰਨ ‘ਚ ਲੱਗੀ ਹੋਈ । ਪਰ ਲੋਕ ਦੁਗਣੀ ਗਿਣਤੀ ‘ਚ ਕਿਸਾਨੀ ਮੋਰਚੇ ‘ਚ ਪਹੁੰਚ ਰਹੇ ਨੇ । ਕਿਸਾਨਾਂ ਦੇ ਖਿਲਾਫ ਖ਼ਬਰਾਂ ਚਲਾ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰ ਰਿਹਾ ਹੈ ਪਰ ਕਿਸਾਨਾਂ ਦਾ ਜੋਸ਼ ਦੇਖਦੇ ਹੀ ਬਣ ਰਿਹਾ ਹੈ । ਸੰਯੁਕਤ ਕਿਸਾਨ ਮੋਰਚੇ ਨੇ ਮੁੜ ਸੰਘਰਸ਼ ਤੇਜ਼ ਕਰ ਦਿੱਤਾ ਹੈ। ਇਸ ਵਾਰ ਅੰਦੋਲਨ ਨੂੰ ਦਿੱਲੀ ਦੀਆਂ ਹੱਦਾਂ ਦੇ ਨਾਲ ਹੀ ਦੇਸ਼ ਦੇ ਕੋਨੇ-ਕੋਨੇ ਤੱਕ ਲੈ ਕੇ ਜਾਣ ਦੀ ਰਣਨੀਤੀ ਬਣਾਈ ਹੈ।

ਨਿਮਰਤ ਖਹਿਰਾ ਪਹਿਲੇ ਦਿਨ ਤੋਂ ਹੀ ਕਿਸਾਨਾਂ ਦਾ ਸਮਰਥਨ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾ ਵੀ ਉਹ ਬਾਰਡਰ ਤੇ ਕਿਸਾਨਾਂ ਦਾ ਸਮਰਥਨ ਕਰਨ ਲਈ ਪਹੁੰਚੀ ਸੀ। ਜਿਥੇ ਉਹਨਾਂ ਨੇ ਖਾਲਸਾ ਏਡ ਨਾਲ ਮਿਲ ਕੇ ਸੇਵਾ ਵੀ ਕੀਤੀ ਸੀ । ਨਿਮਰਤ ਖੈਰ ਤੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕਮ ਕੀਤਾ ਹੈ ਤੇ ਬਹੁਤ ਸਾਰੇ ਗੀਤ ਵੀ ਗਾਏ ਹਨ। ਪੰਜਾਬੀ ਇੰਡਸਟਰੀ ਤੇ ਪ੍ਰਸ਼ੰਸਕ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ।
The post ਨਿਮਰਤ ਖਹਿਰਾ ਨੇ ਸਿੰਘੂ ਬਾਰਡਰ ਪਹੁੰਚ ਕੇ ਕਿਸਾਨਾਂ ਦੀ ਕੀਤਾ ਹੌਸਲਾ ਅਫਜ਼ਾਈ, ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ appeared first on Daily Post Punjabi.
source https://dailypost.in/news/entertainment/nimrat-khaira-reached-singhu-border/