ਪੰਜਾਬ ਦੇ ਨੌਜੁਆਨਾਂ ਨੂੰ ਡਰਾਉਣ ਲਈ ਝੂਠੇ ਕੇਸ ਪਾ ਰਹੀ ਹੈ ਕੇਂਦਰ ਸਰਕਾਰ ,ਗਾਇਕ ਇੰਦਰਜੀਤ ਨਿੱਕੂ ਨੇ ਕਿਹਾ

Punjabi singer Inderjit Nikku : ਖੇਤੀ ਕਾਨੂੰਨਾਂ ਖ਼ਿਲਾਫ਼ ਉੱਠਣ ਵਾਲੀ ਆਵਾਜ਼ ਨੂੰ ਦਬਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਹਰ ਹੀਲਾ ਵਰਤ ਰਹੀ ਹੈ । ਬੀਤੇ ਦਿਨ ਦਿੱਲੀ ਪੁਲਿਸ ਨੇ ਕੁਝ ਤਸਵੀਰਾਂ ਜਾਰੀ ਕਰਕੇ ਇਹ ਦਾਅਵਾ ਕੀਤਾ ਸੀ ਕਿ ਇਹਨਾਂ ਲੋਕਾਂ ਨੇ ਹੀ ਲਾਲ ਕਿਲ੍ਹੇ ਦੀ ਘਟਨਾ ਨੂੰ ਅੰਜਾਮ ਦੇਣ ਵਿੱਚ ਵੱਡਾ ਰੋਲ ਨਿਭਾਇਆ ਹੈ । ਜਿਸ ਤੋਂ ਬਾਅਦ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਲਗਾਤਾਰ ਆਪਣਾ ਪ੍ਰਤੀਕਰਮ ਦੇ ਰਹੇ ਹਨ ।

ਸੰਗਰੂਰ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਇੰਦਰਜੀਤ ਨਿੱਕੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੋਕਾਂ ‘ਤੇ ਝੂਠੇ ਪਰਚੇ ਪਾਕੇ ਕਿਸਾਨਾਂ ਦੇ ਸੱਚ ਦੀ ਆਵਾਜ਼ ਨੂੰ ਕੇਂਦਰ ਦੀ ਮੋਦੀ ਸਰਕਾਰ ਦਬਾ ਨਹੀਂ ਸਕਦੀ। ਨਿੱਕੂ ਸੰਗਰੂਰ ਦੇ ਪਿੰਡ ਅਬਦੁੱਲਾਪੁਰ ਚੁਹਾਣਾ ਵਿੱਚ ਕਰਵਾਏ ਗਏ ਗੁਰਮਤਿ ਸਮਾਗਮ ‘ਚ ਪਹੁੰਚੇ ਹੋਏ ਸਨ । ਨਿੱਕੂ ਨੇ ਕਿਹਾ ਕਿ ਮੋਦੀ ਸਰਕਾਰ ਇਹ ਕਾਨੂੰਨ ਸਾਡੇ ਪੰਜਾਬ ਦੀ ਕਿਸਾਨੀ ‘ਤੇ ਧੱਕੇ ਨਾਲ ਲਾਗੂ ਕਰ ਰਹੀ ਹੈ।

ਜੋ ਲੋਕਤੰਤਰ ਦੇ ਘਾਣ ਤੋਂ ਸਿਵਾਏ ਕੁਝ ਨਹੀਂ। ਜਦ ਗਾਇਕ ਨਿੱਕੂ ਤੋਂ ਲਾਲ ਕਿਲ੍ਹੇ ਵਾਲੀ ਘਟਨਾ ‘ਚ ਪਾਏ ਕੇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਝੂਠੇ ਪਰਚੇ ਪੰਜਾਬ ਦੇ ਨੌਜਵਾਨਾਂ ਨੂੰ ਡਰਾਉਣ ਲਈ ਪਾਏ ਜਾ ਰਹੇ ਹਨ ਤਾਂ ਕਿ ਉਹ ਦਿੱਲੀ ਧਰਨੇ ‘ਚ ਨਾ ਆਉਣ ਪਰ ਪਹਿਲਾਂ ਨਾਲੋਂ ਵੀ ਵੱਧ ਨੌਜਵਾਨ ਇਸ ਸੰਘਰਸ਼ ਵਿਚ ਸ਼ਾਮਿਲ ਹੋ ਰਹੇ ਹਨ। ਗਾਇਕ ਇੰਦਰਜੀਤ ਨਿੱਕੂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਉਹਨਾਂ ਨੇ ਹੁਣ ਤੱਕ ਬਹੁਤ ਸਾਰੇ ਗੀਤ ਗਾਏ ਹਨ ਤੇ ਕਾਫੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੋਇਆ ਹੈ।

ਇਹ ਵੀ ਦੇਖੋ : Farmers Protest LIVE Updates | Kisaan Andolan Latest News | News18 Punjab Haryana Himachal

The post ਪੰਜਾਬ ਦੇ ਨੌਜੁਆਨਾਂ ਨੂੰ ਡਰਾਉਣ ਲਈ ਝੂਠੇ ਕੇਸ ਪਾ ਰਹੀ ਹੈ ਕੇਂਦਰ ਸਰਕਾਰ ,ਗਾਇਕ ਇੰਦਰਜੀਤ ਨਿੱਕੂ ਨੇ ਕਿਹਾ appeared first on Daily Post Punjabi.



source https://dailypost.in/news/entertainment/punjabi-singer-inderjit-nikku/
Previous Post Next Post

Contact Form